ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ

Election Commission

ਹੁਣ ਸਿਰਫ਼ ਡੋਰ ਟੂ ਡੋਰ ਹੀ ਹੋਵੇਗਾ ਪ੍ਰਚਾਰ
ਅਸ਼ਵਨੀ ਚਾਵਲਾ ਚੰਡੀਗੜ, 
ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਪੂਰੀ ਤਰਾਂ ਬੰਦ ਹੋ ਗਿਆ ਹੈ, ਹੁਣ ਕੋਈ ਵੀ ਉਮੀਦਵਾਰ ਕੋਈ ਵੀ ਚੋਣ ਰੈਲੀ ਜਾਂ ਫਿਰ ਨੁੱਕੜ ਮੀਟਿੰਗ ਨਹੀਂ ਕਰ ਸਕਦਾ ਹੈ, ਸਿਰਫ਼ ਡੋਰ ਟੂ ਡੋਰ ਪ੍ਰਚਾਰ ਕਰਨ ਦੀ ਹੀ ਇਜਾਜ਼ਤ ਹੋਵੇਗੀ। ਇਸ ਨਾਲ ਹੀ ਚੋਣ ਕਮਿਸ਼ਨ ਨੇ ਆਪਣੀ ਸਖ਼ਤੀ ਦਿਖਾਉਂਦੇ ਹੋਏ ਟੀਵੀ ਚੈਨਲਾਂ ਸਣੇ ਸੋਸ਼ਲ ਮੀਡੀਆ ਅਤੇ ਐਸ.ਐਮ.ਐਸ. ਰਾਹੀਂ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਇਸ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਫੋਨ ਕਾਲ ਰਾਹੀਂ ਆ ਰਹੇ ਸਿਆਸੀ ਪਾਰਟੀਆਂ ਦੇ ਸੁਨੇਹੇ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਕਿ ਵੋਟਰਾਂ ਨੂੰ ਹੁਣ ਖ਼ੁਦ ਵੋਟ ਦੇਣ ਜਾਂ ਨਾ ਦੇਣ
ਸਬੰਧੀ ਵਿਚਾਰ ਕਰਨ ਦਾ ਸਮਾਂ ਮਿਲ ਜਾਵੇ।  ਪੰਜਾਬ ਵਿੱਚ 117 ਵਿਧਾਨ ਸਭਾ ਹਲਕੇ ਦੇ ਨਾਲ ਹੀ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ 4 ਫਰਵਰੀ ਨੂੰ 1145 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।