ਰੂਹਾਨੀਅਤ: ਰਾਮ-ਨਾਮ ਹੈ ਹਰ ਸਮੱਸਿਆ ਦਾ ਹੱਲ

Pujaniak, Guru ji, Got, Bail, MSG

ਰੂਹਾਨੀਅਤ: ਰਾਮ-ਨਾਮ ਹੈ ਹਰ ਸਮੱਸਿਆ ਦਾ ਹੱਲ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੇਕਰ ਇਨਸਾਨ ਥੋੜ੍ਹਾ ਜਿਹਾ ਸਮਾਂ ਵੀ ਸਵੇਰੇ-ਸ਼ਾਮ ਮਾਲਕ ਦੀ ਯਾਦ ’ਚ ਲਾਏ ਤਾਂ 24 ਘੰਟਿਆਂ ’ਚ ਜਿਸ ਉਦੇਸ਼ ਨੂੰ ਲੈ ਕੇ ਦੁਨੀਆਦਾਰੀ ’ਚ ਘੁੰਮਦਾ ਹੈ ਸ਼ਾਇਦ ਉਹ ਉਦੇਸ਼ ਥੋੜ੍ਹੇ ਜਿਹੇ ਸਮੇਂ ’ਚ ਹੀ ਪੂਰਾ ਹੋ ਜਾਵੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੀ ਜ਼ਿੰਦਗੀ ਦਾ ਉਦੇਸ਼ ਅੱਜ-ਕੱਲ੍ਹ ਇੱਕ ਹੀ ਹੈ ਸਰੀਰਕ ਸੁਖ, ਪਰਿਵਾਰਿਕ ਸੁਖ ਹਾਸਲ ਕਰਨਾ, ਜਿਸ ਨੂੰ ਪ੍ਰਾਪਤ ਕਰਨ ਲਈ ਸਾਰਾ-ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭਿ੍ਰਸ਼ਟਾਚਾਰ ਦਾ ਸਹਾਰਾ ਲੈਂਦਾ ਹੈ, ਗੱਲ-ਗੱਲ ’ਤੇ ਝੂਠ ਬੋਲਦਾ ਹੈ, ਗੱਲ-ਗੱਲ ’ਤੇ ਈਮਾਨ ਡੋਲਦਾ ਹੈ, ਧਰਮਾਂ ਦੀ ਸਹੁੰ ਖਾਂਦਾ ਹੈ ਅਤੇ ਢੀਠ ਬਣ ਜਾਂਦਾ ਹੈ ਇਨਸਾਨ ਦੁਨੀਆਦਾਰੀ ’ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ, ਸੁਪਨਿਆਂ ’ਚ ਵੀ ਮਹਿਲ ਬਣਾ ਲੈਂਦਾ ਹੈ ਅਤੇ ਖ਼ਿਆਲਾਂ ਦੇ ਜਹਾਜ਼ ’ਤੇ ਚੜ੍ਹਿਆ ਹੋਇਆ ਵਿਖਾਈ ਦਿੰਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜੇ ’ਤੇ ਪਿਆ ਹੁੰਦਾ ਹੈ ਕਹਿਣ ਦਾ ਭਾਵ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਰਹਿੰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ’ਚੋਂ ਨਿਕਲਦੀਆਂ ਹਨ ਅਤੇ ਦੌੜਦੀਆਂ-ਭੱਜਦੀਆਂ ਰਹਿੰਦੀਆਂ ਹਨ, ਸ਼ਹਿਦ ਦੀਆਂ ਮੱਖੀਆਂ ਵੀ ਛੱਤਾ ਬਣਾਉਦੀਆਂ ਹਨ, ਪਰ ਅਖ਼ੀਰ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ ਉਸੇ ਤਰ੍ਹਾਂ ਇਸ ਕਲਿਯੁਗ ’ਚ ਇਨਸਾਨ ਬੁਰੇ-ਬੁਰੇ ਕਰਮ ਕਰਦਾ ਹੈ, ਪਾਪ-ਕਰਮਾਂ ਨਾਲ ਪੈਸਾ, ਧਨ-ਦੌਲਤ, ਜ਼ਮੀਨ-ਜਾਇਦਾਦ ਬਣਾਉਦਾ ਹੈ ਪਰ ਆਖ਼ਰ ਸਭ ਕੁਝ ਛੱਡ ਕੇ ਇੱਥੋਂ ਚਲਾ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here