Breaking News

ਰਾਹੁਲ-ਵਿਜੇ ਦੀਆਂ ਬਿਹਤਰ ਪਾਰੀਆਂ, ਪਰ ਗੇਂਦਬਾਜ਼ਾਂ ਤੋਂ ਵਧੀ ਚਿੰਤਾ

ਡਰਾਅ ਰਿਹਾ ਭਾਰਤ-ਸੀਏ ਇਕਾਦਸ਼ ਅਭਿਆਸ ਮੈਚ

ਸਿਡਨੀ, 1 ਦਸੰਬਰ
ਭਾਰਤੀ ਓਪਨਰ ਪ੍ਰਿਥਵੀ ਸ਼ਾੱ ਦੇ ਜਖ਼ਮੀ ਹੋਣ ਦੇ ਬਾਅਦ ਇੱਕ ਵਾਰ ਫਿਰ ਤੋਂ ਨਜ਼ਰਾਂ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ‘ਤੇ ਟਿਕ ਗਈਆਂ ਹਨ ਜਿੰਨ੍ਹਾਂ ਅਭਿਆਸ ਮੈਚ ਦੇ ਚੌਥੇ ਅਤੇ ਆਖ਼ਰੀ ਦਿਨ ਦੂਸਰੀ ਪਾਰੀ ‘ਚ ਬਿਹਤਰੀਨ ਪਾਰੀਆਂ ਖੇਡ ਕੇ ਆਸਾਂ ਬਣਾਈਆਂ ਪਰ ਕ੍ਰਿਕਟ ਆਸਟਰੇਲੀਆ ਇਕਾਦਸ਼ ਦੇ ਵਿਰੁੱਧ ਗੇਂਦਬਾਜ਼ਾਂ ਦੇ ਮਹਿੰਗੇ ਪ੍ਰਦਰਸ਼ਨ ਨੇ 6 ਦਸੰਬਰ ਨੂੰ ਐਡੀਲੇਡ ਟੈਸਟ ਲਈ  ਚਿੰਤਾ ਵਧਾ ਦਿੱਤੀ ਹੈ

 

ਕਪਤਾਨ ਵਿਰਾਟ ਨੇ ਦਸ ਗੇਂਦਬਾਜ਼ ਪਰਖ਼ੇ ਪਰ ਸੀਏ ਇਕਾਦਸ਼ ਨੇ ਬਣਾਈਆਂ 544 ਦੌੜਾਂ

 

ਚੌਥੇ  ਦਿਨ ਡਰਾਅ ਸਮਾਪਤ ਹੋਏ ਮੈਚ ਦੌਰਾਨ ਵਿਰਾਟ ਨੇ 10 ਗੇਂਦਬਾਜ਼ ਅਜਮਾਏ ਪਰ ਸੀਏ ਇਕਾਦਸ਼ ਨੇ 3 ਅਰਧ ਸੈਂਕੜਿਆਂ ਅਤੇ ਇੱਕ ਸੈਂਕੜੇ ਸਮੇਤ  ਆਪਣੀ ਪਹਿਲੀ ਪਾਰੀ ‘ਚ 151.1 ਓਵਰਾਂ ‘ਚ 544 ਦਾ ਵੱਡਾ ਸਕੋਰ ਬਣਾਇਆ ਇਸ ਤੋਂ ਬਾਅਦ ਭਾਰਤ ਨੇ ਦਿਨ ਦੀ ਸਮਾਪਤੀ ਤੱਕ ਦੂਸਰੀ ਪਾਰੀ ‘ਚ 43.4 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 211 ਦੌੜਾਂ ਬਣਾਈਆਂ ਇਸ ਵਿੱਚ ਓਪਨਿੰਗ ਜੋੜੀ ਰਾਹੁਲ ਅਤੇ ਮੁਰਲੀ(129) ਨੇ ਪਹਿਲੀ ਵਿਕਟ ਲਈ 109 ਦੌੜਾਂ ਜੋੜੀਆਂ ਜਦੋਂਕਿ ਹਨੁਮਾ ਵਿਹਾਰੀ 15 ਦੌੜਾਂ ‘ਤੇ ਨਾਬਾਦ ਰਹੇ

 

ਦੂਜੀ ਪਾਰੀ ‘ਚ ਮੁਰਲੀ ਦਾ ਸੈਂਕੜਾ

ਪਹਿਲੀ ਪਾਰੀ ‘ਚ ਸਿਰਫ਼ 3 ਦੌੜਾਂ ‘ਤੇ ਆਊਟ ਹੋਣ ਵਾਲੇ ਰਾਹੁਲ ਨੇ (62 ਦੌੜਾਂ, 98 ਗੇਂਦਾਂ, 8 ਚੌਕੇ, 1 ਛੱਕਾ) ਆਪਣੀ ਪਾਰੀ ਨਾਲ ਲੈਅ ‘ਚ ਪਰਤਣ ਦੇ ਸੰਕੇਤ ਦਿੱਤੇ  ਮੈਚ ਦੇ ਆਖ਼ਰੀ ਦਿਨ ਸਵੇਰੇ ਸੀਏ ਇਕਾਦਸ਼ ਨੇ ਪਾਰੀ ਦੀ ਸ਼ੁਰੂਆਤ ਤੀਸਰੇ ਦਿਨ ਦੇ 6 ਵਿਕਟਾਂ ‘ਤੇ 356 ਦ ਸਕੋਰ ਤੋਂ ਅੱਗੇ ਕੀਤੀ ਉਸ ਸਮੇਂ ਹੈਰੀ ਨੀਲਸਨ 56 ਅਤੇ ਆਰੋਨ ਹਾਰਡੀ 69 ਦੌੜਾਂ ‘ਤੇ ਨਾਬਾਦ ਸਨ ਦੋਵਾਂ ਨੇ ਪਾਰੀਆਂ ਨੂੰ ਅੱਗੇ ਵਧਾਉਂਦੇ ਹੋਏ ਸੱਤਵੀਂ ਵਿਕਟ ਲਈ 180 ਦੌੜਾਂ ਜੋੜ ਦਿੱਤੀਆਂ ਅਤੇ ਭਾਰਤੀ ਗੇਂਦਬਾਜ਼ਾਂ ਨੂੰ ਮੁੜਕੋ-ਮੁੜਕੀ ਕਰ ਦਿੱਤਾ ਨੀਲਸਨ (170 ਗੇਂਦਾਂ ਦੀ ਪਾਰੀ ‘ਚ 9 ਚੌਕੇ ਲਾਏ ਜਦੋਂਕਿ ਹਾਰਡੀ ਨੇ 141 ਗੇਂਦਾਂ ‘ਚ 10 ਚੌਕੇ ਲਾ ਕੇ 86 ਦੌੜਾਂ ਬਣਾਈਆਂ

 

ਓਵਰ ਚ 26 ਦੌੜਾਂ ਬਣਾ ਪੂਰਾ ਕੀਤਾ ਸੈਂਕੜਾ

ਓਪਨਿੰਗ ਬੱਲੇਬਾਜ਼ ਮੁਰਲੀ ਵਿਜੇ ਨੇ ਸੀਏ ਇਕਾਦਸ਼ ਵਿਰੁੱਧ ਅਭਿਆਸ ਮੈਚ ‘ਚ 132 ਗੇਂਦਾਂ ‘ਚ 129 ਦੌੜਾਂ (16 ਚੌਕੇ, 5 ਛੱਕੇ) ਦੀ ਪਾਰੀ ਦੌਰਾਨ ਜਦੋਂ 74 ਦੌੜਾਂ ‘ਤੇ ਸਨ ਤਾਂ ਉਹਨਾਂ 22 ਸਾਲਾ  ਤੇਜ਼ ਗੇਂਦਬਾਜ਼ ਜੈਕ ਕਾਰਡਰ ਦੇ ਇੱਕ ਹੀ ਓਵਰ ‘ਚ 26 ਦੌੜਾਂ (4,4,6,2,6,4) ਬਣਾਉਂਦੇ ਹੋਏ ਆਪਣਾ ਸੈਂਕੜਾ ਪੂਰਾ ਕੀਤਾ
ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਪਤਾ ਸੀ ਕਿ ਮੌਕਾ ਮਿਲੇਗਾ ਅਤੇ ਮੈਂ ਸਕਾਰਾਤਮਕ ਸੋਚ ਨਾਲ ਖੇਡਾਂਗਾ ਮੁਰਲੀ ਨੇ ਕਿਹਾ ਕਿ ਆਸਟਰੇਲੀਆ ਦੀਆਂ ਪਿੱਚਾਂ ਮੈਨੂੰ ਰਾਸ ਆਉਂਦੀਆਂ ਹਨ ਕਿਉਂਕਿ ਮੈਂ ਬੈਕਫੁਟ ਦਾ ਬਹੁਤ ਇਸਤੇਮਾਲ ਕਰਦਾ ਹਾਂ ਆਸਟਰੇਲੀਆ ਅਜਿਹੀ ਜਗ੍ਹਾ ਹੈ ਜਿੱਥੇ ਤੁਹਾਨੂੰ ਉਛਾਲ ਮਿਲਦੀ ਹੈ ਅਤੇ ਤੁਸੀਂ ਆਪਣੇ ਸ਼ਾਟ ਖੇਡ ਸਕਦੇ ਹੋ

 

 
ਭਾਰਤ ਲਈ ਦਿਨ ਦੀ ਪਹਿਲੀ ਵਿਕਟ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਯਾਰਡੀ ਨੂੰ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਾਕੇ ਕੱਢੀ ਇਸ ਤੋਂ ਬਾਅਦ ਡੇਨਿਅਲ ਫਾਲਿਸ ਨੇ ਵੀ 9ਵੇਂ ਨੰਬਰ ‘ਤੇ 65 ਗੇਂਦਾਂ ‘ਚ 7 ਚੌਕੇ ਜੜਦਿਆਂ ਕੀਮਤੀ 43 ਦੌੜਾਂ ਬਣਾਈਆਂ ਇੱਕ ਪਾਸੇ ਟਿਕੇ ਸੈਂਕੜਾਧਾਰੀ ਨੀਲਸਨ ਨੂੰ ਕਪਤਾਨ ਵਿਰਾਟ  ਨੇ ਆਊਟ ਕਰਕੇ ਸੀਏ ਦੀ ਰਨ ਗਤੀ ‘ਤੇ ਰੋਕ ਲਾਈ ਅਸ਼ਵਿਨ ਨੇ ਫਾਲਿਸ ਨੂੰ ਬੋਲਡ ਕਰਕੇ ਨੌਂਵੀਂ ਵਿਕਟ ਹਾਸਲ ਕੀਤੀ ਜਦੋਂਕਿ ਕੋਲਮੈਨ ਨੂੰ ਜਸਪ੍ਰੀਤ ਬੁਮਰਾਹ ਨੇ ਬੋਲਡ ਕਰਕੇ ਮੇਜ਼ਬਾਨ ਟੀਮ ਦੀ ਪਾਰੀ ਸਮੇਟ ਦਿੱਤੀ ਲਿਊਕ 38 ਦੌੜਾਂ ਬਣਾ ਕੇ ਨਾਬਾਦ ਰਹੇ

 

ਵਿਕਟ ਨੇ ਲਈ ਵਿਕਟ, ਭਰੋਸਾ ਨਹੀਂ ਹੋਇਆ ਖ਼ੁਦ ਨੂੰ

ਆਪਣੇ ਗੇਂਦਬਾਜ਼ਾਂ ਨੂੰ ਸੰਘਰਸ਼ ਕਰਦਾ ਦੇਖ ਕੇ ਕਪਤਾਨ ਵਿਰਾਟ ਨੇ 124ਵੇਂ ਓਵਰ ‘ਚ ਗੇਂਦਬਾਜ਼ੀ ਸੰਭਾਲੀ ਅਤੇ ਸੈਂਕੜਾਧਾਰੀ ਨੀਲਸਨ ਨੂੰ ਉਮੇਸ਼ ਯਾਦਵ ਹੱਥੋਂ ਕੈਚ ਕਰਾਕੇ ਸੀਏ ਇਕਾਦਸ਼ ਦੀ ਰਨ ਗਤੀ ‘ਤੇ ਨੱਥ ਪਾਈ ਜਿਵੇਂ ਹੀ ਉਮੇਸ਼ ਨੇ ਕੈਚ ਕੀਤਾ, ਵਿਰਾਟ ਹੈਰਾਨ ਦਿਸੇ ਉਹਨਾਂ ਦੇ ਅੰਦਾਜ਼ ਤੋਂ ਲੱਗਾ ਕਿ ਉਹਨਾਂ ਨੂੰ ਆਪਣੀ ਗੇਂਦਬਾਜ਼ੀ ‘ਤੇ ਵਿਕਟ ਦੀ ਆਸ ਨਹੀਂ ਸੀ ਇਸ ਤੋਂ ਬਾਅਦ ਆਊਟ ਬੱਲੇਬਾਜ਼ ਨੇ ਵਿਰਾਟ ਨੂੰ ਕੋਲੋਂ ਲੰਘਦਿਆਂ ਵਧਾਈ ਦਿੱਤੀ ਅਤੇ ਵਿਰਾਟ ਹੱਸਣ ਲੱਗੇ ਅਤੇ ਵਿਕਟ ਦਾ ਜਸ਼ਨ ਮਨਾਇਆ ਵਿਰਾਟ ਨੇ 7 ਓਵਰਾਂ ‘ਚ 27 ਦੌੜਾਂ ਦੇ ਕੇ ਵਿਕਟ ਹਾਸਲ ਕੀਤੀ

 

 

ਮਹਿੰਗੇ ਸਾਬਤ ਹੋਏ ਗੇਂਦਬਾਜ਼

ਭਾਰਤੀ ਗੇਂਦਬਾਜ਼ ਚੌਥੇ ਦਿਨ ਵੀ ਮਹਿੰਗੇ ਸਾਬਤ ਹੋਏ ਸ਼ਮੀ 24 ਓਵਰਾਂ ‘ਚ 97 ਦੌੜਾਂ ਦੇ ਕੇ 3 ਵਿਕਟਾਂ ਲੈ ਸਕੇ ਤੀਸਰੇ ਦਿਨ ਕਿਫਾਇਤੀ ਰਹੇ ਅਸ਼ਵਿਨ ਨੇ ਦੂਸਰੇ ਦਿਨ ਕਾਫ਼ੀ ਦੌੜਾਂ ਦਿੱਤੀਆਂ ਅਤੇ ਕੁੱਲ 40 ਓਵਰਾਂ ‘ਚ 122 ਦੌੜਾਂ ‘ਤੇ ਦੋ ਵਿਕਟਾਂ ਲੈ ਸਕੇ ਉਮੇਸ਼ ਨੇ 22 ਓਵਰਾਂ ‘ਚ 113 ਦੌੜਾਂ ਦੇ ਕੇ 1 ਅਤੇ ਇਸ਼ਾਂਤ ਨੇ 28 ਓਵਰਾ ‘ਚ 73 ਦੌੜਾਂ ‘ਤੇ 1 ਵਿਕਟ ਲਈ ਹਾਲਾਂਕਿ ਬੁਮਰਾਹ ਨੇ ਸੱਤ ਗੇਂਦਾਂ ‘ਚ ਬਿਨਾਂ ਕੋਈ ਦੌੜ ਦਿੱਤਿਆਂ 1 ਵਿਕਟ ਲਈ

ਪਹਿਲੀ ਪਾਰੀ ‘ਚ ਓਪਨਿੰਗ ਕਰਨ ਨਿੱਤਰੇ 19 ਸਾਲ ਦੇ ਪ੍ਰਿਥਵੀ ਅਭਿਆਸ ਦੇ ਤੀਸਰੇ ਦਿਨ ਗਿੱਟੇ ਦੀ ਸੱਟ ਤੋਂ ਬਾਅਦ 6 ਦਸੰਬਰ ਨੂੰ ਹੋਣ ਵਾਲੇ ਪਹਿਲੇ ਟੇਸਟ ਤੋਂ ਬਾਹਰ ਹੋ ਗਏ ਹਨ ਅਤੇ ਇੱਕ ਵਾਰ ਫਿਰ ਓਪਨਿੰਗ ‘ਚ ਰਾਹੁਲ ਅਤੇ ਮੁਰਲੀ ‘ਤੇ ਨਜ਼ਰਾਂ ਟਿਕ ਗਈਆਂ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

 

ਪ੍ਰਸਿੱਧ ਖਬਰਾਂ

To Top