ਕੁੱਲ ਜਹਾਨ

ਰਹਾਣੇ ਕਰ ਸਕਦਾ ਹੈ ਭਾਰਤ ਦੀ ਕਪਤਾਨੀ

ਅੱਜ ਹੋਵੇਗਾ ਫ਼ੈਸਲਾ

ਚੋਣਕਰਤਾ ਕੁੱਲ ਛੇ ਟੀਮਾਂ ਦਾ ਕਰਨਗੇ ਐਲਾਨ

ਵਿਰਾਟ ਦੀ ਜਗ੍ਹਾ ਲੈ ਸਕਦਾ ਹੈ ਸ਼੍ਰੇਅਸ ਅਈਅਰ

ਆਇਰਲੈਂਡ ਵਿਰੁੱਧ ਟੀ20 ਮੈਚਾਂ ਦੇ ਕਪਤਾਨ ਹੋ ਸਕਦੇ ਨੇ ਰੋਹਿਤ ਸ਼ਰਮਾ

ਏਜੰਸੀ ਬੰਗਲੂਰੁ,

ਇੰਗਲਿਸ਼ ਕਾਉਂਟੀ ਟੀਮ ਸਰ੍ਹੇ ਲਈ ਜੂਨ ‘ਚ ਖੇਡਣ ਜਾ ਰਹੇ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਅਫ਼ਗਾਨਿਸਤਾਨ ਦੇ ਪਹਿਲੇ ਅਤੇ ਇੱਕੋ ਇੱਕ ਟੈਸਟ ਲਈ ਬੱਲੇਬਾਜ਼ ਅਜਿੰਕਾ ਰਹਾਣੇ ਭਾਰਤੀ ਟੀਮ ਦੀ ਕਪਤਾਨੀ ਕਰ ਸਕਦੇ ਹਨ। ਜਦੋਂ ਕਿ ਇਸ ਮੈਚ ‘ਚ ਵਿਰਾਟ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਦਿੱਤੀ ਜਾ ਸਕਦੀ ਹੈ ਭਾਰਤ ਅਤੇ ਅਫਗਾਨਿਸਤਾਨ ਦਰਮਿਆਨ ਇਹ ਟੈਸਟ 14 ਜੂਨ ਨੂੰ ਬੰਗਲੂਰੁ ‘ਚ ਖੇਡਿਆ ਜਾਣਾ ਹੈ । ਜੋ ਮਹਿਮਾਨ ਟੀਮ ਦਾ ਪਹਿਲਾ ਇਤਿਹਾਸਕ ਟੈਸਟ ਹੋਵੇਗਾ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ‘ਚ ਰੋਹਿਤ ਸ਼ਰਮਾ, ਸ਼ਿਖਰ ਧਵਨ, ਹਾਰਦਿਕ ਜਿਹੇ ਖਿਡਾਰੀਆਂ ਦਾ ਖੇਡਣਾ ਤੈਅ ਹੈ ਵੈਸੇ ਅਫ਼ਗਾਨਿਸਤਾਨ ਵਿਰੁੱਧ ਟੈਸਟ ਮੈਚ ਲਈ ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਦੀ ਵਾਪਸੀ ਦੀ ਉਮੀਦ ਕੀਤੀ ਜਾ ਰਹੀ ਹੈ।

ਭਾਰਤੀ ਸੀਨੀਅਰ ਚੋਣ ਕਮੇਟੀ ਅੱਜ ਬੰਗਲੂਰੁ ‘ਚ ਇਸ ਮੈਚ ਤੋਂ ਇਲਾਵਾ ਬਾਕੀ ਲੜੀਆਂ ਲਈ ਰਾਸ਼ਟਰੀ ਟੀਮ ਦੀ ਚੋਣ ਕਰਨ ਲਈ ਬੈਠਕ ਕਰਣਗੀਆੂਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਭਾਰਤ ਬਨਾਮ ਅਫ਼ਗਾਨਿਸਤਾਨ ਮੈਚ,ਇੰਗਲੈਂਡ ਦੌਰੇ ਲਈ ਭਾਰਤ ਏ ਟੀਮ, ਇੰਗਲੈਂਡ ਏ ਅਤੇ ਵੈਸਟਇੰਡੀਜ਼ ਏ ਦੇ ਨਾਲ ਭਾਰਤ ਏ ਟੀਮ ਦੀ ਤਿਕੋਣੀ ਲੜੀ, ਆਇਰਲੈਂਡ ਦੌਰੇ ਲਈ ਟਵੰਟੀ20 ਟੀਮ, ਇੰਗਲੈਂਡ ਦੌਰੇ ਲਈ ਟਵੰਟੀ20 ਟੀਮ,ਇੱਕ ਰੋਜ਼ਾ ਟੀਮ ਦੀ ਚੋਣ ਕਰੇਗੀ ਭਾਰਤੀ ਟੀਮ ਆਇਰਲੈਂਡ ਤੋਂ ਬਾਅਦ ਇੰਗਲੈਂਡ ਟੀਮ ਨਾਲ ਤਿੰਨ ਟਵੰਟੀ20 ਮੈਚਾਂ, ਤਿੰਨ ਇੱਕ ਰੋਜ਼ਾ ਅਤੇ ਪੰਜ ਟੈਸਟਾਂ ਦੀ ਲੜੀ ਖੇਡੇਗਾ ।

ਵਿਰਾਟ ਕੋਹਲੀ ਅਫ਼ਗਾਨਿਸਤਾਨ ਦੇ ਦੌਰੇ ਸਮੇਂ ਜੂਨ ‘ਚ ਸਰ੍ਹੇ ਲਈ ਤਿੰਨ ਕਾਉਂਟੀ ਚੈਂਪੀਅਨਸ਼ਿਪ ਮੈਚ ਖੇਡਣਗੇ ਇਸ ਕਾਰਨ ਉਹ ਜੂਨ ਦੇ ਆਖ਼ਰ ‘ਚ ਆਇਰਲੈਂਡ ਵਿਰੁੱਧ ਦੋ ਟੀ20 ਮੁਕਾਬਲਿਆਂ ‘ਚ ਵੀ ਹਿੱਸਾ ਨਹੀਂ ਲੈ ਸਕੇਗਾ । ਵਿਰਾਟ ਇੰਗਲੈਂਡ ਵਿਰੁੱਧ ਜੁਲਾਈ ‘ਚ ਲੰਮੀ ਟੈਸਟ ਲੜੀ ਤੋਂ ਪਹਿਲਾਂ ਉੱਥੋਂ ਦੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਲਈ ਇੰਗਲੈਂਡ ‘ਚ ਕਾਉਂਟੀ ਖੇਡਣ ਜਾਣਗੇ । ਅਜਿਹੇ ‘ਚ ਉਹਨਾਂ ਦੀ ਗੈਰ ਮੌਜ਼ੂਦਗੀ ‘ਚ ਰਹਾਣੇ ਨੂੰ ਟੀਮ ਦੀ ਕਪਤਾਨੀ ਦੇਣਾ ਤੈਅ ਮੰਨਿਆ ਜਾ ਰਿਹਾ ਹੈ ਜਦੋਂਕਿ  ਆਇਰਲੈਂਡ ਵਿਰੁੱਧ ਟੀ20 ਟੀਮ ਦੇ ਕਪਤਾਨ ਰੋਹਿਤ ਸ਼ਰਮਾ ਹੋ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top