ਅਨਮੋਲ ਬਚਨ

ਬੁਰੇ ਵਿਚਾਰਾਂ ਨੂੰ ਕੰਟਰੋਲ ਕਰਦਾ ਹੈ ਰਾਮ-ਨਾਮ : ਪੂਜਨੀਕ ਗੁਰੂ ਜੀ

Ram-Nam: Controlling bad thoughts

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅਸੀਂ ਸੰਸਾਰ ‘ਚ ਵੇਖਦੇ ਹਾਂ ਕਿ ਡਾਕਟਰ-ਵੈਦ ਦਵਾਈ ਦਿੰਦੇ ਹਨ ਜਦੋਂ ਕਿਸੇ ਨੂੰ ਕੋਈ ਮਰਜ਼ ਜਾਂ ਰੋਗ ਹੁੰਦਾ ਹੈ, ਕੋਈ ਪਰੇਸ਼ਾਨੀ ਹੁੰਦੀ ਹੈ ਕੋਈ-ਕੋਈ ਦਵਾਈ ਅਜਿਹੀ ਬਣੀ ਹੈ, ਜਿਸ ਨੂੰ ਦੇਣ ਨਾਲ ਆਉਣ ਵਾਲੇ ਸਮੇਂ ‘ਚ ਉਹ ਰੋਗ ਬੱਚਿਆਂ ਨੂੰ ਨਹੀਂ ਹੁੰਦਾ ਅਜਿਹੇ ਟੀਕੇ ਹਨ, ਅਜਿਹੀ ਕੁਝ ਦਵਾਈ ਦਿੱਤੀ ਜਾਂਦੀ ਹੈ ਤਾਂ ਬਿਮਾਰੀਆਂ ਲਈ ਦਵਾਈਆਂ ਵਗੈਰਾ ਬਣੀਆਂ ਹਨ, ਪਰ ਅਜਿਹੀ ਦਵਾਈ ਰਾਮ-ਨਾਮ, ਅੱਲ੍ਹਾ-ਵਾਹਿਗੁਰੂ ਦੀ ਯਾਦ ਤੋਂ ਬਿਨਾਂ ਦੂਜੀ ਨਹੀਂ ਹੈ, ਜੋ ਆਉਣ ਵਾਲੇ ਭਿਆਨਕ ਰੋਗ ਨੂੰ ਪਹਾੜ ਤੋਂ ਕੰਕਰ ਬਣਾ ਦੇਵੇ ਅਤੇ ਹਰ ਕਰਮ ਨੂੰ ਨੇਕ ਕਰਮ ਬਣਾ ਦੇਵੇ, ਉਹ ਸਿਰਫ਼ ਅੱਲ੍ਹਾ-ਵਾਹਿਗੁਰੂ ਦੇ ਨਾਮ ਦੀ ਦਵਾਈ ਹੈ, ਰਾਮ-ਨਾਮ ਦੀ ਦਵਾਈ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਦੀ ਦਵਾਈ ਲੈਣ ‘ਚ ਕੋਈ ਤਕਲੀਫ਼ਦਾਇਕ ਨਹੀਂ ਹੈ ਦੁਨੀਆ ‘ਚ ਤੁਸੀਂ ਕੋਈ ਵੀ ਦਵਾਈ ਲੈਂਦੇ ਹੋ, ਟੀਕੇ ਲਗਵਾਉਂਦੇ ਹੋ ਤਾਂ ਬੜੀ ਮੁਸ਼ਕਿਲ ਆਉਂਦੀ ਹੈ ਪਰ ਰਾਮ-ਨਾਮ ਦੀ ਦਵਾਈ ਅਜਿਹੀ ਹੈ, ਜਿਸ ਲਈ ਕੋਈ ਟੀਕਾ ਨਹੀਂ ਹੈ, ਕੁਝ ਖਾਣਾ ਨਹੀਂ ਪੈਂਦਾ ਵੱਖਰਾ ਖਾਣਾ ਨਹੀਂ ਪੈਂਦਾ, ਬਸ ਜ਼ੁਬਾਨ-ਖ਼ਿਆਲਾਂ ਨਾਲ ਆਪਣੇ ਅੱਲ੍ਹਾ-ਮਾਲਕ ਨੂੰ ਯਾਦ ਕਰੋ ਅਤੇ ਜਿੰਨਾ ਯਾਦ ਕਰਦੇ ਜਾਓਗੇ, ਜਿੰਨਾ ਤੁਸੀਂ ਆਪਣੀ ਜ਼ੁਬਾਨ ਨਾਲ ਉਸ ਨੂੰ ਦੁਹਰਾਉਂਦੇ ਜਾਓਗੇ, ਉਸ ਦੀ ਜੋ ਪਾਵਰ-ਸ਼ਕਤੀ ਹੈ ਉਹ ਤੁਹਾਡੇ ਸਰੀਰ ‘ਚ ਘੁਲਦੀ ਜਾਵੇਗੀ ਅਤੇ ਤੁਸੀਂ ਤਾਕਤਵਰ ਹੋ ਜਾਂਓਗੇ ਤੁਸੀਂ ਵਿੱਲ-ਪਾਵਰ ਹਾਸਲ ਕਰੋਗੇ, ਤੁਸੀਂ ਆਤਮ-ਵਿਸ਼ਵਾਸ ਹਾਸਲ ਕਰੋਗੇ ਜਿਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਹੁੰਦਾ ਹੈ ਉਹ ਦੁਨੀਆਂ ਦੀ ਹਰ ਬੁਲੰਦੀ ਤੋਂ ਵੀ ਅੱਗੇ ਨਵੀਂ ਬੁਲੰਦੀ ਬਣਾ ਲੈਂਦੇ ਹਨ
ਆਪ ਜੀ ਫ਼ਰਮਾਉਂਦੇ ਹਨ ਕਿ ਤੁਹਾਡੇ ਅੰਦਰ ਜੇਕਰ ਕੋਈ ਬੁਰੇ ਵਿਚਾਰ ਹਨ, ਉਨ੍ਹਾਂ ਨੂੰ ਕੰਟਰੋਲ ਕਰਨ ਲਈ ਤੁਸੀਂ ਡਾਕਟਰਾਂ ਕੋਲ ਜਾਓ, ਕੋਈ ਦਵਾਈ ਨਹੀਂ ਸਿਵਾਏ ਨਸ਼ੇ ਤੋਂ ਉਹ ਨਸ਼ਾ ਦੇ ਦੇਣਗੇ ਅਤੇ ਇਹ ਵੀ ਗਰੰਟੀ ਨਹੀਂ ਕਿ ਨਸ਼ੇ ਨਾਲ ਵਿਚਾਰ ਦਬ ਜਾਣ, ਹੋ ਸਕਦਾ ਹੈ ਕਿ ਦੁੱਗਣੇ ਹੋ ਜਾਣ, ਇਹ ਸੰਭਵ ਹੈ ਹੋ ਵੀ ਸਕਦਾ ਹੈ ਕਿ ਜ਼ਿਆਦਾ ਡੋਜ਼ ਦੇਣ ਨਾਲ ਨੀਂਦ ਆ ਜਾਵੇ, ਉਹ ਨੀਂਦ ਜੋ ਤੁਸੀਂ ਕਿਰਾਏ ਦੀ ਲਈ ਹੈ, ਉਹ ਕੁਦਰਤੀ ਨਹੀਂ ਹੈ ਉਸ ‘ਚ ਵੀ ਸਰੀਰ ‘ਚ ਕੋਈ ਨਾ ਕੋਈ ਮੁਸ਼ਕਿਲ ਆਉਣ ਵਾਲੇ ਸਮੇਂ ‘ਚ ਜ਼ਰੂਰ ਆਉਂਦੀ ਹੈ ਕਈ ਐਲਪ੍ਰੈਕਸ਼ ਖਾਣ ਦੇ ਸ਼ੌਕੀਨ ਹਨ ਜਾਂ ਕੋਈ ਡੈਜ਼ੀਪਾਮ ਲੈਂਦੇ ਹਨ ਇਸ ਦਾ ਅਸਰ ਉਦੋਂ ਨਹੀਂ ਪੈਂਦਾ, ਪਰ ਜਿਵੇਂ-ਜਿਵੇਂ ਉਮਰ ਲੰਘਦੀ ਜਾਵੇਗੀ, ਉਵੇਂ-ਉਵੇਂ ਇਹ ਸਰੀਰ ਨੂੰ ਅੰਦਰੋਂ ਖੋਖ਼ਲਾ ਕਰਦੀ ਹੈ ਹੌਲੀ-ਹੌਲੀ ਜਿਵੇਂ ਸਿਉਂਕ ਲੱਕੜ ਨੂੰ ਅੰਦਰੋਂ ਖਾਂਦੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਨਸ਼ੀਲੀਆਂ ਦਵਾਈਆਂ ਹਨ, ਨਸ਼ੇ ਹਨ ਇਹ ਨਾ ਮਰਨ ਲਈ ਛੱਡਦੀਆਂ ਹਨ ਅਤੇ ਨਾ ਜ਼ਿੰਦਾ ਛੱਡਣ ਇਨਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ, ਫਿਰ ਬੁਰੀ ਤਰ੍ਹਾਂ ਬੇਚੈਨ ਹੋ ਜਾਂਦਾ ਹੈ, ਦਿਲੋ-ਦਿਮਾਗ ਕੰਮ ਛੱਡ ਜਾਂਦਾ ਹੈ ਅਜਿਹੇ ਲੋਕ ਕਿਤੇ ਵੀ ਇੱਜਤ ਹਾਸਲ ਨਹੀਂ ਕਰ ਸਕਦੇ ਇਸ ਲਈ ਇੱਕ ਅਜਿਹਾ ਨਸ਼ਾ ਹੈ ਜਿਸਨੂੰ ਲੈਣ ਨਾਲ ਤੁਸੀਂ ਤਾਕਤਵਰ ਹੋ ਜਾਓਗੇ, ਜਿਸ ਨੂੰ ਲੈਣ ਨਾਲ ਤੁਹਾਡੇ ਗ਼ਮ-ਚਿੰਤਾ, ਟੈਨਸ਼ਨ, ਪਰੇਸ਼ਾਨੀ ਅੰਦਰੋਂ 100 ਫੀਸਦੀ ਉੱਡਦੀਆਂ ਜਾਣਗੀਆਂ ਤੁਹਾਡੀਆਂ ਚਿੰਤਾਵਾਂ ਉੱਡ ਜਾਣਗੀਆਂ, ਤੁਹਾਡੇ ਗ਼ਮ-ਦੁੱਖ ਦੂਰ ਹੋ ਜਾਣਗੇ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top