ਰਾਹੁਲ ਕੇਰਲ ਦੀ ਵਾਇਨਾਡ ਸੀਡ ਤੋਂ ਵੀ ਲੜਨਗੇ ਲੋਕ ਸਭਾ ਚੋਣਾਂ

0
Rahul, Contest, Lok Sabha, Elections, Kerala, Vinead

ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤਰ ਪ੍ਰਦੇਸ਼ ‘ਚ ਅਮੇਠੀ ਦੇ ਨਾਲ ਵੀ ਹੁਣ ਕੇਰਲ ਦੇ ਵਾਇਨਾਡ ਲੋਕ ਸਭਾ ਖੇਤਰ ‘ਚ ਵੀ ਚੋਣਾਂ ਲੜਨਗੇ। ਕਾਂਗਰਸ ਦੇ ਨੇਤਾ ਏ ਕੇ ਏਟਨੀ ਨੇ ਐਤਵਾਰ ਨੂੰ ਇਥੇ ਵਿਸ਼ੇਸ਼ ਪੱਤਰਕਾਰ ਸਮਾਰੋਹ ‘ਚ ਇਹ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗਾਂਧੀ ਆਪਣੀ ਅਮੇਅੀ ਸੀਟ ਤੋਂ ਚੋਣਾਂ ਲੜਨ ਦੇ ਨਾਲ ਹੀ ਵਾਇਨਾਡ ਤੋਂ ਵੀ ਉਮੀਦਵਾਰ ਹੋਣਗੇ। ਕਾਂਗਰਸ ਸੰਚਾਰ ਵਿਭਾਗ ਦੇ ਮੁੱਖ ਰਣਦੀਪ ਸਿੰਘ ਸੁਰਜੇਵਾਲ ਨੇ ਇਸ ਦੌਰਾਨ ਆਰੋਪ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੱਖਣ ਭਾਰਤ ਦੀ ਸੰਸਕ੍ਰਿਤੀ ਵਿਵਿਧਾਤਾ ਤੇ ਹਮਲਾ ਕਰ ਰਹੀ ਹੈ ਅਤੇ ਇਸ ਨੂੰ ਬਚਾਉਣ ਲਈ ਸ੍ਰੀ ਗਾਂਧੀ ਨੇ ਉਤਰ ਭਾਰਤ ਦੇ ਨਾਲ ਹੀ ਦੱਖਣ ਪਾਰਤ ‘ਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।