Breaking News

ਮੀਂਹ ਨੇ ਮਕਾਨ ਤੋਂ ਵਿਰਵਾ ਕੀਤਾ ਗਰੀਬ ਪਰਿਵਾਰ

Rainfall, Poor, Families, Deprived,House

ਲਛਮਣ ਗੁਪਤਾ, ਫ਼ਰੀਦਕੋਟ: ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਗੋਦੜੀ ਸਾਹਿਬ ਕੋਲ ਰਹਿੰਦੇ ਇੱਕ ਪਰਿਵਾਰ ਦਾ ਮਕਾਨ ਡਿੱਗ ਪਿਆ।

ਇਸ ਹਾਦਸੇ ਕਾਰਨ ਮਾਯੂਸ ਹੋਏ ਪਰਿਵਾਰ ਮੁਖੀ ਸੁਰਜੀਤ ਸਿੰਘ ਪੁੱਤਰ ਸੋਹਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਰ ਵਿਚ ਉਹ ਆਪਣੀ ਪਤਨੀ ਮੁਖਤਿਆਰ ਕੌਰ, ਪੁੱਤਰ ਕਾਲਾ ਸਿੰਘ,  ਨੂਹ ਅਤੇ ਪੋਤਰੇ ਪੋਤਰੀਆਂ ਨਾਲ ਰਹਿੰਦੇ ਹਨ, ਜਿਨ੍ਹਾਂ ਦੇ ਮਕਾਨ ਦੀ ਛੱਤ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਡਿੱਗ ਪਈ ਅਤੇ ਉਨ੍ਹਾਂ ਦਾ ਬਾਮੁਸ਼ਕਿਲ ਇਸ ਹਾਦਸੇ ਤੋਂ ਬਚਾਅ ਹੋਇਆ।

ਪਰਿਵਾਰ ਵੱਲੋਂ ਮੁਆਵਜ਼ੇ ਦੀ ਮੰਗ

ਉਨ੍ਹਾਂ ਪ੍ਰਸ਼ਾਸਨ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਤਾਂ ਕਿ ਉਹ ਆਪਣੇ ਲਈ ਛੱਤ ਦਾ ਪ੍ਰਬੰਧ ਕਰਨ ਸਕਣ।ਓਧਰ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ  ਉਕਤ ਹਾਦਸ਼ੇ ਸਬੰਧੀ ਕਾਨੂੰਗੋ ਨੂੰ ਰਿਪੋਰਟ ਤਿਆਰ ਕਰਨ ਲਈ ਤਾਕੀਦ ਕਰ ਦਿੱਤੀ ਗਈ ਹੈਤਾਂ ਕਿ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦਵਾਇਆ ਜਾ ਸਕੇ।

ਪ੍ਰਸਿੱਧ ਖਬਰਾਂ

To Top