ਪੂਜਨੀਕ ਗੁਰੂ ਜੀ ਨੂੰ ਜਨਮਦਿਨ ‘ਤੇ ਵਧਾਈ ਸੰਦੇਸ਼ ਭੇਜਣ ਵਾਲਿਆਂ ਦੀਆਂ ਡਾਕਖਾਨਿਆਂ ‘ਚ ਲੱਗੀਆਂ ਕਤਾਰਾਂ

0

ਪੂਜਨੀਕ ਗੁਰੂ ਜੀ ਨੂੰ ਜਨਮਦਿਨ ‘ਤੇ ਵਧਾਈ ਸੰਦੇਸ਼ ਭੇਜਣ ਵਾਲਿਆਂ ਦੀਆਂ ਡਾਕਖਾਨਿਆਂ ‘ਚ ਲੱਗੀਆਂ ਕਤਾਰਾਂ

ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਜਨਮ ਮਹੀਨੇ ਦੀ ਖੁਸ਼ੀ ‘ਚ ਬਲਾਕ ਲੁਧਿਆਣਾ ਦੀ ਸਾਧ-ਸੰਗਤ ਵੱਲੋਂ ਅੱਜ ਬਲਾਕ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਡਾਕਘਰਾਂ ‘ਚ ਜਾ ਕੇ ਵੱਡੀ ਗਿਣਤੀ ‘ਚ ਪੂਜਨੀਕ ਗੁਰੂ ਜੀ ਦੇ ਨਾਂਅ ‘ਤੇ ਵਧਾਈ ਸੰਦੇਸ਼ ਵਾਲੇ ਕਾਰਡ ਭੇਜੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 45ਮੈਂਬਰ ਜਸਵੀਰ ਇੰਸਾਂ ਤੇ 45ਮੈਂਬਰ ਯੂਥ ਸੰਦੀਪ ਨੇ ਦੱਸਿਆ ਕਿ ਇਹ ਅਗਸਤ ਮਹੀਨਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ ਖੁੱਸ਼ੀਆਂ ਭਰਿਆ ਹੁੰਦਾ ਹੈ ਕਿਉਂਕਿ ਇਸ ਮਹੀਨੇ ‘ਚ ਪੂਜਨੀਕ ਗੁਰੂ ਜੀ ਦਾ ਜਨਮਦਿਨ ਹੁੰਦਾ ਹੈ।

ਇਸ ਕਰਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਗਸਤ ਦਾ ਸਾਰਾ ਮਹੀਨਾ ਹੀ ਭਲਾਈ ਕਾਰਜ਼ ਕਰਕੇ ਮਨਾਉਂਦੀ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਦੇ ਨਾਂਅ ‘ਤੇ ਵਧਾਈ ਸੰਦੇਸ਼ ਵਾਲੇ ਕਾਰਡ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਲੁਧਿਆਣਾ ਵੱਲੋਂ ਹੁਣ ਤੱਕ ਲਗਭਗ 3000 ਤੋਂ ਵੱਧ ਕਾਰਡ ਭੇਜੇ ਜਾ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ