ਪੰਜਾਬ

ਮੀਂਹ ਨੇ ਫੇਰਿਆ ਕੈਪਟਨ ਦੇ ਕਰਜ਼ਾ ਮੁਕਤੀ ਸਮਾਗਮ ‘ਤੇ ਪਾਣੀ

Rain on the banks of Captain's debt relief program

ਸਮਾਗਮ ਇੱਕ ਹਫਤੇ ਲਈ ਕੀਤਾ ਮੁਲਤਵੀ

ਬਠਿੰਡਾ | ਦੋ ਦਿਨਾਂ ਦੌਰਾਨ ਖਰਾਬ ਹੋਏ ਮੌਸਮ ਅਤੇ ਮੀਂਹ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ‘ਚ ਰੱਖੇ ਗਏ ਕਰਜ਼ਾ ਮੁਕਤੀ ਸਮਾਰੋਹ ‘ਤੇ ਪਾਣੀ ਫੇਰ ਦਿੱਤਾ ਹੈ ਸਰਕਾਰੀ ਤੌਰ ‘ਤੇ ਇਹ ਸਮਾਗਮ ਇੱਕ ਹਫਤੇ ਲਈ ਮੁਲਤਵੀ ਕਰਨ ਦੀ ਗੱਲ ਆਖੀ ਗਈ ਹੈ ਇਸ ਸਮਾਗਮ ਦੀ ਤਰੀਕ ਨੂੰ ਦੋ ਵਾਰ ਬਦਲਿਆ ਜਾ ਚੁੱਕਿਆ ਹੈ ਪਹਿਲਾਂ ਇਹ ਸਮਾਗਮ 22 ਜਨਵਰੀ ਨੂੰ ਕਰਵਾਇਆ ਜਾਣਾ ਸੀ, ਜਿਸ ਨੂੰ ਮਗਰੋਂ 23 ਜਨਵਰੀ ਕਰ ਦਿੱਤਾ ਸੀ ਸੂਤਰਾਂ ਮੁਤਾਬਕ ਕੈਪਟਨ ਵੱਲੋਂ ਇਸ ਸਮਾਗਮ ‘ਚ ਹੈਲੀਕਾਪਟਰ ਰਾਹੀਂ ਸ਼ਾਮਲ ਹੋਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਮੌਸਮ ਖਰਾਬ ਹੋਣ ਕਰਕੇ ਚੌਪਰ ਦੇ ਉੱਡਣ ‘ਚ ਵਿਘਨ ਪੈਣ ਦਾ ਖਦਸ਼ਾ ਬਣ ਗਿਆ ਸੀ ਅੱਜ ਸਵੇਰ ਵਕਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਸਮਾਗਮ ਵਾਲੀ ਥਾਂ ‘ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਅਤੇ ਬਿਜਲੀ ਮੰਤਰੀ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ,  ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨਾਲ ਸਥਿਤੀ ਦੀ ਸਮੀਖਿਆ ਕੀਤੀ ਪਤਾ ਲੱਗਿਆ ਹੈ ਕਿ ਅਧਿਕਾਰੀਆਂ ਨੇ ਕੈਪਟਨ ਸੰਧੂ ਨੂੰ ਹਾਲਾਤਾਂ ਤੋਂ ਜਾਣੂੰ ਕਰਵਾਇਆ, ਜਿਸ ਉਪਰੰਤ ਸਮਾਗਮ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ ਸੋਮਵਾਰ ਨੂੰ ਦਿਨ ‘ਚ ਵੀ ਬਾਰਸ਼ ਹੋਈ ਅਤੇ ਬੀਤੀ ਰਾਤ ਵੀ ਕਾਫ਼ੀ ਸਮਾਂ ਮੀਂਹ ਪੈਂਦਾ ਰਿਹਾ, ਜਿਸ ਕਰਕੇ ਸਮਾਗਮ ਲਈ ਲਾਇਆ ਜਾ ਰਿਹਾ ਟੈਂਟ ਭਿੱਜ ਗਿਆ ਅਤੇ ਪੰਡਾਲ ਵਾਲੀ ਥਾਂ ‘ਤੇ ਪਾਣੀ ਭਰ ਗਿਆ ਹਾਲਾਂਕਿ ਅਧਿਕਾਰੀਆਂ ਵੱਲੋਂ ਰਸਤਾ ਬਣਾਉਣ ਅਤੇ ਥਾਂ ਸੁਕਾਉਣ ਦੇ ਯਤਨ ਕੀਤੇ ਗਏ ਪਰ ਸਫਲਤਾ ਨਹੀਂ ਮਿਲੀ ਪਿਛਲੇ ਕਰੀਬ ਇੱਕ ਹਫਤੇ ਤੋਂ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜੰਗੀ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪੰਡਾਲ ਦੇ ਉੱਪਰ ਟੈਂਟ ਲਾਉਣ ਦਾ ਕੰਮ ਲੱਗਭਗ ਮੁਕੰਮਲ ਹੋ ਗਿਆ ਸੀ ਅਤੇ ਸਟੇਜ਼ ਵਗੈਰਾ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਸਨ ਦੱਸਣਯੋਗ ਹੈ ਕਿ ਕੈਪਟਲ ਸਰਕਾਰ ਦੀ ਕਾਰਜ ਰਾਹਤ ਸਕੀਮ ਦੇ ਤੀਸਰੇ ਪੜਾਅ ਤਹਿਤ ਢਾਈ ਤੋਂ ਪੰਜ ਏਕੜ ਤੱਕ ਜ਼ਮੀਨਾਂ  ਦੇ ਮਾਲਕ ਕਰਜ਼ਦਾਰ ਕਿਸਾਨਾਂ  ਦੇ ਕਰਜੇ ਮੁਆਫ ਕਰਨ ਲਈ ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਤੋਂ ਕੀਤੀ ਜਾਣੀ ਸੀ  ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ  ਦੀ ਕਰਜ਼ਾ ਮੁਆਫ਼ੀ ਲਈ ਰਾਜ ਪੱਧਰੀ ਸਮਾਗਮ ਪਿੰਡ ਮਹਿਰਾਜ ਵਿਚ ਕਰਵਾਇਆ ਜਾਣਾ ਸੀ, ਜਿਸ ‘ਚ 2 ਜ਼ਿਲ੍ਹਿਆਂ  ਦੇ 20 ਹਜ਼ਾਰ ਤੋਂ ਵੱਧ ਕਿਸਾਨਾਂ  ਨੂੰ ਰਾਹਤ ਪ੍ਰਦਾਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ‘ਕਰਜ਼ਾ ਮੁਆਫ਼ੀ ਸਮਾਰੋਹ’ ਲਈ ਬੱਸਾਂ  ਅਤੇ ਕਿਸਾਨਾਂ ਲਈ ਲੰਗਰ ਵਗੈਰਾ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ  ਸੂਤਰਾਂ ਨੇ ਦੱਸਿਆ ਹੈ ਕਿ ਸਮਾਗਮਾਂ ਦੀ ਤਿਆਰੀ ਖਰਚ ਕੀਤੇ ਲੱਖਾਂ ਰੁਪਏ ਅਜਾਈਂ ਚਲੇ ਗਏ ਹਨ ਪਰ ਇਸ ਬਾਰੇ ਕੋਈ ਵੀ ਅਧਿਕਾਰੀ ਕੁਝ ਕਹਿਣ ਨੂੰ ਤਿਆਰ ਨਹੀਂ ਹੋਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top