ਬਦਲੇ ਸੰਸਾਰਕ ਮਾਹੌਲ ’ਚ ਕਵਾਡ ਦੀ ਭੂਮਿਕਾ

0
134
Quad's Role in Global Environment Sachkahoon

ਬਦਲੇ ਸੰਸਾਰਕ ਮਾਹੌਲ ’ਚ ਕਵਾਡ ਦੀ ਭੂਮਿਕਾ

ਆਉਣ ਵਾਲੀ 24 ਸਤੰਬਰ ਨੂੰ ਕਵਾਡ ਸਮੂਹ ਦੇਸ਼ਾਂ ਦੇ ਆਗੂਆਂ ਦੀ ਪਹਿਲੀ ਵਿਅਕਤੀਗਤ ਮੁਲਾਕਾਤ ਹੋਣ ਵਾਲੀ ਹੈ ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ, ਪ੍ਰਧਾਨ ਮੰਤਰੀ ਮੋਦੀ, ਅਸਟਰੇਲੀਆਈ ਪੀਐਮ ਸਕਾਟ ਮਾਰੀਸਨ ਅਤੇ ਜਾਪਾਨ ਦੇ ਯੋਸ਼ੀਹਿਦੇ ਸੁਗਾ ਦੀ ਮੇਜ਼ਬਾਨੀ ਕਰਨਗੇ ਜਾਹਿਰ ਹੈ ਇਹ ਮੁਲਾਕਾਤ ਚੀਨ ਲਈ ਨਾ ਸਿਰਫ਼ ਚਿੰਤਾ ਦਾ ਸਬੱਬ ਹੈ ਸਗੋਂ ਐਨੀ ਵੱਡੀ ਸੰਸਾਰਕ ਇੱਕਜੁਟਤਾ ਰਣਨੀਤਿਕ ਤੌਰ ’ਤੇ ਉਸ ਨੂੰ ਬਹੁਤ ਕੁਝ ਸੋਚਣ ਲਈ ਮਜ਼ਬੂਰ ਵੀ ਕਰੇਗੀ ਖਾਸ ਇਹ ਵੀ ਹੈ ਕਿ ਕਵਾਡ ਸਹਿਯੋਗੀਆਂ ਦੇ ਨਾਲ ਭਾਰਤ ਟੂ-ਪਲਸ-ਟੂ ਦੀ ਗੱਲਬਾਤ ਪਹਿਲਾਂ ਹੀ ਕਰ ਚੁੱਕਾ ਹੈ ਇਸ ਮਹੀਨੇ ਆਸਟਰੇਲੀਆ ਨਾਲ ਬੀੇਤੀ 11 ਸਤੰਬਰ ਨੂੰ ਇਹ ਗੱਲਬਾਤ ਨਵੀਂ ਦਿੱਲੀ ਵਿਚ ਹੋਈ ਸੀ ਸਪੱਸ਼ਟ ਕਰ ਦੇਈਏ ਕਿ ਟੂ-ਪਲਸ-ਟੂ ਗੱਲਬਾਤ ’ਚ ਦੋਵਾਂ ਦੇਸ਼ਾਂ ਦੇ ਰੱਖਿਆ ਅਤੇ ਵਿਦੇਸ਼ ਮੰਤਰੀ ਸ਼ਾਮਲ ਹੁੰਦੇ ਹਨ ਜਾਹਿਰ ਹੈ।

ਕਵਾਡ ਦੀ ਇਹ ਬੈਠਕ ਇਸ ਲਈ ਵੀ ਅਹਿਮ ਕਹੀ ਜਾ ਸਕਦੀ ਹੈ ਕਿਉਂਕਿ ਪੀਐਮ ਮੋਦੀ ਇਨ੍ਹਾਂ ਦੇਸ਼ਾਂ ਨਾਲ ਦੁਵੱਲੇ ਰਿਸ਼ਤਿਆਂ ਨੂੰ ਨਾ ਸਿਰਫ਼ ਹੋਰ ਡੂੰਘੇ ਕਰਨ ਕੋਸ਼ਿਸ਼ ਕਰਨਗੇ ਸਗੋਂ ਅਫ਼ਗਾਨਿਸਤਾਨ ’ਚ ਪੈਦਾ ਤਾਲਿਬਾਨੀ ਵਿਵਸਥਾ ਵੀ ਸਭ ਤੋਂ ਵੱਡਾ ਮੁੱਦਾ ਹੋ ਸਕਦਾ ਹੈ ਜਿਸ ਤਰ੍ਹਾਂ ਚੀਨ ਅਤੇ ਪਾਕਿਸਤਾਨ ਤਾਲਿਬਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਉਸ ਨੂੰ ਦੇਖਦੇ ਹੋਏ ਕਵਾਡ ਦੀ ਇਸ ਪਹਿਲੀ ਬੈਠਕ ਦੀ ਪ੍ਰਮੁੱਖਤਾ ਅਤੇ ਪ੍ਰਾਸੰਗਿਕਤ ਬੇਹੱਦ ਮਹੱਤਵਪੂਰਨ ਹੋਣ ਵਾਲੀ ਹੈ ਵਿਦੇਸ਼ ਨੀਤੀ ਇੱਕ ਲਗਾਤਾਰ ਪ੍ਰਕਿਰਿਆ ਹੈ ਅਤੇ ਪ੍ਰਗਤੀਸ਼ੀਲ ਵੀ ਜਿੱਥੇ ਵੱਖ-ਵੱਖ ਕਾਰਕ ਵੱਖ-ਵੱਖ ਸਥਿਤੀਆਂ ’ਚ ਵੱਖ-ਵੱਖ ਤਰ੍ਹਾਂ ਨਾਲ ਦੇਸ਼ ਦੁਨੀਆ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ।

ਇਸ ਨੂੰ ਧਿਆਨ ’ਚ ਰੱਖ ਕੇ ਨਵੇਂ ਮੰਚ ਦੀ ਨਾ ਸਿਰਫ਼ ਖੋਜ ਹੁੰਦੀ ਹੈ ਸਗੋਂ ਵਿਆਪਤ ਸਮੱਸਿਆਵਾਂ ਨਾਲ ਨਿਪਟਣ ਲਈ ਇੱਕਜੁਟਤਾ ਨੂੰ ਵੀ ਉਚਾਈ ਦੇਣੀ ਹੁੰਦੀ ਹੈ ਕਵਾਡ ਦਾ ਇਨ੍ਹੀਂ ਦਿਨੀਂ ਸੰਸਾਰਕ ਪੱਧਰ ’ਤੇ ਉੱਭਰਨਾ ਇਸ ਗੱਲ ਨੂੰ ਪੁਖਤਾ ਕਰਦਾ ਹੈ ਕਵਾਡ ਦਾ ਮਤਲਬ ਕਵਾਡ੍ਰੀਲੇਟਰਲ ਸਕਿਊਰਿਟੀ ਡਾਇਲਾਗ ਜੋ ਭਾਰਤ ਸਮੇਤ ਜਾਪਾਨ, ਅਸਟਰੇਲੀਆ ਅਤੇ ਅਮਰੀਕਾ ਸਮੇਤ ਇੱਕ ਚਹੁਕੋਣੀ ਅਤੇ ਬਹੁਪੱਖੀ ਸਮਝੌਤਾ ਹੈ ਇਸ ਦੇ ਮੂਲ ਸੁਭਾਅ ’ਚ ਇੰਡੋ-ਪੈਸੀਫ਼ਿਕ ਪੱਧਰ ’ਤੇ ਕੰਮ ਕਰਨਾ ਤਾਂ ਕਿ ਸਮੁੰਦਰੀ ਰਸਤਿਆਂ ’ਚ ਹੋਣ ਵਾਲੇ ਵਪਾਰ ਨੂੰ ਅਸਾਨ ਕੀਤਾ ਜਾ ਸਕੇ ਪਰ ਇੱਕ ਸੱਚ ਇਹ ਵੀ ਹੈ ਕਿ ਹੁਣ ਇਹ ਵਪਾਰ ਦੇ ਨਾਲ-ਨਾਲ ਫੌਜੀ ਬੇਸ ਨੂੰ ਮਜ਼ਬੂਤੀ ਦੇਣ ਵੱਲ ਵੀ ਹੈ ਅਜਿਹਾ ਇਸ ਲਈ ਤਾਂ ਕਿ ਸ਼ਕਤੀ ਸੰਤੁਲਨ ਨੂੰ ਕਾਇਮ ਕੀਤਾ ਜਾ ਸਕੇ ।

ਜ਼ਿਕਰਯੋਗ ਹੈ ਕਿ 12 ਮਾਰਚ 2021 ਨੂੰ ਕਵਾਡ ਦੇਸ਼ਾਂ ਦੀ ਵਰਚੁਅਲ ਬੈਠਕ ਹੋ ਗਈ ਹੈ ਜਿਸ ’ਚ ਜਲਵਾਯੂ ਬਦਲਾਅ ਅਤੇ ਕੋਵਿਡ-19 ਵਰਗੇ ਮੁੱਦਿਆਂ ਤੋਂ ਇਲਾਵਾ ਅੱਤਵਾਦ, ਸਾਈਬਰ ਸੁਰੱਖਿਆ ਸਮੇਤ ਜੰਗੀ ਸਬੰਧ ਦਾ ਇਨਪੁਟ ਵੀ ਇਸ ’ਚ ਦੇਖਿਆ ਜਾ ਸਕਦਾ ਹੈ ਹਾਲਾਂਕਿ ਚਾਰੇ ਦੇਸ਼ਾਂ ਦੀ ਆਪਣੀਆਂ ਪਹਿਲਾਂ ਹਨ ਅਤੇ ਆਪਸੀ ਸਹਿਯੋਗ ਦੀਆਂ ਸੀਮਾਵਾਂ ਵੀ ਸਿਆਸੀ ਦੁਨੀਆ ’ਚ ਇਹ ਸੰਮੇਲਨ ਇੱਕ ਘਟਨਾ ਦੇ ਰੂਪ ’ਚ ਦਰਜ ਹੋ ਗਿਆ ਹੈ ਜ਼ਿਕਰਯੋਗ ਹੈ ਕਿ ਕਵਾਡ ਹਿੰਦ ਪ੍ਰਸ਼ਾਂਤ ਖੇਤਰ ’ਚ ਸਹਿਯੋਗ ਵਧਾਉਣ ਨੂੰ ਤਿਆਰ ਹੈ ਇਹ ਚੀਨ ਲਈ ਖਾਸਾ ਪ੍ਰੇਸ਼ਾਨੀ ਦਾ ਵਿਸ਼ਾ ਹੈ ਜ਼ਿਕਰਯੋਗ ਹੈ ਕਵਾਡ ਕੋਈ ਫੌਜੀ ਸੰਧੀ ਨਹੀਂ ਹੈ ਸਗੋਂ ਸ਼ਕਤੀ ਸੰਤੁਲਨ ਹੈ ਕਵਾਡ ਦੇ ਸਾਰੇ ਸੀਨੀਅਰ ਆਗੂ ਕੋਰੋਨਾ ਵੈਕਸੀਨ ਦੇ ਹਿੰਤ ਪ੍ਰਸ਼ਾਂਤ ਖੇਤਰ ’ਚ ਉਤਪਾਦਨ ਅਤੇ ਵੰਡ ’ਚ ਸਹਿਯੋਗ ਕਰਨ ਨੂੰ ਪਹਿਲਾਂ ਹੀ ਸਹਿਮਤ ਹੋ ਗਏ ਹਨ ਕਵਾਡ ਦੇ ਪਲੇਟਫਾਰਮ ’ਤੇ ਇਨ੍ਹਾਂ ਚਾਰੇ ਦੇਸ਼ਾਂ ਦੇ ਆਗੂਆਂ ਦਾ ਆਉਣ ਵਾਲੀ 24 ਸਤੰਬਰ ਨੂੰ ਇੱਕ ਮੰਚ ਹੋਣਾ ਖੁਦ ’ਚ ਇੱਕ ਇਤਿਹਾਸਕ ਸੰਦਰਭ ਹੋਵੇਗਾ ਅਤੇ ਭਵਿੱਖ ’ਚ ਇਸ ਦੀ ਪ੍ਰਭਾਵਸ਼ੀਲਤਾ ਵਪਾਰਕ ਪੈਮਾਨੇ ’ਤੇ ਉਜਾਗਰ ਹੋਵੇਗੀ ਭਾਰਤ ਦੇ ਕਵਾਡ ’ਚ ਹੋਣ ਨਾਲ ਜਿੱਥੇ ਗੁਆਂਢੀ ਚੀਨ ਦੀਆਂ ਮੁਸ਼ਕਲਾਂ ਵਧੀਆਂ ਹਨ, ਉਥੇ ਰੂਸ ਵੀ ਥੋੜ੍ਹਾ ਅਸਹਿਜ਼ ਮਹਿਸੂਸ ਕਰ ਰਿਹਾ ਹੈ।

ਪਰ ਦਿਲਚਸਪ ਇਹ ਹੈ ਕਿ ਬ੍ਰਿਕਸ ’ਚ ਭਾਰਤ ਇਨ੍ਹਾਂ ਦੇ ਨਾਲ ਇੱਕ-ਮੰਚ ਵੀ ਹੁੰਦਾ ਹੈ ਹਾਲਾਂਕਿ ਰੂਸ ਇਹ ਜਾਣਦਾ ਹੈ ਕਿ ਭਾਰਤ ਕੂਟਨੀਤਿਕ ਤੌਰ ’ਤੇ ਇੱਕ ਖੁਲ੍ਹੀ ਨੀਤੀ ਰੱਖਦਾ ਹੈ ਉਹ ਦੁਨੀਆ ਦੇ ਤਮਾਮ ਦੇਸ਼ਾਂ ਦੇ ਨਾਲ ਬਿਹਤਰ ਸਬੰਧ ਦਾ ਹਿਮਾਇਤੀ ਰਿਹਾ ਹੈ ਭਾਰਤ ਪਾਕਿਸਤਾਨ ਅਤੇ ਚੀਨ ਨਾਲ ਵੀ ਚੰਗੇ ਸਬੰਧ ਚਾਹੁੰਦਾ ਹੈ। ਉਹ ਜਿੰਨਾ ਅਮਰੀਕਾ ਨਾਲ ਸਬੰਧ ਬਣਾਈ ਰੱਖਣ ਦਾ ਇਰਾਦਾ ਦਿਖਾਉਂਦਾ ਹੈ ਉਸ ਤੋਂ ਕਿਤੇ ਜਿਆਦਾ ਉਹ ਰੂਸ ਦੇ ਨਾਲ ਰਿਸ਼ਤਾ ਜੋੜੇ ਹੋਏ ਹੈ ਇਸ ਤੋਂ ਇਲਾਵਾ ਸਾਰਕ, ਆਸਿਆਨ, ਅਪੇਕ ਅਤੇ ਪੱਛਮ ਦੇ ਦੇਸ਼ਾਂ ਸਮੇਤ ਅਫ਼ਰੀਕਨ ਅਤੇ ਲੈਟਿਨ ਅਮਰੀਕਾ ਦੇ ਦੇਸ਼ਾਂ ਦੇ ਨਾਲ ਉਸ ਦੇ ਰਿਸ਼ਤੇ ਕਿਤੇ ਮਧੁਰ ਹਨ ਕੋਰੋਨਾ ਕਾਲ ’ਚ ਭਾਰਤ ਨੇ ਦੁਨੀਆ ਨੂੰ ਪਹਿਲਾਂ ਦਵਾਈ ਵੰਡੀ ਅਤੇ ਬਾਅਦ ’ਚ ਟੀਕਾ ਟੀਕਾ ਪਹਿਲ ਦੇ ਨਾਲ ਕਵਾਡ ਹੋਰ ਮੁੱਦਿਆਂ ਵੱਲ ਬਿਹਤਰ ਮੋੜ ’ਤੇ ਹੈਚੀਨ ਵੱਲੋਂ ਕਵਾਡ ਸਮੂਹ ਨੂੰ ਸ਼ੁਰੂਆਤੀ ਸਮੇਂ ’ਚ ਹੀ ਦੱਖਣੀ ਏਸ਼ੀਆ ਦੇ ਨਾਟੋ ਦੇ ਰੂਪ ’ਚ ਸੰਬੋਧਨ ਕੀਤਾ ਜਾਣਾ ਉਸ ਦੀ ਚਿੰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਉਸ ਦਾ ਦੋਸ਼ ਹੈ ਕਿ ਉਸ ਨੂੰ ਘੇਰਨ ਲਈ ਇਹ ਇੱਕ ਚਹੁਪੱਖੀ ਫੌਜੀ ਗਠਜੋੜ ਹੈ ਜੋ ਖੇਤਰ ਦੀ ਸਥਿਰਤਾ ਲਈ ਇੱਕ ਚੁਣੌਤੀ ਪੈਦਾ ਕਰ ਸਕਦਾ ਹੈ ਜ਼ਿਕਰਯੋਗ ਹੈ ਕਿ ਚੀਨ ਕਵਾਡ ਦੀ ਸੀਨੀਅਰ ਅਗਵਾਈ ਦੀ ਬੈਠਕ ਅਤੇ ਵਿਆਪਕ ਸਹਿਯੋਗ ਸਬੰਧੀ ਬਣ ਰਹੀ ਸਮਝ ਨਾਲ ਕਿਤੇ ਜ਼ਿਆਦਾ ਚਿੰਤਤ ਹੈ।

ਦਰਅਸਲ ਕਵਾਡ ਸਮੂਹ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਸਾਲ 2007 ’ਚ ਜਾਪਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਪਹਿਲੀ ਵਾਰ ਰੱਖਿਆ ਜਿਸ ਨੂੰ ਲੈ ਕੇ ਭਾਰਤ, ਅਮਰੀਕਾ ਤੇ ਆਸਟਰੇਲੀਆ ਨੇ ਸਮੱਰਥਨ ਕੀਤਾ ਉਸ ਦੌਰਾਨ ਦੱਖਣੀ ਚੀਨ ਸਾਗਰ ’ਚ ਚੀਨ ਨੇ ਆਪਣੀ ਮੁਖਤਿਆਰੀ ਦਿਖਾਉਣੀ ਸ਼ੁਰੂ ਕੀਤੀ ਸੀ ਦੁਨੀਆ ਦੇ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਚੀਨ ਇਸ ਸਾਗਰ ’ਤੇ ਆਪਣੀ ਮਰਜ਼ੀ ਚਲਾਉਣ ਲੱਗਾ । ਜਿਕਰਯੋਗ ਹੈ ਕਿ ਭਾਰਤ, ਜਾਪਾਨ ਅਤੇ ਆਸਟਰੇਲੀਆ ਦਾ ਸਮੁੰਦਰੀ ਵਪਾਰ ਇਸ ਰਸਤੇ ਹੁੰਦਾ ਹੈ ਐਨਾ ਹੀ ਨਹੀਂ ਇੱਥੋਂ ਹਰ ਸਾਲ 5 ਲੱਖ ਟ੍ਰਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ ਹਾਲਾਂਕਿ ਇਸ ਦੌਰਾਨ ਕਵਾਡ ਦਾ ਰਵੱਈਆ ਹਮਲਾਵਰ ਨਹੀਂ ਸੀ ਸਾਲ 2017 ’ਚ ਇਸ ਨੂੰ ਮੁੜ-ਗਠਿਤ ਕੀਤਾ ਗਿਆ ਕੋਰੋਨਾ ਦੇ ਚੱਲਦਿਆਂ 2020 ’ਚ ਆਗੂਆਂ ਦੀ ਮੁਲਾਕਾਤ ’ਚ ਅੜਿੱਕਾ ਆਇਆ ਭਾਰਤ ਦੱਖਣੀ ਏਸ਼ੀਆ ’ਚ ਇੱਕ ਵੱਡਾ ਬਜ਼ਾਰ ਹੋਣ ਨਾਲ ਬੀਤੇ ਕੁਝ ਸਾਲਾਂ ’ਚ ਸਿਹਤ, ਰੱਖਿਆ ਅਤੇ ਤਕਨੀਕ ਵਰਗੇ ਮਹੱਤਵਪੂਰਨ ਖੇਤਰਾਂ ’ਚ ਇੱਕ ਵੱਡੀ ਸ਼ਕਤੀ ਬਣ ਕੇ ਉੱਭਰਿਆ ਹੈ।

ਅਮਰੀਕਾ ਕਵਾਡ ਦੀਆਂ ਸੰਭਵਾਨਾਵਾਂ ਨੂੰ ਰੱਖਿਆ ਸਹਿਯੋਗ ਤੋਂ ਅੱਗੇ ਵੀ ਦੇਖ ਰਿਹਾ ਹੈ ਫਾਈਵ ਆਈਜ਼ ਨਾਮਕ ਸੂਚਨਾ ਗਠਜੋੜ ’ਚ ਭਾਰਤ ਨੂੰ ਸ਼ਾਮਲ ਕਰਨ ਦੀ ਤਜ਼ਵੀਜ਼ ਇਸ ਦਾ ਇੱਕ ਉਦਾਹਰਨ ਹੈ। ਜ਼ਿਕਰਯੋਗ ਹੈ ਕਿ ਸੰਸਾਰਕ ਵਪਾਰ ਦੇ ਹਿਸਾਬ ਨਾਲ ਹਿੰਦ ਮਹਾਂਸਾਗਰ ਦਾ ਸਮੁੰਦਰੀ ਰਸਤਾ ਚੀਨ ਲਈ ਬਹੁਤ ਮਹੱਤਵਪੂਰਨ ਹੈ ਅਜਿਹੇ ’ਚ ਭਾਰਤ ਨੂੰ ਇੱਥੇ ਰਣਨੀਤਿਕ ਵਾਧਾ ਮਿਲ ਸਕਦਾ ਹੈ ਬੀਤੇ ਸਾਲਾਂ ’ਚ ਹਿੰਦ ਪ੍ਰਸਾਂਤ ਦੇ ਸੰਦਰਭ ’ਚ ਵਿਸ਼ਵ ਦੇ ਕਈ ਦੇਸ਼ਾਂ ਦੀ ਸਰਗਰਮੀ ਵਧੀ ਫ਼ਰਾਂਸ ਅਤੇ ਜਰਮਨੀ ਆਦਿ ਦੇਸ਼ਾਂ ਨੇ ਤਾਂ ਆਪਣੀ ਹਿੰਦ ਪ੍ਰਸ਼ਾਂਤ ਰਣਨੀਤੀ ਵੀ ਜਾਰੀ ਕੀਤੀ ਹੈ। ਭਾਰਤ ਦੀ ਹਿੰਦ ਪ੍ਰਸ਼ਾਂਤ ’ਚ ਪਹੁੰਚ ਕਈਆਂ ਨੂੰ ਹੋਰ ਵੀ ਲਾਭ ਦੇ ਸਕਦੀ ਹੈ ਭਾਵ ਆਫ਼ਤ ਪ੍ਰਬੰਧ, ਸਮੁੰਦਰੀ ਨਿਗਰਾਨੀ ਅਤੇ ਮਨੁੱਖੀ ਸਹਾਇਤਾ ਇਸ ’ਚ ਮੁੱਖ ਹਨ ਕਵਾਡ ਦੇਸ਼ਾਂ ਨੂੰ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਦੇ ਸੰਦਰਭ ’ਚ ਵੀ ਸਮੂਹ ਦੇ ਦ੍ਰਿਸ਼ਟੀਕੋਣ ਨੂੰ ਬਿਹਤਰ ਰੂਪ ਦੇਣ ’ਚ ਭਾਰਤ ਖਾਸ ਭੂਮਿਕਾ ਨਿਭਾ ਸਕਦਾ ਹੈ।

ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ