Breaking News

ਦਿੱਲੀ ‘ਚ ਰਾਜੀਵ ਗਾਂਧੀ ਤੇ ਨਾਂਅ ਤੇ ਮਲੀ ਕਲਾਖ

Rajiv Gandhi and Nali and Mali Kalak in Delhi

ਕਿਹਾ, ਸਾਨੂੰ ਪੁਲਸ ਦਾ ਕੋਈ ਡਰ ਨਹੀਂ ਹੈ।

ਚੰਡੀਗੜ੍ਹ: ਲੁਧਿਆਣਾ ਮਗਰੋਂ ਦਿੱਲੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂਅ ‘ਤੇ ਕਾਲਖ ਮਲੀ ਗਈ।। ਕਨਾਟ ਪਲੇਸ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ‘ਤੇ ਲੱਗੇ ਬੋਰਡ ‘ਤੇ 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਪਹਿਲਾਂ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲ਼ੀ ਸਪ੍ਰੇਅ ਮਾਰੀ ਤੇ ਬਾਅਦ ਵਿੱਚ ਜੁੱਤੀਆਂ ਦਾ ਹਾਰ ਵੀ ਪਾਇਆ।। ਜਾਣਕਾਰੀ ਅਨੁਸਾਰ ਦੰਗਾ ਪੀੜਤਾਂ ਨੇ ਕਿਹਾ ਕਿ ਰਾਜੀਵ ਗਾਂਧੀ 1984 ਦੰਗਿਆਂ ਵਿੱਚ ਮਾਰੇ ਸਿੱਖਾਂ ਦੇ ਕਾਤਲ ਹਨ।। ਉਨ੍ਹਾਂ ਨੇ ਰਾਜੀਵ ਗਾਂਧੀ ਦੇ ਨਾਂ ‘ਤੇ ਬਣੀਆਂ ਸਾਰੀਆਂ ਚੀਜ਼ਾਂ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੇ ਨਾਂ ‘ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ ਲਿਖਣਾ ਚਾਹੀਦਾ ਹੈ। ਦੰਗਾ ਪੀੜਤਾਂ ਨੇ ਚੇਤਾਵਨੀ ਦਿੱਤੀ ਕਿ ਪੂਰੇ ਦਿੱਲੀ ਵਿੱਚ ਜਿੱਥੇ-ਜਿੱਥੇ ਵੀ ਰਾਜੀਵ ਗਾਂਧੀ ਦਾ ਨਾਂ ਹੋਏਗਾ, ਉਹ ਉੱਥੇ-ਉੱਥੇ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲਖ ਮਲਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਅਕਾਲੀ ਦਲ ਨੇ ਜੋ ਕੀਤਾ, ਉਹ ਬਿਲਕੁਲ ਸਹੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਹੈ। ਪੁਲਿਸ ਉਨ੍ਹਾਂ ਨੂੰ ਫੜ ਵੀ ਲਵੇ, ਉਹ ਕਾਲਖ ਮਲਦੇ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top