Breaking News

ਦੋ ਰੋਜ਼ਾ ਦੌਰੇ ‘ਤੇ ਰਾਹੁਲ ਗਾਂਧੀ ਇੰਦੌਰ ਪੁੱਜੇ

Rahul Gandhi, Arrives, Indore, Tour

ਵੱਖ-ਵੱਖ ਥਾਈਂ ਆਮ ਸਭਾਵਾਂ ਨੂੰ ਕਰਨਗੇ ਸੰਬੋਧਨ

ਇੰਦੌਰ (ਏਜੰਸੀ)। ਕਾਂਗਰਸ ਪ੍ਰਧਾਨ ਆਪਣੇ ਦੋ ਰੋਜ਼ਾ ਦੌਰੇ ‘ਤੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਪਹੁੰਚ ਗਏ। ਆਪਣੇ ਇਸ ਦੌਰੇ ਦੌਰਾਨ ਉਹ ਇੰਦੌਰ, ਉੱਜੈਨ, ਝਾਬੁਆ, ਧਾਰ, ਖਰਗੋਨ, ਮਹੂ ‘ਚ ਆਮ ਸਭਾ ਕਰਨ ਦੇ ਨਾਲ ਹੀ ਇੰਦੌਰ ਵਿੱਚ ਰੋਡ-ਸ਼ੋ ਕਰਣਗੇ। ਗਾਂਧੀ ਦਾ ਵਿਸ਼ੇਸ਼ ਜਹਾਜ਼ ਰਾਹੀਂ ਇੰਦੌਰ ਪਹੁੰਚ ਕੇ ਹੈਲੀਕਾਪਟਰ ਰਾਹੀਂ ਉੱਜੈਨ ਜਾਣ ਦਾ ਪ੍ਰੋਗਰਾਮ ਹੈ।

ਸ਼੍ਰੀ ਗਾਂਧੀ ਉੱਜੈਨ ਪਹੁੰਚ ਕੇ ਉੱਥੇ ਭਗਵਾਨ ਮਹਾਕਾਲ ਦੇ ਦਰਸ਼ਨ ਕਰ ਕੇ ਪੂਜਾ ਕਰਣਗੇ। ਇਸ ਤੋਂ ਬਾਅਦ ਉਹ ਇੱਕ ਆਮ ਸਭਾ ਨੂੰ ਸੰਬੋਧਨ ਕਰਨਗੇ। ਦੁਪਹਿਰ ਸਮੇਂ ਉਹ ਉੱਜੈਨ ਤੋਂ ਰਵਾਨਾ ਹੋ ਕੇ ਝਾਬੁਆ ਪਹੁੰਚਣਗੇ, ਜਿੱਥੇ ਉਹ ਕਾਲਜ ਗਰਾਊਂਡ ‘ਚ ਆਮਸਭਾ ਨੂੰ ਸੰਬੋਧਨ ਕਰਨਗੇ।। ਸ਼੍ਰੀ ਗਾਂਧੀ ਇੰਦੌਰ ਵਾਪਸ ਆਕੇ ਉੱਥੇ ਸ਼ਾਮ ਕੇ ਰੋਡ-ਸ਼ੋ ਕਰਨਗੇ। ਰੋਡ-ਸ਼ੋ ਤੋਂ ਬਾਅਦ ਸ਼੍ਰੀ ਗਾਂਧੀ ਰਾਜਵਾੜਾ ਚੌਂਕ ‘ਤੇ ਇੱਕ ਸਭਾ ਨੂੰ ਸੰਬੋਧਨ ਕਰਨਗੇ।

ਕੱਲ੍ਹ ਸਵੇਰੇ ਸ਼੍ਰੀ ਗਾਂਧੀ ਸੰਪਾਦਕਾਂ ਤੇ ਪੱਤਰਕਾਰਾਂ ਨਾਲ ਗੈਰਰਸਮੀ ਚਰਚਾ ਕਰਨਗੇ। ਦੁਪਹਿਰ ਸਮੇਂ ਉਹ ਵਪਾਰੀ ਭਾਈਚਾਰੇ ਅਤੇ ਕਾਰੋਬਾਰੀਆਂ ਨਾਲ ਚਰਚਾ ਕਰਨਗੇ। ਕੱਲ੍ਹ ਹੀ ਉਹ ਧਾਰ ਅਤੇ ਖਰਗੋਨ ਵਿੱਚ ਆਮਸਭਾਵਾਂ ਨੂੰ ਸੰਬੋਧਨ ਕਰਨਗੇ। ਸਾਰੇ ਪ੍ਰੋਗਰਾਮਾਂ ਤੋਂ ਬਾਅਦ ਕੱਲ੍ਹ ਸ਼ਾਮ ਉਹ ਇੰਦੌਰ ਤੋਂ ਵਿਸ਼ੇਸ਼ ਜਹਾਜ਼ ਦੁਆਰਾ ਦਿੱਲੀ ਲਈ ਰਵਾਨਾ ਹੋ ਜਾਣਗੇ। (Tour)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top