ਬਰਸਾਤ ਦੇ ਮੌਸਮ ‘ਚ ਏਦਾਂ ਕਰੋ ਲੱਕੜ ਦੇ ਫ਼ਰਨੀਚਰ ਦੀ ਦੇਖਭਾਲ

0
Rainy,  Season,  Wood,  Furniture

ਬਰਸਾਤ ਦੇ ਮੌਸਮ ਵਿਚ ਜਿੰਨਾ ਜ਼ਿਆਦਾ ਹੋ ਸਕੇ ਆਪਣੇ ਲੱਕੜ ਦੇ ਫਰਨੀਚਰ ਨੂੰ ਖੁੱਲ੍ਹੀ ਹਵਾ ਵਿਚ ਰੱਖੋ।

ਜ਼ਿਆਦਾ ਗਰਮ ਚੀਜ਼ਾਂ ਨੂੰ ਸਿੱਧਾ ਲੱਕੜ ਦੇ ਉੱਪਰ ਨਾ ਰੱਖੋ।

ਸਮੇਂ-ਸਮੇਂ ‘ਤੇ ਫਰਨੀਚਰ ਦੀ ਜਗ੍ਹਾ ਬਦਲਦੇ ਰਹੋ।

ਆਪਣੇ ਸੋਫ਼ੇ ‘ਤੇ ਗਿੱਲੇ ਕੁਸ਼ਨ ਕਦੇ ਨਾ ਰੱਖੋ।

ਬਰਸਾਤ ਆਉਣ ਤੋਂ ਪਹਿਲਾਂ ਹੀ ਆਪਣੇ ਫ਼ਰਨੀਚਰ ‘ਤੇ ਵੈਕਸ ਜਾਂ ਵਾਰਨਿਸ਼ ਦਾ ਕੋਟ ਲਵਾ ਲਓ ਇਸ ਨਾਲ ਫ਼ਰਨੀਚਰ ‘ਤੇ ਇੱਕ ਪ੍ਰੋਟੈਕਟਿਵ ਲੇਅਰ ਬਣੇਗੀ ਤੇ ਫ਼ਰਨੀਚਰ ਬਰਸਾਤ ਦੀ ਨਮੀ ਤੋਂ ਸੁਰੱਖਿਅਤ ਰਹੇਗਾ।

ਆਪਣੇ ਫ਼ਰਨੀਚਰ ਨੂੰ ਕੰਧਾਂ ਤੋਂ ਥੋੜ੍ਹਾ ਦੂਰ ਰੱਖੋ ਤਾਂ ਕਿ ਕੰਧਾਂ ਦੀ ਸਿੱਲ੍ਹ ਨਾਲ ਫ਼ਰਨੀਚਰ ਨੂੰ ਨੁਕਸਾਨ ਨਾ ਪਹੁੰਚੇ।

ਬਰਸਾਤ ਦੇ ਮੌਸਮ ਵਿਚ ਲੱਕੜ ਦੇ ਦਰਵਾਜ਼ੇ ਅਤੇ ਖਿੜਕੀਆਂ ਨਮੀ ਕਾਰਨ ਫੁੱਲਣ ਲੱਗਦੇ ਹਨ ਇਸ ਤੋਂ ਬਚਣ ਲਈ ਆਪਣੇ ਫ਼ਰਨੀਚਰ ਵਿਚ ਆਇਲਿੰਗ ਕਰਦੇ ਰਹੋ।

ਆਪਣੇ ਫ਼ਰਨੀਚਰ ਦੀ ਮੁਰੰਮਤ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਾ ਲਓ ਬਰਸਾਤ ਦੇ ਮੌਸਮ ਵਿਚ ਹਵਾ ਵਿਚ ਜ਼ਿਆਦਾ ਨਮੀ ਹੋਣ ਕਾਰਨ ਫ਼ਰਨੀਚਰ ਖਰਾਬ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।