Breaking News

ਕਾਵੇਰੀ ਮੁੱਦੇ ‘ਤੇ ਹੰਗਾਮੇ ਕਾਰਨ ਰਾਜਸਭਾ ਦੀ ਕਾਰਵਾਈ ਰੁਕੀ

Rajya Sabha, Cauvery Issue

ਰੌਲੇ-ਰੱਪੇ ਕਾਰਨ ਦਿਨ ਭਰ ਲਈ ਰੋਕੀ ਗਈ ਕਾਰਵਾਈ

ਨਵੀਂ ਦਿੱਲੀ (ਏਜੰਸੀ)। ਅੰਨਾਦ੍ਰਮੁਕ ਤੇ ਦ੍ਰਵਿੜ ਮੁਨੇਸ਼ਰ ਕਸ਼ਗਮ (ਦ੍ਰਮੁਕ) ਦੇ ਮੈਂਬਰਾਂ ਨੇ ਕਾਵੇਰੀ ਖ਼ੇਤਰ ਦੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਅੱਜ ਰਾਜ ਸਭਾ ‘ਚ ਹੰਗਾਮਾ ਕੀਤਾ ਜਿਸ ਦੇ ਚਲਦਿਆਂ ਸਭਾਪਤੀ ਐੱਮ ਵੈਂਕਈਆ ਨਾਇਡੂ ਨੇ ਸਦਨ ਦੀ ਦਾਰਵਾਈ ਦਿਨ ਭਰ ਲਈ ਰੋਕ ਦਿੱਤੀ। ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਮਹੱਤਵ ਦੇ ਮੁੱਦਿਆਂ ਨੂੰ ਚੁੱਕਣ ਲਈ ਨਿਰਧਾਰਿਤ ਜ਼ੀਰੋਕਾਲ ਕਾਰਵਾਈ ਨਹੀਂ ਹੋ ਸਕੀ।

ਸਰਦ ਰੁੱਤ ਸੈਸ਼ਨ ਦੇ ਪਹਿਲੇ ਹਫ਼ਤੇ ‘ਚ ਵੀ ਵੱਖ-ਵੱਖ ਵਿਸ਼ਿਆਂ ‘ਤੇ ਮੈਂਬਰਾਂ ਦੇ ਹੰਗਾਮੇ ਕਾਰਨ ਕੋਈ ਕੰਮ-ਕਾਰ ਨਹੀਂ ਹੋ ਸਕਿਆ ਸੀ। ਵਿੱਦਿਆਈ ਦਸਤਾਵੇਜ਼ ਸਦਨ ਦੇ ਪਟਲ ‘ਤੇ ਰਖਵਾਉਣ ਤੋਂ ਬਾਅਦ ਸਭਾਪਤੀ ਨੇ ਕਿਹਾ ਕਿ ਉਨ੍ਹਾਂ ਨੇ ਗਾਜਾ ਤੇ ਤਿਤਲੀ ਵਰਗੇ ਚੱਕਰਵਰਤੀ ਤੂਫ਼ਾਨਾਂ ਕਾਰਨ ਪ੍ਰਭਾਵਿਤ ਦੱਖਣੀ ਰਾਜਾਂ ਦੇ ਮੱਦੇ ‘ਤੇ ਧਿਆਨ ਖਿੱਚਣ ਵਾਲੇ ਪ੍ਰਸਤਾਵ ਦੇ ਤਹਿਤ ਚਰਚਾ ਕਰਵਾਉਣ ਦਾ ਫ਼ੈਸਲਾ ਲਿਆ ਹੈ। ਨਾਲ ਹੀ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੇ ਮਹਿੰਗਾਈ ਵਿਸ਼ੇਸ਼ ਤੌਰ ‘ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਧੇ ਨਾਲ ਸਬੰਧਤ ਨੋਟਿਸ ਨੂੰ ਵੀ ਚਰਚਾ ਲਈ ਮਨਜ਼ੂਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ ਤੇ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬ੍ਰਾਇਨ ਨੇ ਵੀ ਖੇਤੀ ਸੰਕਟ ‘ਤੇ ਨੋਟਿਸ ਦਿੱਤਾ ਸੀ ਜਿਸ ਨੂੰ ਘੱਟ ਮਿਆਦੀ ਚਰਚਾ ਲਈ ਮਨਜ਼ੂਰ ਕਰ ਲਿਆ ਗਿਆ ਹੈ। ਸਰਦ ਰੁੱਤ ਸੈਸ਼ਨ ਦੀ ਬੈਠਕ ਬੀਤੀ 11 ਦਸੰਬਰ ਨੂੰ ਸ਼ੁਰੂ ਹੋਈ ਸੀ ਪਰ ਵੱਖ-ਵੱਖ ਮੁੱਦਿਆਂ ‘ਤੇ ਹੰਗਾਮੇ ਕਾਰਨ ਇੱਕ ਦਿਨ ਵੀ ਸਦਨ ‘ਚ ਕੋਈ ਕੰਮ-ਕਾਰ ਨਹੀਂ ਹੋ ਸਕਿਆ।  (Rajya Sabha)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

(Rajya Sabha)

ਪ੍ਰਸਿੱਧ ਖਬਰਾਂ

To Top