ਲੇਖ

ਰਘੂਰਾਮ ਰਾਜਨ ਬਨਾਮ ਸੁਬਰਮਣੀਅਮ ਸਵਾਮੀ

ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਅੱਜ ਕੱਲ੍ਹ ਖ਼ਬਰਾਂ ‘ਚ ਹਨ ਕੁਦਰਤੀ ਹੈ ਕਿ ਜਿਸਦੇ ਪਿੱਛੇ ਸੁਬਰਮਣੀਅਮ ਸਵਾਮੀ ਹੱਥ ਧੋ ਕੇ ਪੈ ਜਾਵੇ,  ਉਹ ਖ਼ਬਰਾਂ ‘ਚ ਆ ਹੀ ਜਾਂਦਾ ਹੈ ਤੇ ਇਹ ਵੀ ਸੱਚ ਹੈ ਕਿ ਸੁਬਰਮਣੀਅਮ ਸਵਾਮੀ ਕਿਸੇ ਐਰੇ-ਗੈਰੇ  ਦੇ ਪਿੱਛੇ ਨਹੀਂ ਪੈਂਦੇ ਕਿਉਂਕਿ ਦੂਜਿਆਂ ਨੂੰ ਅਖ਼ਬਾਰ ਦੇ ਪਹਿਲੇ ਸਫ਼ੇ ‘ਤੇ ਲਿਆਉਣ ਵਾਲੇ ਸਵਾਮੀ ਆਪ ਵੀ ਉੱਥੇ ਹੀ ਛਾਏ ਰਹਿਣ ‘ਚ ਭਰੋਸਾ ਕਰਦੇ ਹਨ ਰਘੂਰਾਮ ਰਾਜਨ ਭਾਰਤ  ਦੇ ਅਜਿਹੇ ਪਹਿਲੇ ਰਿਜ਼ਰਵ ਬੈਂਕ ਗਵਰਨਰ ਹਨ,  ਜਿਨ੍ਹਾਂ  ਦੀ ਸ਼ਖ਼ਸੀਅਤ ਉਸ ਦੇ ਅਹੁਦੇ ਤੋਂ ਵੱਧ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ
ਸ਼ਿਕਾਗੋ ਯੂਨੀਵਰਸਿਟੀ ‘ਚ ਪੜ੍ਹਾਉਣਾ ਤੇ ਉਸ ਤੋਂ ਪਹਿਲਾਂ ਅੰਤਰਰਾਸ਼ਟਰੀ ਮੁਦਰਾ ਕੋਸ਼  ਦੇ ਪ੍ਰਮੁੱਖ ਆਰਥਕ ਸਲਾਹਕਾਰ ਵਜੋਂ ਪ੍ਰਸਿੱਧੀ ਪਾ ਚੁੱਕੇ ਰਾਜਨ ਆਪਣੇ ਸੁਰ ਮੁਤਾਬਕ ਫੈਸਲਾ ਕਰਨ ਲਈ ਮਸ਼ਹੂਰ ਰਹੇ ਹਨ   ਸੁਬਰਮਣੀਅਮ ਸਵਾਮੀ ਦਾ ਵੱਖਰਾ ਸੁਰ, ਸਭ ਤੋਂ ਵੱਖ , ਉਨ੍ਹਾਂ ਨੂੰ ਮਹੱਤਵਪੂਰਣ ਬਣਾਉਂਦਾ ਹੈ ਪਿਛਲੇ ਕੁੱਝ ਹਫ਼ਤਿਆਂ ਤੋਂ ਉਹ ਰਘੂਰਾਮ ਰਾਜਨ ‘ਤੇ ਲਗਾਤਾਰ ਇਸ ਗੱਲ ਨੂੰ ਲੈ ਕੇ ਹਮਲਾ ਕਰ ਰਹੇ ਹਨ ਕਿ ਰਾਜਨ ਨੇ ਭਾਰਤ ਦੀ ਵਿਕਾਸ ਲੋੜ ਨੂੰ ਨਜ਼ਰਅੰਦਾਜ਼ ਕਰਦਿਆਂ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਦਾ ਸੰਚਾਲਨ ਕੀਤਾ  ਉਨ੍ਹਾਂ ਦਾ ਇਲਜ਼ਾਮ ਹੈ ਕਿ ਦੁਨੀਆ  ਦੇ ਸਭ ਤੋਂ ਤੇਜ ਰਫ਼ਤਾਰ ਨਾਲ ਵਿਕਾਸ ਕਰ ਰਹੀ ਅਰਥਵਿਵਸਥਾ ਨੂੰ ਜਿਸ ਤਰ੍ਹਾਂ ਦੀ ਨਰਮ ਮੌਦਰਿਕ ਪ੍ਰਸ਼ਾਸਨ ਦੀ ਲੋੜ ਸੀ ,  ਉਸਨੂੰ ਰਘੁਰਾਮ ਰਾਜਨ ਨੇ ਧਿਆਨ ‘ਚ ਨਹੀਂ ਰੱਖਿਆ ਮੋਦੀ ਸਰਕਾਰ  ਦੇ ਦੋ ਸਾਲਾਂ ‘ਚ ਜਿੰਨੀ ਤਰ੍ਹਾਂ ਦੇ ਨਵੇਂ ਨੀਤੀਗਤ ਫੈਸਲੇ ਲਏ ਗÂ  ਉਨ੍ਹਾਂ ‘ਚ ਵਾਧਾ ਕਰਨ ‘ਚ ਰਿਜ਼ਰਵ ਬੈਂਕ ਅਸਫ਼ਲ ਰਿਹਾ   ਇਨ੍ਹਾਂ ਤਰਕਾਂ  ਦੇ ਆਧਾਰ ‘ਤੇ  ਸਵਾਮੀ  ਸਰਕਾਰ ਨੂੰ ਬਾਰ-ਬਾਰ ਸਲਾਹ ਦੇ ਰਹੇ ਹਨ ਕਿ ਸਤੰਬਰ ‘ਚ ਖ਼ਤਮ ਹੋ ਰਹੇ ਰਘੁਰਾਮ ਰਾਜਨ ਦੇ ਇਸ ਸੇਵਾਕਾਲ ਨੂੰ ਹੋਰ ਅੱਗੇ ਨਾ ਵਧਾਇਆ ਜਾਵੇ
ਦਰਅਸਲ ਯੂਪੀਏ-ਦੋ ਸਰਕਾਰ ਵੱਲੋਂ ਨਿਯੁਕਤ ਰਿਜ਼ਰਵ ਬੈਂਕ  ਦੇ ਮੌਜ਼ੂਦਾ ਗਵਰਨਰ  ਦੇ ਕਾਰਜਕਾਲ ਬਾਰੇ ਮੋਦੀ ਸਰਕਾਰ  ਦੇ ਆਉਣ ਨਾਲ ਹੀ ਸਵਾਲ ਉੱਠਣ ਲੱਗੇ ਸਨ ਪਰ ਹੌਲੀ-ਹੌਲੀ ਮਾਮਲਾ ਸਪੱਸ਼ਟ ਹੋ ਗਿਆ ਜਿਸ  ਮੁਤਾਬਕ ਨਵੀਂ ਸਰਕਾਰ ਨੇ ਰਘੁਰਾਮ ਰਾਜਨ ‘ਤੇ  ਵਿਸ਼ਵਾਸ ਪ੍ਰਗਾਟਾਇਆ  ਕੁਝ ਗੱਲਾਂ ਨੂੰ ਲੈ ਕੇ ਵਿੱਤ ਮੰਤਰੀ ਤੇ ਗਵਰਨਰ   ਵਿਚਕਾਰ ਮੱਤਭੇਦ ਰਹੇ ਵੀ ਹੋਣ ਤਾਂ ਉਹ ਖੁੱਲ੍ਹਕੇ ਸਾਹਮਣੇ ਨਹੀਂ ਆਏ  ਭਾਰਤੀ ਅਰਥਵਿਵਸਥਾ ‘ਚ ਮੁਦਰਾ ਸਫੀਤੀ ਨੂੰ ਕੰਟਰੋਲ ਕਰਨ ਰਾਜਨ ਕਾਇਮ ਰਹੇ ਦੁਨੀਆ ਭਰ  ਦੀਆਂ ਪ੍ਰਮੁੱਖ ਅਰਥ ਵਿਅਵਸਥਾਵਾਂ ਦੇ ਡਾਵਾਂਡੋਲ ਵਿਕਾਸ ਦਰ  ਦੇ ਮੱਦੇਨਜ਼ਰ  ਉਦਯੋਗ ਜਗਤ ਉਨ੍ਹਾਂ ਨੂੰ ਰੈਪੋ ਦਰ ਨੂੰ ਹੇਠਾਂ ਲਿਆਉਣ ਦੀ ਲਗਾਤਾਰ ਗੁਜਾਰਿਸ਼ ਕਰਦੇ ਰਹੇ ਪਰ  ਰਾਜਨ ਨੇ ਬਾਰ-ਬਾਰ ਮੁਦਰਾ ਸਫੀਤੀ ਨੂੰ 5 ਫ਼ੀਸਦੀ  ਦੇ ਨੇੜੇ-ਤੇੜੇ ਲਿਆਉਣ ਦੀ ਆਪਣੀ  ਪਹਿਲ ‘ਤੇ ਕਾਇਮ ਰਹੇ ਤੇ ਉਨ੍ਹਾਂ ਦੀ ਪ੍ਰਤੀਬੱਦਤਾ ਰੰਗ ਲਿਆਈ ਤੇ 2014  ਦੇ ਸ਼ੁਰੂ  ਦੇ ਸਾਢੇ ਨੌਂ ਫ਼ੀਸਦੀ ਮੁਦਰਾ ਸਫੀਤੀ ਦਰ ਨੂੰ 2015  ਦੇ ਮੱਧ ਤੱਕ 6 ਫ਼ੀਸਦੀ ਤੋਂ ਹੇਠਾਂ ਲਿਆਉਣ ‘ਚ ਕਾਮਯਾਬੀ ਮਿਲੀ ਇਸ ਕਾਮਯਾਬੀ ਤੋਂ ਬਾਅਦ ਹੀ ਉਨ੍ਹਾਂ ਨੇ 2015  ਦੇ ਤੀਜੀ ਤਿਮਾਹੀ ‘ਚ ਰੈਪੋ ਦਰ ਨੂੰ ਪੰਜਾਹ ਬੇਸਿਕ ਬਿੰਦੁਆਂ ਤੋਂ ਘੱਟ ਕੀਤਾ ਤੇ ਮੁੜ 2016  ਦੇ ਪਹਿਲੇ ਤਿਮਾਹੀ ‘ਚ ਪੱਚੀ ਬੇਸਿਕ ਬਿੰਦੂਆਂ ਤੋਂ ਹੇਠਾਂ ਲਿਆਏ  ਅੱਜ ਉਦਯੋਗ ਜਗਤ ਨੂੰ ਰਿਜ਼ਰਵ ਬੈਂਕ ਤੋਂ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਘੱਟ ਮੁਦਰਾ ਸਫੀਤੀ ਤੇ ਘੱਟ ਵਿਆਜ ਦਰਾਂ ਨੂੰ ਲੈ ਕੇ ਉਨ੍ਹਾਂ ਦੀ ਇਸ ਨੀਤੀ ਦੀ ਹਰ ਪਾਸਿਓਂ ਪ੍ਰਸੰਸਾ ਹੋਈ ਹੈ
ਪਿਛਲੇ ਇੱਕ ਦਹਾਕੇ ਤੋਂ ਵੇਖਿਆ ਜਾ ਰਿਹਾ ਹੈ ਕਿ ਤੇਜ ਵਿਕਾਸ ਦਰ ਦੇ ਬਾਵਜੂਦ ਰੁਜ਼ਗਾਰ ਵਿਸਥਾਰ ਬਹੁਤਾ ਨਹੀਂ ਹੋ ਪਾ ਰਿਹਾ ਨਾਲ ਹੀ ਉੱਚ ਮੁਦਰਾ ਸਫੀਤੀ ਦਰ ਨੇ ਆਮ ਭਾਰਤੀਆਂ ਦੇ ਜੀਵਨ ਪੱਧਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ   ਭਾਰਤੀ ਰਿਜ਼ਰਵ ਬੈਂਕ ਆਮ ਲੋਕਾਂ ਦੀਆਂ ਮੁਸ਼ਕਲਾਂ ਆਸਾਨ ਕਰਨ ‘ਚ ਯੋਗਦਾਨ ਮੌਦਰਿਕ ਨੀਤੀ ਦੇ ਮਾਧਿਅਮ ਨਾਲ ਹੀ ਕਰਦਾ ਹੈ ਰਘੂਰਾਮ ਰਾਜਨ ਪਹਿਲੇ ਗਵਰਨਰ ਹਨ, ਜਿਨ੍ਹਾਂ ਨੇ ਆਪਣੀ ਮੌਦਰਿਕ ਨੀਤੀ ਤਿਆਰ ਕਰਨ ‘ਚ ਥੋਕ ਮੁੱਲ ਸੂਚਕਾਂਕ ਦੀ ਜਗ੍ਹਾ ਛੋਟਾ ਮੁਲਾਂਕਣ ਸੂਚਕਾਂਕ ਦਾ ਇਸਤੇਮਾਲ ਕੀਤਾ   ਇਸ ਕਾਰਨ ਰਿਜ਼ਰਵ ਬੈਂਕ ਮੁਦਰਾ ਸਫੀਤੀ ਨੂੰ ਹੌਲੀ-ਹੌਲੀ ਹੇਠਾਂ ਲਿਆਉਣ ‘ਚ ਸਫਲ ਹੋਇਆ ਹੈ ਭਾਰਤ ‘ਚ ਤੇਜ ਆਰਥਿਕ ਵਾਧਾ ਦਰ ਦੀ ਲੋੜ ਤੋਂ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ ਪਰ  ਲੰਮਾਂ ਸਮਾਂ ਵਿਕਾਸ ਦਰ ਦੀ ਤੇਜ਼ੀ ਲਈ ਕਿ ਮੁਦਰਾ ਸਫੀਤੀ ਨੂੰ ਹੇਠਾਂ ਰੱਖਣਾ ਜ਼ਰੂਰੀ ਹੈ ਪਿਛਲੇ ਦੋ ਸਾਲਾਂ ‘ਚ ਮਹਿੰਗਾਈ ਦਰ ਦਾ ਨੀਵੀਂ ਰਹਿਣਾ ਮੋਦੀ  ਸਰਕਾਰ ਲਈ ਵੀ ਇੱਕ ਰਾਹਤ ਦੀ ਗੱਲ ਰਹੀ ਹੈ ਜਿੱਥੋਂ ਤੱਕ ਲੋਕਾਂ ਦਾ ਸਵਾਲ ਹੈ ਪੰਜ ਫ਼ੀਸਦੀ ਮੁਦਰਾ ਸਫੀਤੀ ਦਰ  ਦੇ ਬਾਵਜੂਦ ਆਮ ਲੋੜ ਦੀਆਂ ਚੀਜ਼ਾਂ ਦੇ ਮੁੱਲ ਵਧ ਹੀ ਰਹੇ ਹਨ   ਸੋਚਣ ਵਾਲੀ ਗੱਲ  ਹੈ ਕਿ ਫੇਰ ਕੀ ਹੁੰਦਾ ਜੇਕਰ ਮੁਦਰਾ ਸਫੀਤੀ ਅੱਠ-ਨੌਂ ਫ਼ੀਸਦੀ  ਦੇ ਕਰੀਬ ਹੁੰਦੀ ਖੌਰੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਇਸ ਸਚਾਈ ਤੋਂ ਭਲੀ-ਭਾਂਤ ਜਾਣੂ ਹਨ
ਵਿਸ਼ਵ ਪੱਧਰ ‘ਤੇ ਆਰਥਿਕ ਤੰਗੀ  ਵਾਲਾ ਪਿਛੋਕੜ, ਕਮਜ਼ੋਰ ਹੁੰਦੀ ਦੇਸੀ ਮੁਦਰਾ ਤੇ Àੁੱਚੀ ਮੁਦਰਾ ਸਫੀਤੀ ਦੇ ਮਾਹੌਲ ‘ਚ ਕਿਸੇ ਵੀ ਦੇਸ਼ ਦੀ ਜ਼ਿੰਮੇਦਾਰ ਕੇਂਦਰੀ ਬੈਂਕ ਸਿਰਫ਼ ਵਿਆਜ ਦਰ ਘੱਟ ਕਰਕੇ ਵਿਕਾਸ ਦਰ ਨੂੰ ਚੁੱਕਣ  ਦੀ ਕੋਸ਼ਿਸ਼ ਨੂੰ ਪਹਿਲ ਨਹੀਂ ਦੇ ਸਕਦੀ  ਮਾਹਿਰਾਂ ਦਾ ਮੰਨਣਾ ਹੈ ਕਿ ਵਿਆਜ਼ ਦਰਾਂ ਨਾਲ ਆਰਥਿਕ ਵਿਕਾਸ ਦਰ ‘ਚ ਇੱਕ ਹੱਦ ਤੱਕ ਹੀ ਵਾਧਾ ਕੀਤਾ ਜਾ ਸਕਦਾ ਹੈ  ਪਰ ਫੇਰ ਉਸ ਨਾਲ ਤੋਂ ਜੋ ਮਹਿੰਗਾਈ ਪੈਦਾ ਹੋਵਗੀ ਉਹ ਹੋਰ ਵੀ ਕਈ ਤਰ੍ਹਾਂ ਦੀ ਸਾਮਾਜਿਕ ਤੇ ਆਰਥਿਕ ਮੁਸ਼ਕਲਾਂ ਪੈਦਾ ਕਰਨਗੀਆਂ ਔਖਾ ਆਰਥਿਕ ਦੌਰ ‘ਚ ਮਾਲੀ ਹਾਲਤ ਦੀ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨਾ ਜਰੂਰੀ ਹੁੰਦਾ ਹੈ ਤੇ  ਆਮ ਲੋਕਾਂ ਦੀ ਹਾਲਤ ਨੂੰ ਮੱਦੇਨਜਰ ਰੱਖਣਾ  ਸਭ ਤੋਂ ਪਹਿਲਾ ਕੰਮ ਹੁੰਦਾ ਹੈ ਬੁਨਿਆਦੀ ਲੋੜਾਂ ‘ਚ ਇੱਕ ਬੈਂਕਾਂ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਵੀ ਰਘੁਰਾਮ ਰਾਜਨ ਨੇ ਸਖ਼ਤ  ਕਦਮ ਚੁੱਕੇ ਹਨ
ਡੂੰਘਾਈ ਨਾਲ ਛਾਣਬੀਨ ਕਰਨ ‘ਤੇ ਤਾਂ ਇਹੀ ਲੱਗਦਾ ਹੈ ,  ਕਿ ਛੋਟੇ-ਮੋਟੇ ਰਾਜਨੀਤਕ ਤੇ ਮੁੱਖ ਤੌਰ ‘ਤੇ ਕੁਝ ਸਵਾਰਥਾਂ ਦੇ ਦਬਾਅ ਕਾਰਨ ਇੱਕ ਸਮਰੱਥ, ਮਾਹਿਰ ,  ਪ੍ਰਭਾਵਸ਼ਾਲੀ ਦੀ ਸੇਵਾ ਤੋਂ ਦੇਸ਼ ਦਾ ਵਾਂਝੇ ਹੋਣਾ ਠੀਕ ਨਹੀਂ  ਪਤਾ ਲੱਗਾ ਹੈ ,  ਕਿ ਰਘੂਰਾਮ ਰਾਜਨ ਨੇ ਰਿਜ਼ਰਵ ਬੈਂਕ ਦਾ ਗਵਰਨਰ ਦੁਬਾਰਾ ਬਣ ਤੋਂ ਇਨਕਾਰ ਕਰ ਦਿੱਤਾ ਹੈ  ਉਹ ਮੁੜ ਆਪਣੇ ਪੁਰਾਣੇ ਅਧਿਆਪਕੇ ਕਾਰਜ ਵੱਲ  ਪਰਤ ਜਾਣ ਦਾ ਮਨ ਬਣਾ ਚੁੱਕੇ ਹਨ ਉਨ੍ਹਾਂ ਦੀ ਯੋਗਤਾ , ਸ਼ਖਸੀਅਤ ਦੀ ਗਹਿਰਾਈ ਤੇ ਪਿਛਲਾ ਕੰਮ ਕਰਨ ਦਾ ਸਫਲ ਰਿਕਾਰਡ ਉਨ੍ਹਾਂ ਨੂੰ ਹੋਰ ਤਮਾਮ ਸੰਸਥਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਚੰਗਾ ਹੁੰਦਾ ਕਿ ਸਾਡੀ ਸਰਕਾਰ ਇਸ ਲਾਇਕ ਸ਼ਖਸੀਅਤ ਦੀਆਂ ਸੇਵਾਵਾਂ ਨੂੰ ਜਾਰੀ ਰੱਖਣ ਪ੍ਰਤੀ ਦਿਲਚਸਪੀ ਦਿਖਾਉਂਦੀ
ਨਮਿਤਾਂਸ਼ੂ ਵਤਸ

ਪ੍ਰਸਿੱਧ ਖਬਰਾਂ

To Top