ਸ਼ੰਭੂ ਬਾਰਡਰ ‘ਤੇ ਕਾਂਗਰਸ ਪਾਰਟੀਆਂ ਵੱਲੋਂ ਰੈਲੀ

0
82
Shambhu Border

ਸ਼ੰਭੂ ਬਾਰਡਰ ‘ਤੇ ਕਾਂਗਰਸ ਪਾਰਟੀਆਂ ਵੱਲੋਂ ਰੈਲੀ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਸ਼ੰਭੂ ਬਾਰਡਰ ਤੇ ਕੀਤੀ ਜਾ ਰਹੀ ਰੈਲੀ ਦੌਰਾਨ ਸਵੇਰ ਤੋਂ ਹੀ ਭਾਵੇਂ ਕਾਂਗਰਸੀਆਂ ਦਾ ਇਸ ਰੋਸ ਰੈਲੀ ਚ ਪੁੱਜਣਾ ਸ਼ੁਰੂ ਹੋ ਗਿਆ ਸੀ ਜਿਸ ਤਹਿਤ ਸ਼ੰਭੂ ਰੈਲੀ ਵਿੱਚ ਰਾਜਪੁਰਾ ਅੰਬਾਲਾ ਰੋਡ ‘ਤੇ ਡਰੇਨ ਕਾਰਨ ਚਾਰੇ ਪਾਸੇ ਜਾਮ ਵਰਗੀ ਸਥਿਤੀ ਪੈਦਾ ਹੋ ਗਈ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ।

Shambhu Border

ਵੱਡੀ ਗਿਣਤੀ ਚ ਸਮਿੱਥ ਐਸਵੀ ਕਾਂਗਰਸੀ ਆਗੂ ਆਪਣੇ-ਆਪਣੇ ਕਾਫਲੇ ਨਾਲ ਰੈਲੀ ‘ਚ ਸ਼ਿਰਕਤ ਕਰਨ ਲਈ ਪੁੱਜ ਰਹੇ ਸਨ। ਓਧਰ ਕਿਸਾਨ ਸੰਗਠਨਾਂ ਵੱਲੋਂ ਅੰਦੋਲਨ ਤੇਜ਼ ਕਰ ਦਿੱਤਾ ਤੇ ਸਰਕਾਰ ‘ਤੇ ਦਬਾਅ ਬਣਾਉਣ ਲਈ ਭੁੱਖ ਹੜਤਾਲ ‘ਤੇ ਚਲੇ ਗਏ। ਕਿਸਾਨ ਆਗੂ ਸਵੇਰੇ ਅੱਠ ਵਜੇ ਤੋਂ ਭੁੱਖ ਹੜਤਾਲ ‘ਤੇ ਚਲੇ ਗਏ ਹਨ ਜੋ ਸ਼ਾਮ ਪੰਜ ਵਜੇ ਤੱਕ ਜਾਰੀ ਰਹੇਗੀ। ਇਹ ਭੁੱਖ ਹੜਤਾਲ ਰਾਜਧਾਨੀ ਦੇ ਗਾਜੀਪੁਰ, ਟਿਕਰੀ, ਸਿੰਘੂ ਬਾਰਡਰ ਤੇ ਕੁਝ ਹੋਰ ਥਾਵਾਂ ‘ਤੇ ਕੀਤੀ ਜਾਵੇਗੀ। ਕਿਸਾਨ ਸੰਗਠਨ ਤਿੰਨ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ‘ਤੇ ਅੜੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.