ਗਰਮੀ ਦੀ ਰੁੱਤ
ਗਰਮੀ ਦੀ ਰੁੱਤ ਬੜਾ ਸਤਾਵੇ,
ਖਤਮ ਹੋਣ ਵਿੱਚ ਨਾ ਆਵੇ।
ਅਪਰੈਲ ਮਹੀਨੇ ਤੋਂ ਹੁੰਦੀ ਸਟਾਰਟ,
ਸਤੰਬਰ ਤੱਕ ਚਲਦੀ ਨਾਨ-ਸਟਾਪ।
ਪਾਰਾ ਦਿਨੋਂ-ਦਿਨ ਵਧਦਾ ਜਾਵੇ,
ਏ ਸੀ ਬਿਨਾ ਨਾ ਨੀਂਦਰ ਆਵੇ।
ਬਾਹਰ ਜਾਈਏ ਤਾਂ ਚੱਲੇ ਲੂ,
ਅੱਗ ਲੱਗੀ ਜਾਪੇ ਕੱਪੜਿਆਂ ਨੂੰ।
ਮੀਂਹ ਦੇ ਲਈ ਕਰਦੇ ਅਰਦਾਸ,
ਕਿਸਾਨ ਕਿਰਤੀ ਸਭ ਤੋਂ ਨਿਰਾਸ।
ਨਹਾਉਣ ਬਾਅਦ ਵੀ ਆਏ ਪਸੀਨਾ,
ਠੰਢਕ ਦੇ ਕੰਮ ਆਉਂਦਾ ਹੈ ਪੁਦੀਨਾ।
ਸਰਦੀ ਦੇ ਦਿਨ ਬੜੇ ਆਉਂਦੇ ਯਾਦ,
ਬਿਜਲੀ ਦੇ ਕੱਟ ਜਦ ਲਾਏ ਵਿਭਾਗ।
ਸੁਦਿਕਸ਼ਾ, ਮੋਹੀ ਮਿਲ ਪਾਉਂਦੇ ਰੌਲਾ,
ਲੈ ਦਿਓ ਸਾਨੂੰ ਬਰਫ ਦਾ ਗੋਲਾ।
ਗਰਮੀ ਤਾਂ ਮਨੁੱਖ ਨੇ ਹੀ ਵਧਾਈ,
ਦਰੱਖਤਾਂ ਦੀ ਕਰਕੇ ਖੂਬ ਕਟਾਈ।
‘ਚਮਨ’ ਕਹੇ ਆਓ ਪੇੜ ਲਗਾਈਏ ,
ਵਾਤਾਵਰਨ ਨੂੰ ਸਵੱਛ ਬਣਾਈਏ।
ਚਮਨਦੀਪ ਸ਼ਰਮਾ, ਪਟਿਆਲਾ
ਮੋ. 95010-33005
ਇਹ ਕੁਦਰਤ
ਇਹ ਕੁਦਰਤ ਦਾ ਕੋਈ ਕਹਿਰ ਨਹੀਂ,
ਇਹਦਾ ਨਾਲ ਕਿਸੇ ਕੋਈ ਵੈਰ ਨਹੀਂ ।
ਇਹ ਜੋ ਗਰਮੀ ਅੱਤ ਮਚਾਇਆ ਏ,
ਸਾਡਾ ਖੁਦ ਦਾ ਕੀਤਾ ਕਰਾਇਆ ਏ।
ਬਿਨ ਸੋਚੇ ਰੁੱਖ ਅਸੀਂ ਕੱਟੇ ਨੇ,
ਪਾਏ ਆਪ ਬੇੜੀ ਵਿੱਚ ਵੱਟੇ ਨੇ ।
ਅਸੀਂ ਕੱਚਿਓ ਪੱਕੇ ਪਾ ਲਏ ਪਰ,
ਕਈ ਰੋਗ ਵੀ ਯਾਰ ਬਣਾ ਲਏ ਪਰ।
ਜੇ ਅਸੀਂ ਕੋਈ ਯਤਨ ਜੁਟਾਏ ਨਾ,
ਰੁੱਖ ਵੱਡੀ ਤਦਾਦ ‘ਚ ਲਾਏ ਨਾ।
ਖਤਰੇ ਵਿੱਚ ਹਰ ਇੱਕ ਪ੍ਰਾਣੀ ਹੋਊ,
ਜਿਹਨੂੰ ਅੰਮ੍ਰਿਤ-ਅੰਮ੍ਰਿਤ ਕਹਿੰਦੇ ਹਾਂ,
ਉਹ ਖਤਮ ਧਰਾ ਤੋਂ ਪਾਣੀ ਹੋਊ।
ਆਓ ਕਸਮ ਅੱਜ ਤੋਂ ਖਾਈਏ ਜੀ,
ਰੁੱਖ ਬੇ ਹਿਸਾਬੇ ਲਾਈਏ ਜੀ,
ਅੰਤ ਗਰਮੀ ਤੋਂ ਬਚ ਜਾਈਏ ਜੀ।
ਮਾਸਟਰ ਬਲਜੀਤ ਸਿੰਘ ਨਮੋਲ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।