ਨਿਊਜ਼ੀਲੈਂਡ ਖਿਲਾਫ਼ ਟੈਸਟ ਲੜੀ ਲਈ ਭਾਰਤੀ ਟੀਮ ਦਾ ਐਲਾਨ, ਰਹਾਣੇ ਹੋਣਗੇ ਕਪਤਾਨ

0
105

ਕੋਹਲੀ, ਰੋਹਿਤ, ਰਿਸ਼ਭ ਪੰਤ ਸਮੇਤ ਬੁਮਰਾਹ ਨੂੰ ਆਰਾਮ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨਿਊਜ਼ੀਲੈਂਡ ਤੇ ਭਾਰਤ ਦਰਮਿਆਨ ਖੇਡੇ ਜਾਣ ਵਾਲੀ ਟੈਸਟ ਲਡੀ ਲਈ ਭਾਰਤੀ ਟੀਮ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਨੂੰ ਪਹਿਲੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਜਦੋਂ ਕਿ ਰੈਗੂਲਰ ਕਪਤਾਨ ਵਿਰਾਟ ਕੋਹਲੀ ਦੂਜੇ ਟੈਸਟ ਮੈਚ ’ਚ ਟੀਮ ’ਚ ਸ਼ਾਮਲ ਹੋਣਗੇ ਤੇ ਟੀਮ ਦੀ ਕਪਤਾਨੀ ਕਰਨਗੇ । ਭਾਰਤੀ ਕ੍ਰਿਕੇਟ ਬੋਰਡ ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਟੈਸਟ ਮੈਚ ’ਚ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਤੇ ਸ਼ਾਰਦੁਲ ਠਾਕੁਰ ਨੂੰ ਟੈਸਟ ਮੈਚਾਂ ’ਚ ਅਰਾਮ ਦਿੱਤਾ ਗਿਆ ਇਸ ਤੋਂ ਇਲਾਵਾ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਆਰਾਮ ਦਿਵਾਉਣ ਲਈ ਟੈਸਟ ਟੀਮ ’ਚੋਂ ਬਾਹਰ ਕੀਤਾ ਗਿਆ ਹੈ। ਟੈਸਟ ਮੈਚ ’ਚ ਜੈਯੰਤ ਯਾਦਵ ਨੂੰ ਮੌਕਾ ਮਿਲਿਆ ਖੱਬੇ ਹੱਥ ਦੇ ਸਪਿੱਨਰ ਜੈਯੰਤ ਯਾਦਵ ਨੇ ਆਪਣਾ ਆਖਰੀ ਟੈਸਟ ਮੈਚ ਫਰਵਰੀ 2017 ’ਚ ਅਸਟਰੇਲੀਆ ਖਿਲਾਫ਼ ਖੇਡਿਆ ਸੀ। 31 ਸਾਲ ਦੇ ਜੈਯੰਤ ਯਾਦਵ ਨੇ ਹੁਣ ਤੱਕ ਭਾਰਤ ਵੱਲੋਂ ਚਾਰ ਟੈਸਟ ਮੈਚਾਂ ’ਚੋਂ 11 ਵਿਕਟਾਂ ਲਈਆਂ ਹਨ ਇਸ ਤੋਂ ਇਲਾਵਾ ਬੱਲੇ ਨੇ ਵੀ ਉਨ੍ਹਾਂ 228 ਦੌੜਾਂ ਦਾ ਯੋਗਦਾਨ ਦਿੱਤਾ, ਜਿਸ ’ਚ ਇੱਕ ਸੈਂਕੜਾ ਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ ਜ਼ਿਕਰਯੋਗ ਹੈ ਭਾਰਤ ਟੀ-20 ਲੜੀ ਤੋਂ ਬਾਅਦ ਟੈਸਟ ਲੜੀ ਖੇਡੇਗੀ।

ਟੈਸਟ ਟੀਮ ਇਸ ਪ੍ਰਕਾਰ ਹੈ :

ਅਜਿੰਕਿਆ ਰਹਾਣੇ (ਕਪਤਾਨ), ਕੇਐਲ ਰਾਹੁਲ, ਮਅੰਕ ਅਗਰਵਾਲ, ਚੇਤੇਸ਼ਵਰ ਪੁਜ਼ਾਰਾ (ਉਪ ਕਪਤਾਨ), ਸ਼ੁਭਮਨ ਗਿਲ, ਸ਼੍ਰੇਅਸ ਅਇੱਅਰ, ਰਿਧੀਮਾਨ ਸਾਹਾ (ਵਿਕਟਕੀਪਰ), ਕੇਐਸ ਭਾਰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਅਕਸ਼ਰ ਪਟੇਲ, ਜੈਯੰਤ ਯਾਦਵ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੋ. ਸਿਰਾਜ,ਪ੍ਰਸਿੱਧ ਕ੍ਰਿਸ਼ਨਾ ।

ਹਨੁਮਾ ਵਿਹਾਰੀ ਟੀਮ ’ਚੋਂ ਬਾਹਰ

ਹਨੁਮਾ ਵਿਹਾਰੀ ਨੂੰ ਟੈਸਟ ਟੀਮ ’ਚੋਂ ਬਾਹਰ ਕੀਤਾ ਗਿਆ ਉਨ੍ਹਾਂ ਭਾਰਤ ਲਈ ਆਖਰੀ ਟੈਸਟ 2021 ’ਚ ਅਸਟਰਲੀਆ ਦੌਰੇ ’ਤੇ ਖੇਡਿਆ ਸੀ ਉਦੋਂ ਸਿਡਨੀ ’ਚ ਹੈਮਸਟਿ੍ਰੰਕ ਦੀ ਸੱਟ ਤੋਂ ਬਾਅਦ ਵੀ ਉਨ੍ਹਾਂ ਬੈਟਿੰਗ ਜਾਰੀ ਰੱਖੀ ਸੀ। ਹਨੁਮਾ ਨੇ 161 ਗੇਂਦਾਂ ਦਾ ਸਾਹਮਣਾ ਕੀਤਾ ਸੀ ਤੇ 23 ਦੌੜਾਂ ਬਣਾਈਆਂ ਸਨ ਉਨ੍ਹਾਂ ਅਸ਼ਵਿਨ ਨਾਲ ਮਿਲ ਕੇ ਟੀਮ ਇੰਡੀਆ ਲਈ ਮੈਚ ਬਚਾਇਆ ਸੀ। ਵਿਹਾਰ ਨੇ ਹਾਲੇ ਤੱਕ 12 ਟੈਸਟ ਮੈਚ ਖੇਡੇ ਹਨ ਤੇ ਇਨ੍ਹਾਂ ’ਚੋਂ 32.84 ਔਸਤ ਨਾਲ 624 ਦੌੜਾਂ ਬਣਾਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ