ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਵੱਲੋਂ ਅਜ਼ਾਦੀ ਦੀ 75ਵੀਂ ਵਰੇਗੰਢ ’ਤੇ ਕਰਵਾਏ ਗਿਆਨ ਪਰਖ ਮੁਕਾਬਲੇ ਨੂੰ ਭਰਪੂਰ ਹੁੰਗਾਰਾ

ਜੂਨੀਅਰ ਗਰੁੱਪ ਦੇ 151 ਸੀਨੀਅਰ ਗਰੁੱਪ ਦੇ 77 ਵਿਦਿਆਰਥੀਆਂ ਨੇ ਮੁਕਾਬਲਿਆਂ ਵਿੱਚ ਕੀਤੀ ਸ਼ਮੂਲੀਅਤ

ਕੋਟਕਪੂਰਾ (ਅਜੈ ਮਨਚੰਦਾ)। ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਅਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਫ਼ਰੀਦਕੋਟ ਸ਼ਿਵ ਰਾਜ ਕਪੂਰ, ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਜੂਨੀਅਰ ਗਰੁੱਪ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਦਾ ਗਿਆਨ ਪਰਖ ਮੁਕਾਬਲਾ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ, ਮੀਤ ਪ੍ਰਧਾਨ ਪ੍ਰੇਮ ਚਾਵਲਾ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ ਤੇ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਹੈ ਕਿ ਗਿਆਨ ਪਰਖ ਮੁਕਾਬਲੇ ਵਿੱਚ ਜੂਨੀਅਰ ਗਰੁੱਪ ਦੇ 151 ਵਿਦਿਆਰਥੀਆਂ ਅਤੇ ਸੀਨੀਅਰ ਗਰੁੱਪ ਦੇ 77 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

ਉਨ੍ਹਾਂ ਅੱਗੇ ਦੱਸਿਆ ਕਿ ਅਗਲੇ ਹਫ਼ਤੇ ਦੌਰਾਨ ਤਹਿਸੀਲ ਪੱਧਰ (ਫ਼ਰੀਦਕੋਟ, ਕੋਟਕਪੂਰਾ ਤੇ ਜੈਤੋ) ਵਿੱਚੋਂ ਜੂਨੀਅਰ ਅਤੇ ਸੀਨੀਅਰ ਵੱਖ ਵੱਖ ਗਰੁੱਪਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਵਾਂ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕੀਤੇ ਜਾਣ ਵਾਲੇ ਸਨਮਾਨ ਸਮਾਰੋਹ ਦੇ ਸਮੇਂ ਅਤੇ ਸਥਾਨ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ, ਸਰਟੀਫਿਕੇਟ, ਦੇਸ਼ ਭਗਤਾਂ ਨਾਲ ਸੰਬੰਧਤ ਜੀਵਨੀ ਦੀ ਕਿਤਾਬ ਦੇਣ ਤੋਂ ਇਲਾਵਾ 1100 ਰੁਪਏ, 700 ਰੁਪਏ ਤੇ 500 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।

ਸੁਸਾਇਟੀ ਦੇ ਆਗੂਆਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ਲਈ ਸੁਸਾਇਟੀ ਦੇ ਮੈਂਬਰ ਗੁਰਚਰਨ ਸਿੰਘ ਮਾਨ, ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਮਨਦੀਪ ਸਿੰਘ ਮਿੰਟੂ ਗਿੱਲ, ਗੋਪਾਲ ਵੋਹਰ, ਰਾਜਬਿੰਦਰ ਸਿੰਘ, ਪਿ੍ਰੰਸੀਪਲ ਜਸਵਿੰਦਰ ਸਿੰਘ ਤੱਗੜ, ਹਰਦੀਪ ਸਿੰਘ ਫਿੱਡੂ ਭਲਵਾਨ, ਗੇਜ ਰਾਮ ਭੌਰਾ, ਪਰਮਿੰਦਰ ਸਿੰਘ ਜਟਾਣਾ, ਅਮਰਜੀਤ ਸਿੰਘ ਮੱਕੜ, ਮੈਡਮ ਵਿਜੇ ਕੁਮਾਰੀ ਚੋਪੜਾ ਤੇ ਮੈਡਮ ਅਮਰਜੀਤ ਕੌਰ ਛਾਬੜਾ ਨੇ ਅਹਿਮ ਭੂਮਿਕਾ ਨਿਭਾਈ।

ਇਸ ਤੋਂ ਇਲਾਵਾ ਸੁਸਾਇਟੀ ਵੱਲੋਂ ਬਣਾਏ ਗਏ 9 ਪ੍ਰੀਖਿਆ ਕੇਂਦਰਾਂ ਦੇ ਸਕੂਲ ਮੁਖੀ ਪਿ੍ਰੰਸੀਪਲ ਵਿਨੋਦ ਕੁਮਾਰ ਸਿੰਗਲਾ ਸਾਦਿਕ ( ਗ), ਪਿ੍ਰੰਸੀਪਲ ਮੈਡਮ ਸੁਧਾ ਅਰਾਈਆਂਵਾਲਾ ਕਲਾਂ, ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਫਰੀਦਕੋਟ ( ਗ), ਪਿ੍ਰੰਸੀਪਲ ਰਵਿੰਦਰ ਸਿੰਘ ਢੁੱਡੀ, ਪਿ੍ਰੰਸੀਪਲ ਪ੍ਰਭਜੋਤ ਸਿੰਘ ਕੋਟਕਪੂਰਾ (ਗ), ਪਿ੍ਰੰਸੀਪਲ ਦੀਪਕ ਸਿੰਘ ਪੰਜਗਰਾਈਂ ਕਲਾਂ (ਗ), ਪਿ੍ਰੰਸੀਪਲ ਨਵਦੀਪ ਸ਼ਰਮਾ, ਇੰਚਾਰਜ ਪਿ੍ਰੰਸੀਪਲ ਪ੍ਰਦੀਪ ਕੁਮਾਰ ਬਰਗਾੜੀ ਤੇ ਇੰਚਾਰਜ ਪਿ੍ਰੰਸੀਪਲ ਮੈਡਮ ਮਿਲਣਦੀਪ ਕੌਰ ਜੈਤੋ ( ਗ) ਨੇ ਸੁਸਾਇਟੀ ਵੱਲੋਂ ਅਰੰਭੇ ਗਏ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਇਸ ਮੁਕਾਬਲੇ ਦੇ ਪ੍ਰਬੰਧਾਂ ਲਈ ਪੂਰਨ ਸਹਿਯੋਗ ਦਿੱਤਾ ਅਤੇ ਸੁਸਾਇਟੀ ਵੱਲੋਂ ਸਿਰਫ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਗਿਆਨ ਪਰਖ ਮੁਕਾਬਲਾ ਕਰਵਾਉਣ ਦੇ ਉੱਦਮ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿੱਚ ਹੋਰ ਨਿਖਾਰ ਆਉਣ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ