ਕੌਂਸਲ ਚੋਣਾਂ ਲੜਨ ਵਾਲੇ ਰਜੇਸ਼ ਕੁਮਾਰ ਡਿੰਪਲ ਨੇ ਫੜ੍ਹਿਆ ਆਪ ਦਾ ਪੱਲਾ

Rajesh Kumar Dimple Sachkahoon

ਕੌਂਸਲ ਚੋਣਾਂ ਲੜਨ ਵਾਲੇ ਰਜੇਸ਼ ਕੁਮਾਰ ਡਿੰਪਲ ਨੇ ਫੜ੍ਹਿਆ ਆਪ ਦਾ ਪੱਲਾ

(ਤਰੁਣ ਕੁਮਾਰ ਸ਼ਰਮਾ) ਨਾਭਾ। ਅੱਜ ਹਲਕਾ ਨਾਭਾ ਵਿਖੇ ਕਾਂਗਰਸ ਨੂੰ ਉਸ ਸਮੇਂ ਜ਼ੋਰਦਾਰ ਸਿਆਸੀ ਝਟਕਾ ਲੱਗਿਆ ਜਦੋਂ ਵਾਰਡ ਨੰਬਰ 20 ਤੋਂ ਕੌਂਸਲ ਚੋਣਾਂ ਲੜਨ ਵਾਲੇ (Rajesh Kumar Dimple) ਰਜੇਸ਼ ਕੁਮਾਰ ਡਿੰਪਲ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਆਪ ਦੇ ਚੋਣ ਉਮੀਦਵਾਰ ਗੁਰਦੇਵ ਸਿੰਘ ਨੇ ਰਾਜੇਸ਼ ਡਿੰਪਲ ਨੂੰ ਆਮ ਆਦਮੀ ਪਾਰਟੀ ਦਾ ਸਿਰੋਪਾ ਪਾ ਕੇ ਮੂੰਹ ਮਿੱਠਾ ਕਰਵਾਇਆ। ਦੱਸਣਯੋਗ ਹੈ ਕਿ ਰਾਜੇਸ਼ ਡਿੰਪਲ ਨੇ ਵਾਰਡ ਨੰਬਰ 20 ਤੋਂ ਆਮ ਆਦਮੀ ਪਾਰਟੀ ਦੇ ਚੋਣ ਉਮੀਦਵਾਰ ਵਜੋਂ ਕੌਂਸਲ ਚੋਣ ਲੜੀ ਸੀ ਪ੍ਰੰਤੂ ਤਤਕਾਲੀਨ ਸਮੇਂ ਕਾਂਗਰਸੀ ਆਗੂਆਂ ਦੀ ਚੜ੍ਹਤ ਕਾਰਨ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਮੂਲੀਅਤ ਕਰਨੀ ਪੈ ਗਈ ਸੀ।

ਅੱਜ ਉਨ੍ਹਾਂ ਨੇ (Rajesh Kumar Dimple) ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਆਪ ਤੋਂ ਇਲਾਵਾ ਕੋਈ ਅਜਿਹੀ ਸਿਆਸੀ ਧਿਰ ਨਹੀਂ ਜੋ ਕਿ ਸੂਬਾ ਜਾਂ ਸੂਬਾ ਵਾਸੀਆਂ ਦੇ ਹਿੱਤ ਵਿੱਚ ਸਰਗਰਮ ਹੋਵੇ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਸ਼ਲਾਘਾਯੋਗ ਸਰਗਰਮੀਆਂ ਨੂੰ ਦੇਖ ਕੇ ਉਨ੍ਹਾਂ ਨੇ ਪਾਰਟੀ ਵਿੱਚ ਮੁੜ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਆਮ ਆਦਮੀ ਪਾਰਟੀ ਦੇ ਚੋਣ ਉਮੀਦਵਾਰ ਗੁਰਦੇਵ ਸਿੰਘ ਨੇ ਕਿਹਾ ਕਿ ਪਾਰਟੀ ਜੁਝਾਰੂ ਨੇਤਾਵਾਂ ਦੀ ਉਡੀਕ ਵਿੱਚ ਰਹਿੰਦੀ ਹੈ ਅਤੇ ਰਾਜੇਸ਼ ਡਿੰਪਲ ਅਜਿਹੇ ਹੀ ਜੁਝਾਰੂ ਨੇਤਾ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਗਾਮੀ ਸਮੇਂ ਹੋਰ ਵੀ ਹਲਕੇ ਦੇ ਕਈ ਕਾਂਗਰਸੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਹਨ ਜਿਸ ਨਾਲ ਪਾਰਟੀ ਨੂੰ ਬੇਮਿਸਾਲ ਸਿਆਸੀ ਮਜਬੂਤੀ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ