ਨੈਸ਼ਨਲ ਅਚੀਵਮੈਂਟ ਸਰਵੇ ’ਚ ਪੰਜਾਬ ਨੰਬਰ ਇੱਕ , ਮੁੱਖ ਮੰਤਰੀ ਮਾਨ ਆਏ ਵਿਰੋਧੀਆਂ ਦੇ ਨਿਸ਼ਾਨੇ ’ਤੇ

delhi

ਪੰਜਾਬ 15 ਵਿੱਚੋਂ 10 ਸ਼੍ਰੇਣੀਆਂ ਵਿੱਚ ਸਿਖਰ ’ਤੇ (National Achievement Survey)

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨੈਸ਼ਨਲ ਅਚੀਵਮੈਂਟ ਸਰਵੇ ’ਚ (National Achievement Survey) ਪੰਜਾਬ ਨੰਬਰ ਇੱਕ ਰਿਹਾ ਹੈ। ਪੰਜਾਬ ਨੇ 15 ਵਿੱਚੋਂ 10 ਕੈਟਾਗਿਰੀ ’ਚ ਬਾਜ਼ੀ ਮਾਰੀ ਹੈ। ਸਕੂਲ ਸਿੱਖਿਆ ਦੇ ਖੇਤਰ ’ਚ ਪੰਜਾਬ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ ਹੈ। ਇਸ ਮਾਮਲੇ ’ਚ ਦਿੱਲੀ ਪੰਜਾਬ ਤੋਂ ਬਹੁਤ ਪਿੱਛੇ ਰਹਿ ਗਈ। 3ਵੀਂ, 5ਵੀਂ ਅਤੇ 8ਵੀਂ ਜਮਾਤ ਦੇ ਸਾਰੇ 5 ਵਿਸ਼ਿਆਂ ਵਿੱਚ ਪੰਜਾਬ ਟਾਪ ਰਿਹਾ। 10ਵੀਂ ਦੇ ਗਣਿਤ ‘ਚ ਪੰਜਾਬ ਪਹਿਲੇ ਨੰਬਰ ‘ਤੇ ਹੈ। ਪੰਜਾਬ ਨੂੰ ਇਹ 929 ਨੰਬਰ 1000 ਵਿੱਚ ਮਿਲੇ ਹਨ। ਇਸ ਸਰਵੇਖਣ ਵਿੱਚ 34.01 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 1.17 ਲੱਖ ਪੰਜਾਬ ਦੇ ਸਨ। , ਪੰਜਾਬ 15 ਵਿੱਚੋਂ 10 ਸ਼੍ਰੇਣੀਆਂ ਵਿੱਚ ਸਿਖਰ ’ਤੇ ਆਇਆ ਹੈ।

ਮੁੁੱਖ ਮੰਤਰੀ ਮਾਨ ਵਿਰੋਧੀਆਂ ਦੇ ਨਿਸ਼ਾਨੇ ’ਤੇ

ਜਿਸ ਤੋਂ ਬਾਅਦ ਵਿਰੋਧੀ ਪੰਜਾਬ ਸਰਕਾਰ ’ਤੇ ਹਮਲਾਵਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਾਨ ਦਿੱਲੀ ਦੇ ਫੇਲ੍ਹ ਹੋਏ ਸਿੱਖਿਆ ਮਾਡਲ ਨੂੰ ਪੰਜਾਬ ‘ਤੇ ਥੋਪਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਿਆ ਨੂੰ ਬਦਨਾਮ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਆਮ ਆਦਮੀ ਪਾਰਟੀ ਦੇ ਝੂਠ ਅਤੇ ਫਰੇਬ ਦਾ ਪਰਦਾਫਾਸ਼ : ਕੈਪਟਨ ਅਮਰਿੰਦਰ ਸਿੰਘ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠ ਅਤੇ ਫਰੇਬ ਦਾ ਪਰਦਾਫਾਸ਼ ਹੋ ਗਿਆ ਹੈ। ਰਿਪੋਰਟ ‘ਚ ਦਿਖਾਇਆ ਗਿਆ ਹੈ ਕਿ ‘ਆਪ’ ਨੇ ਦਿੱਲੀ ਮਾਡਲ ਦਾ ਝੂਠਾ ਪ੍ਰਚਾਰ ਕੀਤਾ ਹੈ। ਜੇਕਰ ਕਾਂਗਰਸ ਨੇ 111 ਦਿਨਾਂ ਦੀ ਬਜਾਇ ਮੇਰੀ ਸਰਕਾਰ ਦੇ ਕੰਮ ਨੂੰ ਅੱਗੇ ਵਧਾਇਆ ਹੁੰਦਾ ਤਾਂ ਉਨ੍ਹਾਂ ਨੂੰ ਬਚਾਅ ਲਈ ਸੰਘਰਸ਼ ਨਾ ਕਰਨਾ ਪੈਂਦਾ।

capitan

ਮਾਨ ਦਿੱਲੀ ਮਾਡਲ ਦਾ ਪ੍ਰਚਾਰ ਬੰਦ ਕਰਨ: ਪਰਗਟ ਸਿੰਘ

ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਸਭ ਤੋਂ ਉੱਪਰ ਹੈ। ਪੰਜਾਬ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਖ਼ਤ ਮਿਹਨਤ ਕੀਤੀ ਹੈ। ਉਮੀਦ ਹੈ ਕਿ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਹੁਣ ਤੋਂ ਦਿੱਲੀ ਦੇ ਨਕਲੀ ਮਾਡਲ ਦਾ ਪ੍ਰਚਾਰ ਕਰਨਾ ਬੰਦ ਕਰ ਦੇਣਗੇ।

pargat singh

ਪੰਜਾਬੀਆਂ ਨੂੰ ਬਦਨਾਮ ਨਾ ਕਰੇ ਮਾਨ : ਬਾਜਵਾ

partap bajwan

ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ- ਪੰਜਾਬ ਦੇ ਸਕੂਲ ਦਿੱਲੀ ਨੂੰ ਮਾਤ ਦੇ ਰਹੇ ਹਨ। ਭਗਵੰਤ ਮਾਨ ਜੀ, ਪੰਜਾਬ ਦੇ ਸਿੱਖਿਆ ਮਾਡਲ ਨੂੰ ਦਿੱਲੀ ਵੱਲ ਲਿਜਾਣ ਦਾ ਸਮਾਂ ਆ ਗਿਆ ਹੈ। ਕਿਰਪਾ ਕਰਕੇ ਪੰਜਾਬੀਆਂ ਨੂੰ ਬਦਨਾਮ ਨਾ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ