Uncategorized

ਕੌਮੀ ਤਲਵਾਰਬਾਜ਼ੀ ਫੈਡਰੇਸ਼ਨ ਕੱਪ: ਪੰਜਾਬ ਵੱਲੋਂ ਸ਼ਾਨਦਾਰ ਸ਼ੁਰੂਆਤ

ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਪੰਜਾਬ ਤਲਵਾਰਬਾਜ਼ੀ ਐਸੋਸੀਏਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਛੇਵੇਂ ਕੌਮੀ ਤਲਵਾਰਬਾਜ਼ੀ ਫੈਡਰੇਸ਼ਨ ਕੱਪ ਦੇ ਦੂਸਰੇ ਦਿਨ ਪੰਜਾਬ ਨੇ 1 ਸੋਨ ਤੇ 3 ਕਾਂਸੀ ਦੇ ਤਗਮੇ ਜਿੱਤਣ ‘ਚ ਕਾਮਯਾਬੀ ਹਾਸਲ ਕੀਤੀ ਹੈ।
ਪੰਜਾਬ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਅਨਿਲ ਅਰੋੜਾ ਅਤੇ ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਦੀ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ ‘ਚ ਦੇਸ਼ ਦੀਆਂ ਸਿਖਰਲੀਆਂ 8-8 ਪੁਰਸ਼ ਅਤੇ ਮਹਿਲਾ ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਹੋਏ ਔਰਤਾਂ ਦੇ ਵਿਅਕਤੀਗਤ ਫੋਇਲ ਵਰਗ ਮੁਕਾਬਲਿਆਂ ‘ਚ ਪੰਜਾਬ ਦੀ ਜਸਮੀਨ ਕੌਰ ਪਟਿਆਲਾ ਨੇ ਸੋਨ, ਕੇਰਲਾ ਦੀ ਰਾਧਿਕਾ ਨੇ ਚਾਂਦੀ, ਚੰਡੀਗੜ੍ਹ ਦੀ ਬਲਜੀਤ ਕੌਰ ਤੇ ਪੰਜਾਬ ਦੀ ਕਵਨੀਤ ਕੌਰ ਨੇ ਕਾਂਸੀ ਦੇ ਤਗਮੇ ਜਿੱਤੇ। ਔਰਤਾਂ ਦੇ ਇੱਪੀ ਵਰਗ ‘ਚ ਹਿਮਾਚਲ ਪ੍ਰਦੇਸ਼ ਦੀ ਜਯੋਤਿਕਾ ਨੇ ਸੋਨ, ਕਰਨਾਟਕ ਦੀ ਲਕਸ਼ਮੀ ਨੇ ਚਾਂਦੀ, ਕੇਰਲਾ ਦੀ ਸਟੈਫਿਥਾ ਚਲਿਲ ਤੇ ਪੰਜਾਬ ਦੀ ਗੁਰਮੀਤ ਕੌਰ ਤਰਨਤਾਰਨ ਨੇ ਕਾਂਸੀ ਦੇ ਤਗਮੇ ਜਿੱਤੇ। ਪੁਰਸ਼ਾਂ ਦੇ ਇੱਪੀ ਵਰਗ ਚ ਸੈਨਾ ਦੇ ਸੁਨੀਲ ਕੁਮਾਰ ਨੇ ਸੋਨ, ਹਿਮਾਚਲ ਪ੍ਰਦੇਸ਼ ਦੇ ਪ੍ਰਵੀਨ ਕੁਮਾਰ ਨੇ ਚਾਂਦੀ, ਤਾਮਿਲਨਾਡੂ ਦੇ ਸੀ.ਜੇ. ਗੁਰਪ੍ਰਕਾਸ਼ ਤੇ ਪੰਜਾਬ ਦੇ ਖੁਸ਼ਕਰਨਜੋਤ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ। ਇਸ ਟੂਰਨਾਮੈਂਟ ਦੀ ਸਫਲਤਾ ਲਈ ਸਹਾਇਕ ਨਿਰਦੇਸ਼ਕਾ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਕੋਚ ਮੋਹਿਤ ਅਸ਼ਵਨੀ ਤੇ ਪੂਰਨ ਸਿੰਘ ਭੰਗੂ, ਸ਼੍ਰੀਮਤੀ ਚਰਨਜੀਤ ਕੌਰ ਚੰਡੀਗੜ੍ਹ, ਜਸਵੰਤ ਸਿੰਘ, ਪ੍ਰਿੰਸਇੰਦਰ ਸਿੰਘ ਘੁੰਮਣ, ਸੁਰਿੰਦਰ ਸਿੰਘ, ਰੇਨੂੰ ਬਾਲਾ, ਮੀਨਾਕਸ਼ੀ ਰੰਧਾਵਾ, ਗੁਰਪ੍ਰੀਤ ਕੌਰ ਤੇ ਸ਼੍ਰੀ ਨਰਿੰਦਰ ਕੁਮਾਰ ਆਪਣਾ ਭਰਪੂਰ ਸਹਿਯੋਗ ਦੇ ਰਹੇ ਹਨ।

ਪ੍ਰਸਿੱਧ ਖਬਰਾਂ

To Top