ਰਾਹੁਲ ਗਾਂਧੀ ਨੇ ਬੰਗਾਲ ’ਚ ਕਿਉਂ ਚੋਣ ਰੈਲੀ ਕੀਤੀ ਰੱਦ?

0
2514
Meeting, Rahul Gandhi, Cabinet Minister, Fading, Cabinet Ministers

ਕੋਰੋਨਾ ਕਾਰਨ ਬੰਗਾਲ ਦੀਆਂ ਮੇਰੀਆਂ ਸਾਰੀਆਂ ਰੱਦ: ਰਾਹੁਲ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੱਛਮੀ ਬੰਗਾਲ ਵਿਧਾਨ ਸਭਾ ਚੋਣ ਪ੍ਰਚਾਰ ਲਈ ਆਪਣੀਆਂ ਸਾਰੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ। ਗਾਂਧੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਟਵੀਟ ਕੀਤੀ, ‘ਕੋਵਿਡ ਸੰਕਟ ਨੂੰ ਦੇਖਦੇ ਹੋਏ ਮੈਂ ਪੱਛਮੀ ਬੰਗਾਲ ਦੀਆਂ ਆਪਣੀਆਂ ਸਾਰੀਆਂ ਰੈਲੀਆਂ ਰੱਦ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਵੀ ਮਹਾਂਮਾਰੀ ਦੀ ਵੱਧਦੀ ਕਰੋਪੀ ਕਾਰਨ ਚੋਣ ਰੈਲੀਆਂ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ, ਰਾਜਨੀਤਿਕ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਅਜਿਹੇ ਸਮੇਂ ’ਚ ਇਨ੍ਹਾਂ ਰੈਲੀਆਂ ਨਾਲ ਜਨਤਾ ਤੇ ਦੇਸ਼ ਨੂੰ ਕਿੰਨਾ ਖਤਰਾ ਹੈ।

ਦਿੱਲੀ ’ਚ ਕੋਰੋਨਾ ਦੇ ਸੰਕਰਮਣ ਦਰ 24% ਤੋਂ ਵਧ ਕੇ 30%

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ ਦਿੱਲੀ ’ਚ ਕੋਰੋਨਾ ਦੇ ਸੰਕਰਮਣ ਦਰ 24 ਫੀਸਦੀ ਤੋਂ ਵਧ ਕੇ 30 ਫੀਸਦੀ ਹੋ ਗਈ। 100 ਤੋਂ ਘੱਟ ਆਈਸੀਯੂ ਬੈਡ ਬਚੇ ਹਨ ਤੇ ਆਕਸੀਜਨ ਦੀ ਕਮੀ ਹੈ। ਮੈਂ ਡਾ. ਹਰਸ਼ਵਰਧਨ ਨਾਲ ਕੱਲ ਤੇ ਅਮਿਤ ਸ਼ਾਹ ਜੀ ਨਾਲ ਅੱਜ ਸਵੇਰੇ ਬੈੱਡ ਦੀ ਕਮੀ ਦੇ ਬਾਰੇ ਗੱਲ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਸਾਨੂੰ ਇਸਦੀ ਜ਼ਰੂਰਤ ਹੈ।

ਦੇਸ਼ ’ਚ ਕੋੋਰੋਨਾ ਬੇਕਾਬੂ, 2 ਲੱਖ 61 ਹਜ਼ਾਰ 500 ਨਵੇਂ ਕੇਸ

ਦੇਸ਼ ’ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਰੋਪੀ ਦਿਨ ਪ੍ਰਤੀਦਿਨ ਭਿਆਨਕ ਰੂਪ ਲੈਂਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ’ਚੋਂ 2.61 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 1501 ਲੋਰ ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 2 ਲੱਖ 61 ਹਜ਼ਾਰ 500 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਨਾਲ ਸੰਕਰਮਿਤਾਂ ਦੀ ਗਿਣਤੀ ਇੱਕ ਕਰੋੜ 47 ਲੱਖ 88 ਹਜ਼ਾਰ 109 ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.