Breaking News

ਹੰਗਾਮੇ ਕਾਰਨ ਰਾਜਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ

Rajya Sabha, Proceedings, Adjourned

ਕਾਵੇਰੀ ਜਲ ਵਿਵਾਦ ਤੇ ਰਾਹੁਲ ਤੋਂ ਮੁਆਫੀ ਦਾ ਮਸਲਾ ਭਖਿਆ

ਨਵੀਂ ਦਿੱਲੀ, ਏਜੰਸੀ। ਰਾਜਸਭਾ ‘ਚ ਬੁੱਧਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਦਲ ਕਾਂਗਰਸ, ਅੰਨਾਦ੍ਰਮੁਕ, ਵਾਈਐਸਆਰ ਕਾਂਗਰਸ ਅਤੇ ਤੇਲੁਗੂ ਦੇਸ਼ਮ ਪਾਰਟੀ ਦੇ ਵੱਖ-ਵੱਖ ਮੁੱਦਿਆਂ ‘ਤੇ ਭਾਰੀ ਹੰਗਾਮਾ ਕੀਤੇ ਜਾਣ ਕਾਰਨ ਸਦਨ ‘ਚ ਕੋਈ ਕੰਮਕਾਜ ਨਹੀਂ ਹੋ ਸਕਿਆ ਅਤੇ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਵੇਰੇ ਕਾਰਵਾਈ ਸ਼ੁਰੂ ਹੋਣ ਅਤੇ ਜਰੂਰੀ ਦਸਤਾਵੇਜ ਸਦਨ ਪਟਲ ‘ਤੇ ਰੱਖੇ ਜਾਣ ਤੋਂ ਬਾਅਦ ਅੰਨਾਦ੍ਰਮੁਕ, ਤੇਲੁਗੂ ਦੇਸ਼ਮ ਪਾਰਟੀ ਅਤੇ ਵਾਈਐਸਆਰ ਕਾਂਗਰਸ ਦੇ ਮੈਂਬਰ ਆਸਨ ਨੇੜੇ ਆ ਕੇ ਕਵੇਰੀ ਜਲ ਵਿਵਾਦ ਅਤੇ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਤਖਤੀਆਂ ਲਹਿਰਾਉਣ ਲੱਗੇ ਅਤੇ ਨਾਅਰੇਬਾਜੀ ਕਰਨ ਲੱਗੇ।

ਰਾਫੇਲ ਸੌਦੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਕਾਂਗਰਸ ਨੇ ਕੀਤੀ ਨਾਅਰੇਬਾਜੀ

ਇਸ ਦੌਰਾਨ ਕਾਂਗਰਸ ਦੇ ਮੈਂਬਰ ਵੀ ਰਾਫੇਲ ਸੌਦੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਆਪਣੀ ਸੀਟ ‘ਤੇ ਖੜੇ ਹੋ ਗਏ ਅਤੇ ਨਾਅਰੇ ਲਾਉਣ ਲੱਗੇ। ਇਸ ਤੋਂ ਫੌਰਨ ਬਾਅਦ ਭਾਜਪਾ ਦੇ ਮੈਂਬਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਮਾਫੀ ਦੀ ਮੰਗ ਨੂੰ ਲੈ ਕੇ ਤਖਤੀਆਂ ਲਹਿਰਾਉਂਦੇ ਹੋਏ ਆਪਣੀ ਸੀਟ ਤੋਂ ਅੱਗੇ ਵਧ ਗਏ। ਇਸ ਦੇ ਜਵਾਬ ‘ਚ ਕਾਂਗਰਸ ਦੇ ਮੈਂਬਰ ਵੀ ਸਦਨ ਦੇ ਵਿਚਕਾਰ ਆ ਗਏ। ਸ਼ੋਰ ਸ਼ਰਾਬੇ ਦਰਮਿਆਨ ਹੀ ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਨੇ ਕਿਹਾ ਕਿ ਮੰਗਲਵਾਰ ਨੂੰ ਸਦਨ ‘ਚ ਦਿੱਤੇ ਗਏ ਉਹਨਾਂ ਦੇ ਬਿਆਨ ਨੂੰ ਕਾਂਗਰਸ ਦੇ ਉਪਨੇਤਾ ਆਨੰਦ ਸ਼ਰਮਾ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ ਜਿਸ ਨੂੰ ਸਦਨ ਦੀ ਕਾਰਵਾਈ ਤੋਂ ਹਟਾਇਆ ਜਾਣਾ ਚਾਹੀਦਾ ਹੈ। ਇਸ ਦਾ ਕਾਂਗਰਸ ਦੇ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ ਜਿਸ ਨਾਲ ਹੰਗਾਮਾ ਹੋਰ ਵਧ ਗਿਆ।

ਇਸ ਤੋਂ ਬਾਅਦ ਭਾਜਪਾ ਦੇ ਭੁਪਿੰਦਰ ਯਾਦਵ ਨੇ ਕਿਹਾ ਕਿ ਅੱਜ ਦੇ ਸਿਫਰ ਕਾਲ ‘ਚ ਉਹਨਾਂ ਨੇ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਦੇ ਬਿਆਨ ਨੂੰ ਲੈ ਕੇ ਨੋਟਿਸ ਦਿੱਤਾ ਹੈ ਪਰ ਇਸ ਮੁੱਦੇ ਨੂੰ ਨਾ ਉਠਾਉਣ ਦੇਣ ਲਈ ਕਾਂਗਰਸ ਮੈਂਬਰ ਹੰਗਾਮਾ ਕਰ ਰਹੇ ਹਨ। ਇਸ ਤੋਂ ਬਾਅਦ ਸਭਾਪਤੀ ਐਮ ਵੇਂਕੱਈਆ ਨਾਇਡੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ‘ਚ ਸਦਨ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ। ਉਹਨਾਂ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਅਤੇ ਆਪਣੀ ਸੀਟ ‘ਤੇ ਜਾਣ ਦੀ ਅਪੀਲ ਕੀਤੀ ਪਰ ਹੰਗਾਮਾ ਜਾਰੀ ਰਹਿਣ ‘ਤੇ ਸਦਨ ਦੀ ਬੈਠਕ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top