ਪਾਕਿਸਤਾਨ ‘ਚ ਮੀਂਹ ਨਾਲ 163 ਵਿਅਕਤੀਆਂ ਦੀ ਮੌਤ, 101 ਜ਼ਖਮੀ

0
CM, Bihar, Floods, Heavy Rain, Rescue Operation

ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ

ਇਸਲਾਮਾਬਾਦ । ਪਾਕਿਸਤਾਨ ‘ਚ 15 ਜੂਨ ਤੋਂ ਹੁਣ ਤੱਕ ਮੀਂਹ ਨਾਲ ਵੱਖ-ਵੱਖ ਘਟਨਾਵਾਂ ‘ਚ ਘੱਟ ਤੋਂ ਘੱਟ 163 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 101 ਵਿਅਕਤੀ ਜ਼ਖਮੀ ਹੋਏ ਹਨ।

ਪਾਕਿਸਤਾਨ ਦੇ ਕੌਮੀ ਆਫ਼ਤਾ ਪ੍ਰਬੰਧਨ ਅਥਾਰਟੀਕਰਨ (ਐਨਡੀਐਮਏ) ਨੇ ਵੈੱਬਸਾਈਟ ‘ਤੇ ਇੱਕ ਰਿਪੋਰਟ ਸਾਂਝੀ ਕਰਕੇ 15 ਅਗਸਤ ਤੋਂ 30 ਅਗਸਤ ਤੱਕ ਭਾਰੀਂ ਮੀਂਹ ਨਾਲ ਜੁੜੀਆਂ ਘਟਨਾਵਾਂ ‘ਚ ਹੋਣ ਵਾਲੀਆਂ ਮੌਤਾਂ ਤੇ ਜਖ਼ਮੀਆਂ ਦੀ ਜਾਣਕਾਰੀ ਦਿੱਤੀ। ਐਨਡੀਐਮਏ ਨੇ ਦੱਸਿਆ ਕਿ ਸਰਕਾਰ ਦੇ ਸਬੰਧਿਤ ਵਿਭਾਗ, ਫੌਜ ਤੇ ਗੈਰ ਸਰਕਾਰੀ ਸੰਗਠਨ ਪ੍ਰਭਾਵਿਤ ਖੇਤਰਾਂ ‘ਚ ਰਾਹਤ ਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ ਰਿਪੋਰਟ ਅਨੁਸਾਰ ਸਿੰਧ ਪ੍ਰਾਂਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ, ਜਿੱਥੇ 61 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਜਣੇ ਜਖ਼ਮੀ ਹੋਏ ਹਨ ਇਸ ਤੋਂ ਇਲਾਵਾ 59 ਮਕਾਨ ਵੀ ਨੁਕਸਾਨੇ ਗਏ ਹਨ ਸਿੰਧ ਪ੍ਰਾਂਤ ਦੀ ਰਾਜਧਾਨੀ ਕਰਾਚੀ ‘ਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਮੌਸਮ ਵਿਭਾਗ ਨੇ ਕੁਝ ਹਿੱਸਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.