ਦੇਸ਼

ਰਾਜਨ ਨੇ ਮੋਦੀ ਸਰਕਾਰ ਨੂੰ ‘ਸ਼ੀਸ਼ਾ’ ਦਿਖਾਇਆ

Rajan, Showed Modi, Government

ਕਿਹਾ, ਨੋਟਬੰਦੀ ਤੇ ਜੀਐਸਟੀ ਨਾਲ ਦੇਸ਼ ਦਾ ਆਰਥਿਕ ਵਾਧਾ ਮੱਠਾ ਪਿਆ

ਏਜੰਸੀ, ਨਵੀਂ ਦਿੱਲੀ

ਨੋਟਬੰਦੀ ਤੇ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਕਾਰਨ ਬੀਤੇ ਸਾਲ ਦੇਸ਼ ਦੀ ਆਰਥਿਕ ਵਿਕਾਸ ਦੀ ਰਫ਼ਤਾਰ ਘੱਟ ਹੋਣ ਦੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਬਿਆਨ ਦੀ ਹਮਾਇਤ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਰਾਜਨ ਨੇ ਮੋਦੀ ਸਰਕਾਰ ਨੂੰ ‘ਸ਼ੀਸ਼ਾ’ ਦਿਖਾਇਆ ਹੈ  ਰਾਜਨ ਨੇ ਬੀਤੇ ਸ਼ੁੱਕਰਵਾਰ ਨੂੰ ਬਰਕਲੇ ਸਥਿੱਤ ਕੈਲੀਫੋਰਨੀਆ ਯੂਨੀਵਰਸਿਟੀ ‘ਚ ਆਪਣੇ ਸੰਬੋਧਨ ‘ਚ ਕਿਹਾ ਸੀ ਕਿ ਨੋਟਬੰਦੀ ਤੇ ਜੀਐਸਟੀ ਲਾਗੂ ਕਰਨਾ ਪਿਛਲੇ ਸਾਲ ਭਾਰਤੀ ਅਰਥਵਿਵਸਥਾ ਦੀ ਗਤੀ ਰੋਕਣ ਦੀ ਦੋ ਮੁੱਖ ਵਜ੍ਹਾ ਰਹੀਆਂ ਹਨ ਉਹ ਦੂਜਾ ਭੱਟਾਚਾਰੀਆ ਵਿਆਖਿਆਨਮਾਲਾ ‘ਚ ਭਾਰਤ ਦੇ ਭਵਿੱਖ ਵਿਸ਼ੇ ‘ਤੇ ਭਾਸ਼ਣ ਦੇ ਰਹੇ ਸਨ

ਕਾਂਗਰਸ ਦੇ ਮੀਡੀਆ ਇੰਚਾਰਜ਼ ਰਣਦੀਪ ਸੂਰਜੇਵਾਲਾ ਨੇ ਟਵੀਟ ਕਰਕੇ ਕਿਹਾ, ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਤੇ ਸਾਬਕਾ ਆਰਬੀਆਈ ਗਵਰਨਰ ਨੇ (ਪ੍ਰਧਾਨ ਮੰਤਰੀ ਨਰਿੰਦਰ ਮੋਦੀ)   ਨਿਰਮਿਤ ਨੋਟਬੰਦੀ ਦੀ ਤਰਾਸਦੀ ਤੇ ‘ਗੱਬਰ ਸਿੰਘ ਟੈਕਸ’ (ਜੀਐੱਸਟੀ) ਸਬੰਧੀ ਮੋਦੀ ਸਰਕਾਰ ਨੂੰ ਸੱਚਾਈ ਦਾ ਸ਼ੀਸ਼ਾ ਦਿਖਾਇਆ ਹੈ ਉਨ੍ਹਾਂ ਅੱਗੇ ਲਿਖਿਆ ਹੈ, (ਇਸ ਗੱਲ ਲਈ) ਸਾਨੂੰ ਐਤਵਾਰ ਸ਼ਾਮ ਤੱਕ ਇੱਕ ਬਲਾਗ ਰਾਹੀਂ ਦੇਸ਼ ਵਿਰੋਧੀ ਕਰਾਰ ਦਿੱਤਾ ਜਾਵੇਗਾ ਸੂਰਜੇਵਾਲਾ ਨੇ ਬਲਾਗ ਲਿਖਣ ਵਾਲੇ ਦੇ ਨਾਂਅ ਦੇ ਅੱਗੇ ਖਾਲੀ ਥਾਂ ਛੱਡ ਦਿੱਤੀ ਹੈ, ਪਰ ਉਨ੍ਹਾਂ ਦਾ ਇਸ਼ਾਰਾ ਵਿੱਤ ਮੰਤਰੀ ਅਰੁਣ ਜੇਤਲੀ ਵੱਲ ਹੈ

ਮੋਦੀ ਸਰਕਾਰ ਨੇ ਆਰਥਿਕ ਮੋਰਚੇ ‘ਤੇ ਦੇਸ਼ ਨੂੰ ਪਹੁੰਚਾਇਆ ਭਾਰੀ ਨੁਕਸਾਨ : ਯੇਚੁਰੀ

ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਮੋਦੀ ਸਰਕਾਰ ‘ਤੇ ਆਰਥਿਕ ਮੋਰਚੇ ‘ਤੇ ਦੇਸ਼ ਨੂੰ ਪਿੱਛੇ ਲੈ ਜਾਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨੋਟਬੰਦੀ ਤੇ ਜੀਐੱਸਟੀ ਦੇ ਉਸ ਦੇ ਤੁਗਲਕੀ ਫੈਸਲੇ ਨਾਲ ਦੇਸ਼ ਨੂੰ ਭਾਰੀ ਨੁਕਸਾਨ ਹੋਇਆ ਹੈ ਯੇਚੁਰੀ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੋਦੀ  ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਜਿੱਥੇ ਇੱਕ ਪਾਸੇ ਦੇਸ਼ ਨੂੰ ਆਰਥਿਕ ਮੋਰਚੇ ‘ਤੇ ਗੰਭੀਰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਫਿਰਕਾਪ੍ਰਸਤ ਨੂੰ ਵੀ ਖੂਬ ਉਤਸ਼ਾਹ ਮਿਲ ਰਿਹਾ ਹੈ ਆਪਣੀਆਂ ਅਸਫ਼ਲਤਾਵਾਂ ਨੂੰ ਲੁਕਾਉਣ ਲਈ ਚੋਣਾਂ ਦੇ ਨੇੜੇ ਆਉਂਦੇ ਹੀ ਹਿੰਦੂਤਵ ਵੋਟ ਬੈਂਕ ਦੇ ਧਰੁਵੀਕਰਨ ਕਰਨ ਦੀਆਂ ਕੋਸ਼ਿਸ਼ਾਂ ਨੂੰ ਭਾਜਪਾ ਨੇ ਤੇਜ਼ ਕਰ ਦਿੱਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top