ਭਾਰਤ ਦੇ ਅਭਿਆਸ ਮੈਚ ‘ਤੇ ਮੀਂਹ ਦਾ ਖ਼ਤਰਾ, ਖਿਡਾਰੀਆਂ ਕੀਤਾ ਅਭਿਆਸ

0

4 ਰੋਜ਼ਾ ਅਭਿਆਸ ਮੈਚ ਬਰਸਾਤ ਕਾਰਨ ਮੈਚ ਸਿਮਟ ਕੇ ਤਿੰਨ ਦਿਨ ਦਾ ਵੀ ਹੋ ਸਕਦਾ ਹੈ

ਸਿਡਨੀ, 27 ਨਵੰਬਰ
ਭਾਰਤੀ ਟੀਮ ਦੇ 6 ਦਸੰਬਰ ਤੋਂ  ਆਸਟਰੇਲੀਆ ਵਿਰੁੱਧ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ 28 ਨਵੰਬਰ ਤੋਂ ਸਿਡਨੀ ‘ਚ ਹੋ ਰਹੇ 4 ਰੋਜ਼ਾ ਅਭਿਆਸ ਮੈਚ ਦੌਰਾਨ? 24-36 ਘੰਟੇ ਭਾਰੀ ਬਰਸਾਤ ਦਾ ਖ਼ਦਸ਼ਾ ਹੈ ਜਿਸ ਨਾਲ ਮੈਚ ਸਿਮਟ ਕੇ ਤਿੰਨ ਦਿਨ ਦਾ ਵੀ ਹੋ ਸਕਦਾ ਹੈ ਇਸ ਮੈਚ ਨੂੰ ਪ੍ਰਥਮ ਸ਼੍ਰੇਣੀ ਦਾ ਦਰਜਾ ਨਹੀਂ ਦਿੱਤਾ ਗਿਆ ਹੈ ਜਿਸ ਨਾਲ ਭਾਰਤ ਦੇ ਸਾਰੇ ਖਿਡਾਰੀ ਇਸ ਵਿੱਚ ਭਾਗ ਲੈ ਸਕਦੇ ਹਨ ਹਾਲਾਂਕਿ ਵਿਰੋਧੀ ਟੀਮ ਕ੍ਰਿਕਟ ਆਸਟਰੇਲੀਆ ਇਕਾਦਸ਼ ‘ਚ ਵੀ ਡਾਰਸੀ ਸ਼ਾਰਟ ਤੋਂ ਇਲਾਵਾ ਕੋਈ ਵੱਡਾ ਨਾਂਅ ਨਹੀਂ ਹੈ

ਭਾਰਤੀ ਟੀਮ ਨੇ ਮੰਗਲਵਾਰ ਨੂੰ ਸਿਡਨੀ ‘ਚ ਤਿੰਨ ਘੰਟੇ ਅਭਿਆਸ ਕੀਤਾ ਥ੍ਰੋ ਡਾਊਨ ਮਾਹਿਰ ਸੇਨੇਵਿਰਤਨੇ ਦੇ ਸਾਮ੍ਹਣੇ ਸਾਰੇ ਮੁੱਖ ਬੱਲੇਬਾਜ਼ਾਂ ਨੇ ਅਭਿਆਸ ਕੀਤਾ ਬੱਲੇਬਾਜ਼ਾਂ ਨੇ ਆਫ਼ ਸਪਿੱਨ ਵਿਰੁੱਧ ਵੀ ਖ਼ਾਸ ਤਿਆਰੀ ਕੀਤੀ ਵਾਸ਼ਿੰਗਟਨ ਸੁੰਦਰ ਟੀਮ ਨੂੰ ਅਭਿਆਸ ਕਰਾਉਣ ਲਈ ਇੱਥੇ ਮੌਜ਼ੂਦ ਹਨ ਵਿਰਾਟ ਕੋਹਲੀ ਨੇ ਸਭ ਤੋਂ ਪਹਿਲਾਂ ਥ੍ਰੋ ਡਾਊਨ ‘ਤੇ ਅਭਿਆਸ ਕੀਤਾ ਅਤੇ ਫਿਰ ਸਪਿੱਨ ਨੈੱਟ ‘ਤੇ ਗਏ ਰੋਹਿਤ ਅਤੇ ਰਾਹੁਲ ਨੇ ਲੰਮਾ ਅਭਿਆਸ ਕੀਤਾ ਅਤੇ ਕੁਲਦੀਪ ਦੀ ਲੈੱਗ ਸਪਿੱਨ ਦਾ ਸਾਹਮਣਾ ਕੀਤਾ ਪੰਤ, ਪਾਰਥਿਵ ਪਟੇਲ ਅਤੇ ਹਨੁਮਾ ਵਿਹਾਰੀ ਆਖ਼ਰ ‘ਚ ਅਭਿਆਸ ਤੋਂ ਨਿਕਲੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।