ਸੰਪਾਦਕੀ

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ

Punjab, Target, Terrorists

ਕਸ਼ਮੀਰ ਮੁੱਦੇ ‘ਤੇ ਵਿਸ਼ਵ ਪੱਧਰ ‘ਤੇ ਮੂੰਹ ਦੀ ਖਾਣ ਦੇ ਨਾਲ ਹੀ, ਅੱਤਵਾਦ ਦੇ ਮੁੱਦੇ ‘ਤੇ ਹਰ ਸਮੇਂ ਘਿਰਦਾ ਆਇਆ ਗੁਆਂਢੀ ਪਾਕਿਸਤਾਨ ਹਰ ਉਸ ਹਰਕਤ ‘ਤੇ ਉਤਾਰੂ ਹੈ, ਜਿਸ ਨਾਲ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਮਜ਼ਬੂਤ ਹੋਣ ਕਸ਼ਮੀਰ ਘਾਟੀ ਤੋਂ ਬਾਅਦ ਪੰਜਾਬ ਨਿਸ਼ਾਨੇ ‘ਤੇ ਹੈ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਆਮ ਚੋਣਾਂ 2019 ਦੌਰਾਨ ਪਾਕਿਸਤਾਨ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣਾ ਚਾਹੁੰਦਾ ਹੈ ਆਈਐੱਸਆਈ ਅਤੇ ਸੀਰੀਆ ਤੋਂ ਕੱਢੇ ਆਈਐੱਸ ਦੇ ਗਠਜੋੜ ਨੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ ਆਈਐੱਸ ਭਾਰਤ ‘ਚ ਜੜ੍ਹਾਂ ਜਮਾਉਣਾ ਚਾਹੁੰਦਾ ਹੈ ਆਈਐੱਸਆਈ, ਇੰਡੀਅਨ ਮੁਜ਼ਾਹਿਦੀਨ ਉਸ ਦੇ ਮੱਦਦਗਾਰ ਬਣੇ ਹੋਏ ਹਨ

ਦਰਅਸਲ, ਕਸ਼ਮੀਰ ਘਾਟੀ ‘ਚ ਭਾਰਤੀ ਜਵਾਨਾਂ ਨੇ ਜਿਵੇਂ ਮੋਰਚਾ ਸੰਭਾਲਿਆ ਹੈ, ਉਸ ਨਾਲ ਅੱਤਵਾਦੀਆਂ ਦੇ ਹੌਸਲੇ ਢਹਿ-ਢੇਰੀ ਹਨ ਸਾਡੇ ਜਵਾਨਾਂ ਨੇ ਦੀਵਾਲੀ ‘ਤੇ ਦਹਿਸ਼ਤ ਫੈਲਾਉਣ ਆਏ ਅੱਤਵਾਦੀਆਂ ਨੂੰ ਮਾਰ ਸੁੱਟਿਆ ਨਾਲ ਹੀ ਪੱਥਰਬਾਜ਼ਾਂ ਨਾਲ ਉਹ ਲਗਾਤਾਰ ਲੋਹਾ ਲੈ ਰਹੇ ਹਨ ਹਰ ਰੋਜ਼ ਅੱਤਵਾਦੀ ਪੁਲਿਸ ਦੇ ਹੱਥੋਂ ਜਾਨ ਗੁਆ ਰਹੇ ਹਨ ਅਜਿਹੇ ਹਾਲਾਤਾਂ ‘ਚ ਗੁਆਂਢ ਦੀ ਹੱਦ ‘ਚ ਬੈਠੇ ਅੱਤਵਾਦ ਦੇ ਆਕਾਵਾਂ ਦਾ ਬੌਖ਼ਲਾਉਣਾ ਸੁਭਾਵਿਕ ਹੈ ਆਮ ਜਨਤਾ ‘ਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਉਹ ਹਰ ਰੋਜ਼ ਨਵੀਂ ਰਣਨੀਤੀ ਅਪਣਾ ਰਹੇ ਹਨ ਘਾਟੀ ‘ਚ ਸ਼ਾਰਪ ਸ਼ੂਟਰਾਂ ਨੂੰ ਲਾਇਆ ਹੈ, ਨਾਲ ਹੀ ਨੌਜਵਾਨਾਂ ਨੂੰ ਝਾਂਸੇ ‘ਚ ਫਸਾ ਕੇ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ

ਹਾਲ ਹੀ ‘ਚ ਫੌਜ ਦਾ ਇੱਕ ਜਵਾਨ ਪਾਕਿਸਤਾਨ ਨੂੰ ਸੜਕਾਂ ਦੇ ਨਕਸ਼ੇ ਭੇਜਦਿਆਂ ਫੜਿਆ ਹੈ, ਨਾਲ ਹੀ ਪਟਿਆਲਾ ਪੁਲਿਸ ਨੇ ਦੀਵਾਲੀ ਮੌਕੇ ਭੀੜਭਾੜ ਵਾਲੇ ਸਥਾਨਾਂ ‘ਤੇ ਹਮਲੇ ਤੇ ਹਿੰਦੂ ਆਗੂਆਂ ਦੀ ਟਾਰਗੇਟ ਕਿਲਿੰਗ ਦੀ ਤਿਆਰੀ ਕਰ ਰਹੇ ਖਾਲਿਸਤਾਨ ਗਦਰ ਫੋਰਸ ਦੇ ਅੱਤਵਾਦੀ ਸ਼ਬਨਮ ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਆਈਐੱਸਆਈ ਲਈ ਵੀ ਕੰਮ ਕਰ ਰਿਹਾ ਸੀ ਭਾਵ, ਸਿਆਸੀ ਪਾਰਟੀ ਹੀ ਨਹੀਂ ਅੱਤਵਾਦੀ ਸੰਗਠਨ ਵੀ ਚੁਣਾਵੀ ਤਿਆਰੀ ‘ਚ ਜੁਟੇ ਹਨ ਮਿਸ਼ਨ-2019 ਨਿਸ਼ਾਨੇ ‘ਤੇ ਹੈ,

ਜਿਸ ਸਬੰਧੀ ਪਹਿਲਾਂ ਹੀ ਇਨਪੁਟ ਜਾਰੀ ਹੋ ਚੁੱਕਿਆ ਹੈ ਸਰਹੱਦ ‘ਤੇ ਗਤੀਵਿਧੀਆ ‘ਚ ਤੇਜੀ ਲਿਆਉਣ ਦੇ ਨਾਲ ਹੀ ਚੋਣਾਂ ਵਾਲੇ ਦਿਨਾਂ ‘ਚ ਅੱਤਵਾਦੀ ਸੰਗਠਨਾਂ ਵੱਲੋਂ ਇੱਥੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਹ ਜਾਤੀ ਸੰਘਰਸ਼, ਸੰਪ੍ਰਦਾਇਕ ਕਲੇਸ਼ ਵਧਾਉਣ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਵੱਡੀ ਸਾਜਿਸ਼ ਰਚ ਸਕਦੇ ਹਨ ਇਨ੍ਹਾਂ ਹਾਲਾਤਾਂ ‘ਚ ਸਰਹੱਦ ‘ਤੇ ਸਖ਼ਤ ਚੌਕਸੀ ਨਾਲ ਹੀ ਘਰੇਲੂ ਮੋਰਚੇ ‘ਤੇ ਅੰਦਰੂਨੀ ਸੁਰੱਖਿਆ ਦੀ ਦੂਹਰੀ ਜ਼ਿੰਮੇਵਾਰੀ ਦਾ ਪਾਲਣ ਕਰਨਾ, ਸਖਤ ਚੁਣੌਤੀ ਸਾਬਤ ਹੋ ਸਕਦੀ ਹੈ ਇਸ ਦੇ ਲਈ ਗ੍ਰਹਿ ਮੰਤਰਾਲਾ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਨੂੰ ਕਮਰ ਕਸਣੀ ਹੋਵੇਗੀ ਦ੍ਰਿੜ ਸਿਆਸੀ ਇੱਛਾ ਸ਼ਕਤੀ ਹੋਵੇ ਤਾਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top