ਦੇਸ਼

ਪੰਜਾਬ ਸਮੇਤ ਉੱਤਰੀ-ਭਾਰਤ ‘ਚ ਮੀਂਹ

Rain in north India including Punjab

ਦਿੱਲੀ ‘ਚ ਧੁੰਦ ਕਾਰਨ ਰੇਲ ਗੱਡੀਆਂ ਹੋਈਆਂ ਲੇਟ, ਆਵਾਜਾਈ ਵੀ ਪ੍ਰਭਾਵਿਤ

ਚੰਡੀਗੜ੍ਹ | ਪੰਜਾਬ, ਹਰਿਆਣਾ, ਦਿੱਲੀ ਸਮੇਤ ਉੱਤਰੀ-ਭਾਰਤ ਦੇ ਕਈ ਸੂਬਿਆਂ ‘ਚ  ਅੱਜ ਦੁਪਹਿਰ ਹਲਕੀ ਵਰਖਾ ਹੋਈ ਕਈ ਇਲਾਕਿਆਂ ‘ਚ ਗੜੇਮਾਰੀ ਦੀਆਂ ਵੀ ਖ਼ਬਰਾਂ ਹਨ ਮੀਂਹ ਨਾਲ ਕਣਕ ਦੀ ਫਸਲ ਨੂੰ ਫਾਇਦਾ ਤੇ ਸਰ੍ਹੋਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ
ਜਾਣਕਾਰੀ ਅਨੁਸਾਰ ਪੰਜਾਬ ‘ਚ ਅੱਜ ਸਵੇਰ ਤੋਂ ਬੱਦਲਵਾਈ ਰਹੀ ਤੇ ਸੂਰਜ ਨਜ਼ਰ ਨਹੀਂ ਆਇਆ ਲੁਧਿਆਣਾ, ਸੰਗਰੂਰ, ਪਟਿਆਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ?’ਚ ਮੀਂਹ ਪੈਣ ਦੀਆਂ ਖਬਰਾਂ ਹਨ ਖੇਤੀ ਮਾਹਿਰਾਂ ਅਨੁਸਾਰ ਮੀਂਹ ਨਾਲ ਤਾਪਮਾਨ ‘ਚ ਕਮੀ ਤੇ ਕਣਕ ਦੀ ਫਸਲ ਲਈ ਲਾਹੇਵੰਦ ਹੈ
ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਗੜੇ ਪੈਣ ਤੇ ਮੀਂਹ ਦੀ ਸੰਭਾਵਨਾ ਹੈ ਤੇ 24 ਜਨਵਰੀ ਤੱਕ ਮੌਸਮ ਖਰਾਬ ਰਹਿਣ ਦੇ ਅਸਾਰ ਹਨ ਪਿਛਲੇ ਦੋ ਦਿਨਾਂ ਤੋਂ ਬੱਦਲ ਛਾਏ ਰਹੇ ਤੇ ਕਿਤੇ ਵੀ ਮੀਂਹ ਨਹੀਂ ਪਿਆ ਬੱਦਲਾਂ ਕਾਰਨ ਪਾਰੇ ‘ਚ ਆਮ ਤੋਂ ਛੇ ਡਿਗਰੀ ਤੱਕ ਦਾ ਵਾਧਾ ਹੋਇਆ ਭਿਵਾਨੀ, ਪਠਾਨਕੋਟ ਤੇ ਕਰਨਾਲ ਦਾ ਪਾਰਾ ਕ੍ਰਮਵਾਰ 12 ਡਿਗਰੀ, ਚੰਡੀਗੜ੍ਹ, ਨਾਰਨੌਲ, ਪਟਿਆਲਾ, ਹਲਵਾਰਾ, ਆਦਮਪੁਰ ਦਾ ਪਾਰਾ 10 ਡਿਗਰੀ, ਹਿਸਾਰ, ਅੰਬਾਲਾ, ਸਰਸਾ, ਲੁਧਿਆਣਾ ਦਾ ਪਾਰਾ 12 ਡਿਗਰੀ, ਬਠਿੰਡਾ ਪੰਜ ਡਿਗਰੀ, ਦਿੱਲੀ 11 ਡਿਗਰੀ, ਸ੍ਰੀਨਗਰ ਜ਼ੀਰੋ ਡਿਗਰੀ, ਜੰਮੂ ਦਾ ਪਾਰਾ 11 ਡਿਗਰੀ ਰਿਹਾ  ਹਿਮਾਚਲ ਪ੍ਰਦੇਸ਼ ‘ਚ ਵੀ ਪਿਛਲੇ ਤਿੰਨ ਦਿਨਾਂ ਤੋਂ ਬੱਦਲ ਛਾਏ ਰਹੇ ਪਰ ਇੱਕ-ਦੋ ਥਾਵਾਂ ਨੂੰ ਛੱਡ ਕੇ ਕਿਤੇ ਮੀਂਹ ਜਾਂ ਬਰਫ਼ ਨਹੀਂ ਪਈ ਭੁੰਤਰ ਦਾ ਪਾਰਾ ਸੱਤ ਡਿਗਰੀ, ਧਰਮਸ਼ਾਲਾ ਪੰਜ ਡਿਗਰੀ, ਸ਼ਿਮਲਾ ਛੇ ਡਿਗਰੀ, ਕਾਂਗੜਾ 11 ਡਿਗਰੀ, ਮਨਾਲੀ ਇੱਕ ਡਿਗਰੀ, ਸੋਲਨ ਪੰਜ ਡਿਗਰੀ, ਕਲਪਨਾ ਜ਼ੀਰੋ ਤੋਂ ਘੱਟ ਇੱਕ ਡਿਗਰੀ ਰਹਿ ਗਿਆ 26 ਜਨਵਰੀ ਤੱਕ ਦੇ ਅੰਦਾਜ਼ੇ ਮੁਤਾਬਿਕ ਇਸ ਪੂਰੇ ਹਫ਼ਤੇ ਮੌਸਮ ਦੇ ਮਿਜ਼ਾਜ ਵੱਖਰੀ ਤਰ੍ਹਾਂ ਦੇ ਨਜ਼ਰ ਆਉਣਗੇ ਲਿਹਾਜ਼ਾ ਪੂਰਾ ਹਫ਼ਤਾ ਬੱਦਲਵਾਈ ਰਹੇਗੀ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਹਲਕਾ ਮੀਂਹ ਪਵੇਗਾ ਇਸ ਤੋਂ ਬਾਅਦ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਮੁੜ ਹਲਕਾ ਮੀਂਹ ਪੈਣ ਦੇ ਅਸਾਰ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top