Breaking News

ਰਾਮਕੁਮਾਰ ਪਹਿਲੇ ਏਟੀਪੀ ਫਾਈਨਲ ‘ਚ

ਟਾੱਪ 100 ‘ਚ ਜਾਣ ਦਾ ਮੌਕਾ

ਏਜੰਸੀ, ਨਵੀਂ ਦਿੱਲੀ, 22 ਜੁਲਾਈ

ਭਾਰਤੀ ਡੇਵਿਸ ਕੱਪ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਅਮਰੀਕਾ ਦੇ ਟਿਮ ਸਮਾਈਜੇਕ ਨੂੰ ਲਗਾਤਾਰ ਗੇਮਾਂ ‘ਚ 6-4, 7-5 ਨਾਲ ਹਰਾ ਕੇ ਅਮਰੀਕਾ ਦੇ ਨਿਊਪੋਰਟ ‘ਚ 623, 710 ਡਾਲਰ ਦੇ ਹਾੱਲ ਆਫ਼ ਫ਼ੇਮ ਏਟੀਪੀ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜੋ ਉਸਦਾ ਪਹਿਲਾ ਏਟੀਪੀ ਫਾਈਨਲ ਹੈ 23 ਸਾਲਾ ਰਾਮਕੁਮਾਰ ਮੌਜ਼ੂਦਾ ਸਮੇਂ ‘ਚ 161ਵੀਂ ਰੈਂਕਿੰਗ ‘ਤੇ ਹੈ ਜਦੋਂਕਿ ਉਹ ਪਿਛਲੀ ਅਪ੍ਰੈਲ ‘ਚ ਆਪਣੀ ਸਰਵਸ੍ਰੇਸ਼ਠ 115ਵੀਂ ਰੈਂਕਿੰਗ ‘ਤੇ ਸੀ ਜੇਕਰ ਉਹ ਇਸ ਟੂਰਨਾਮੈਂਟ ‘ਚ ਖ਼ਿਤਾਬ ਜਿੱਤਣ ‘ਚ ਕਾਮਯਾਬ ਰਹਿੰਦਾ ਹੈ ਤਾਂ ਉਸ ਕੋਲ ਵਿਸ਼ਵ ਰੈਂਕਿੰਗ ‘ਚ ਪਹਿਲੀ ਵਾਰ ਟਾੱਪ 100 ‘ਚ ਜਾਣ ਦਾ ਮੌਕਾ ਰਹੇਗਾ ਅਤੇ ਜੇਕਰ ਉਹ ਉਪ ਜੇਤੂ ਰਹੇ ਤਾਂ ਉਹ ਟਾੱਪ 100 ਦੇ ਨਜ਼ਦੀਕ ਪਹੁੰਚ ਜਾਣਗੇ

 
ਚੇਨਈ ਦੇ ਰਾਮਕੁਮਾਰ ਪਿਛਲੇ ਸਾਲ ਤੁਰਕੀ ‘ਚ ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਆਸਟਰੀਆ ਦੇ ਡੋਮਿਨਿਕ ਥਿਆਮ ਨੂੰ ਹਰਾ ਕੇ ਏਟੀਪੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚੇ ਸਨ ਜੋ ਇਸ ਤੋਂ ਪਹਿਲਾਂ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਰਾਮਕੁਮਾਰ ਨੇ ਮੈਚ ‘ਚ ਸੱਤ ਏਸ ਲਾਏ ਅਤੇ 11 ‘ਚੋਂ ਚਾਰ ਬ੍ਰੇਕ ਅੰਕਾਂ ਨੂੰ ਜਿੱਤਿਆ ਰਾਮਕੁਮਾਰ ਦਾ ਖ਼ਿਤਾਬ ਲਈ ਤੀਸਰਾ ਦਰਜਾ ਪ੍ਰਾਪਤ ਅਮਰੀਕਾ ਦੇ ਸਟੀਵ ਜਾੱਨਸਨ ਨਾਲ ਮੁਕਾਬਲਾ ਹੋਵੇਗਾ ਜਾੱਨਸਨ ਦਾ ਆਪਣੇ ਕਰੀਅਰ ‘ਚ ਇੱਕੋ ਇੱਕ ਵਾਰ ਭਾਰਤੀ ਖਿਡਾਰੀ ਸੋਮਦੇਵ ਦੇਵਵਰਮਨ ਨਾਲ ਮੁਕਾਬਲਾ ਹੋਇਆ ਜਿਸ ਵਿੱਚ ਉਹ ਹਾਰ ਗਏ ਸਨ

 
ਦਿਲਚਸਪ ਤੱਥ ਹੈ ਕਿ ਸੋਮਦੇਵ ਕਿਸੇ ਏਟੀਪੀ ਟੂਰਨਾਮੈਂਟ ਦੇ ਫ਼ਾਈਨਲ ‘ਚ ਪਹੁੰਚਣ ਵਾਲੇ ਆਖ਼ਰੀ ਭਾਰਤੀ ਖਿਡਾਰੀ ਸਨ ਅਤੇ ਉਹ 2011 ‘ਚ ਜੋਹਾਨਸਬਰਗ ‘ਚ ਕੇਵਿਨ ਐਂਡਰਸਨ ਤੋਂ ਹਾਰੇ ਸਨ 28 ਸਾਲਾ ਜਾੱਨਸਨ ਦੀ ਸਰਵਸ੍ਰੇਸ਼ਠ ਰੈਂਕਿੰਗ 2016 ‘ਚ 21 ਰਹੀ ਸੀ ਰਾਮਕੁਮਾਰ ਦੇ ਇਸ ਪ੍ਰਦਰਸ਼ਨ ‘ਤੇ ਭਾਰਤੀ ਲੀਜ਼ੇਂਡ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਉਸਨੂੰ ਵਧਾਈ ਦਿੱਤੀ ਪੇਸ ਇਸ ਸਮੇਂ ਨਿਊਪੋਰਟ ‘ਚ ਮੌਜ਼ੂਦ ਹਨ ਜਿੱਥੇ ਉਹ ਡਬਲਜ਼ ਖੇਡ ਰਹੇ ਸਨ ਪੇਸ ਨੇ 1998 ‘ਚ ਨਿਊਪੋਰਟ ‘ਚ ਖ਼ਿਤਾਬ ਜਿੱਤਿਆ ਸੀ ਅਤੇ ਨਿਊਪੋਰਟ ‘ਚ ਖ਼ਿਤਾਬ ਜਿੱਤਣ ਵਾਲੇ ਉਹ ਆਖ਼ਰੀ ਭਾਰਤੀ ਸਨ

 

 

ਪ੍ਰਸਿੱਧ ਖਬਰਾਂ

To Top