ਸਾਂਪਲਾ ਤੇ ਸੋਮ ਪ੍ਰਕਾਸ਼ ਦੀ ਜੰਗ ‘ਚ ਰਾਜੇਸ਼ ਬਾਘਾ ਨੂੰ ਹੋਇਆ ਫਾਇਦਾ

0
Rajesh Barha, Benefits, Battle, Sampala, Som Prakash

ਚੰਡੀਗੜ੍ਹ (ਅਸ਼ਵਨੀ ਚਾਵਲਾ) | ਫਗਵਾੜਾ ਸੀਟ ਤੋਂ ਟਿਕਟ ਹਾਸਲ ਕਰਨ ਦੀ ਲੜਾਈ ‘ਚ ਮੌਜ਼ੂਦਾ ਕੇਂਦਰੀ ਰਾਜ ਮੰਤਰੀ ਨੂੰ ਮੂੰਹ ਦੀ ਖਾਣੀ ਪਈ ਹੈ। ਮੌਜ਼ੂਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆਪਣੀ ਧਰਮ ਪਤਨੀ ਅਨੀਤਾ ਰਾਣੀ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਦੇ ਆੜੇ ਇੱਕ ਪਰਿਵਾਰ ‘ਚ ਇੱਕ ਟਿਕਟ ਦੀ ਕੇਂਦਰੀ ਨੀਤੀ ਆੜੇ ਆ ਗਈ ਓਧਰ ਵਿਜੇ ਸਾਂਪਲਾ ਦੇ ਪੁੱਤਰ ਸਾਹਿਲ ਸਾਂਪਲਾ ਲਈ ਕੁਝ ਨਹੀਂ ਕਰ ਸਕੇ। ਸਾਹਿਲ ਸਾਂਪਲਾ ਨੂੰ ਟਿਕਟ ਨਾ ਮਿਲਣ ਪਿੱਛੇ ਆਪਣੀ ਗੁੱਟ ਬਾਜ਼ੀ ਰਹੀ ਹੈ, ਜਿਸ ਕਾਰਨ ਸਾਂਪਲਾ ਤੇ ਸੋਮ ਪ੍ਰਕਾਸ਼ ਗੁੱਟ ਦੀ ਆਪਸੀ ਜੰਗ ‘ਚ ਰਾਜੇਸ਼ ਬਾਘਾ ਮੋਰਚਾ ਮਾਰ ਗਏ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਤੱਕ ਤਾਂ ਰਾਜੇਸ਼ ਬਾਘਾ ਬਾਰੇ ਕੋਈ ਚਰਚਾ ਤੱਕ ਨਹੀਂ ਸੀ।

ਰਾਜੇਸ਼ ਬਾਘਾ ਨੂੰ ਟਿਕਟ ਇਸੇ ਕਰਕੇ ਮਿਲੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੁੱਟਬਾਜੀ ਕਰਨ ਦੀ ਥਾਂ  ਸੰਘ ਦੇ ਜ਼ਿਆਦਾ ਨਜ਼ਦੀਕ ਰਹੇ ਹਨ। ਰਾਜੇਸ਼ ਬਾਘਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਐੱਸਸੀ ਕਮਿਸ਼ਨ ਪੰਜਾਬ ਦੇ ਉਪ ਚੇਅਰਮੈਨ ਤੇ ਭਾਜਪਾ ਦੇ ਵੱਖ-ਵੱਖ ਅਹੁਦਿਆਂ ‘ਤੇ ਬਿਰਾਜਮਾਨ ਰਹਿੰਦੇ ਹੋਏ ਹੁਣ ਸੂਬਾ ਮੀਤ ਪ੍ਰਧਾਨ ਹਨ। ਰਾਜੇਸ਼ ਬਾਘਾ ਕਿਸੇ ਗੁੱਟ ਦੇ ਨਾ ਹੋਣ ਕਾਰਨ ਭਾਜਪਾ ਦੀ ਪਹਿਲੀ ਪਸੰਦ ਬਣੇ ਹਨ ਫਗਵਾੜਾ ਸੀਟ ਤੋਂ ਜੇਕਰ ਵਿਜੇ ਸਾਂਪਲਾ ਤੇ ਸੋਮ ਪ੍ਰਕਾਸ਼ ਦਾ ਗੁੱਟ ਮਿਲ ਕੇ ਰਾਜੇਸ਼ ਬਾਘਾ ਦੀ ਮਦਦ ਕਰ ਦੇਵੇ ਤਾਂ ਇਸ ਸੀਟ ਨੂੰ ਭਾਜਪਾ ਆਸਾਨੀ ਨਾਲ ਹੀ ਜਿੱਤ ਸਕਦੀ ਹੈ

ਉਨ੍ਹਾਂ ਮੁਕੇਰੀਆ ਸੀਟ ਤੋਂ ਜੰਗੀ ਲਾਲ ਮਹਾਜਨ ਉਹ ਵਿਅਕਤੀ ਹਨ, ਜਿਹੜੇ ਕਿ ਕਈ ਵਿਧਾਨ ਸਭਾ ਚੋਣਾਂ ਤੱਕ ਅਰੁਣੇਸ਼ ਸ਼ਾਕਿਰ ਲਈ ਨਾ ਸਿਰਫ਼ ਚੋਣ ਰਣਨੀਤੀ ਘੜਦੇ ਆ ਰਹੇ ਸਨ, ਸਗੋਂ ਹਰ ਵਾਰ ਸੀਟ ਜਿਤਾਉਂਦੇ ਹੋਏ ਓਧਰ ਤੱਕ ਵੀ ਭੇਜਣ ‘ਚ ਉਨ੍ਹਾਂ ਦਾ ਕਾਫ਼ੀ ਵੱਡਾ ਹੱਥ ਰਿਹਾ ਹੈ ਹਾਲਾਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਜੰਗੀ ਲਾਲ ਮਹਾਜਨ ਦੀ ਅਰੁਣੇਸ਼ ਸ਼ਾਕਿਰ ਨਾਲ ਕਾਫ਼ੀ ਜ਼ਿਆਦਾ ਵਿਗੜ ਗਈ ਸੀ ਤੇ ਉਹ ਭਾਜਪਾ ਤੋਂ ਟਿਕਟ ਵੀ ਮੰਗ ਰਹੇ ਸਨ

ਜੰਗੀ ਲਾਲ ਮਹਾਜਨ ਨੇ ਨਗਰ ਕੌਂਸਲ ਦਾ ਪ੍ਰਧਾਨ ਰਹਿੰਦੇ ਹੋਏ ਲੋਕਾਂ ‘ਚ ਮਜ਼ਬੂਤ ਪਕੜ ਬਣਾ ਕੇ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਮੁਕੇਰੀਆ ਤੋਂ ਆਮ ਲੋਕਾਂ ਦੇ ਬਹੁਤ ਹੀ ਜ਼ਿਆਦਾ ਕੰਮ ਕਰਵਾਏ ਸਨ, ਜਿਸ ਕਾਰਨ ਉਨ੍ਹਾਂ ਨੇ 2017 ‘ਚ ਖ਼ੁਦ ਲਈ ਟਿਕਟ ਵੀ ਮੰਗੀ ਸੀ ਤਾਂ ਕਿ ਉਹ ਵੀ ਵਿਧਾਨ ਸਭਾ ਦੇ ਮੈਂਬਰ ਬਣ ਸਕਣ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ। ਜਿਸ ਕਾਰਨ ਉਹ ਆਜ਼ਾਦ ਦੇ ਤੌਰ ‘ਤੇ ਖੜ੍ਹੇ ਹੋ ਗਏ ਸਨ ਤੇ ਪਹਿਲੀਵਾਰ ਖ਼ੁਦ ਚੋਣ ਲੜ ਰਹੇ ਜੰਗੀ ਲਾਲ ਮਹਾਜਨ ਨੇ ਵਿਰੋਧ ਦੇ ਬਾਵਜ਼ੂਦ ਵੀ 20 ਹਜ਼ਾਰ 542 ਵੋਟਾਂ ਪ੍ਰਾਪਤ ਕਰਦੇ ਹੋਏ ਖੁਦ ਤਾਂ ਹਾਰ ਗਏ ਸਨ ਪਰ ਆਪਣੇ ਨਾਲ ਅਰੁਣੇਸ਼ ਸ਼ਾਕਿਰ ਨੂੰ ਵੀ ਹਰਾ ਦਿੱਤਾ ਸੀ, ਕਿਉਂਕਿ ਵੋਟਾਂ ਦੀ ਵੰਡ ਹੋਣ ਕਾਰਨ 22 ਹਜ਼ਾਰ ਵੋਟਾਂ ਨਾਲ ਕਾਂਗਰਸੀ ਉਮੀਦਵਾਰ ਰਜਨੀਸ਼ ਬੱਬੀ ਨੇ ਜਿੱਤ ਹਾਸਲ ਕਰ ਲਈ ਸੀ। ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਗੀ ਲਾਲ ਮਹਾਜਨ ਨੇ ਮੁੜ ਤੋਂ ਭਾਜਪਾ ‘ਚ ਵਾਪਸੀ ਕਰਦੇ ਹੋਏ ਭਾਜਪਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਜਿਮਨੀ ਚੋਣ ਵਿੱਚ ਭਾਜਪਾ ਨੇ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।