ਐਲੋਪੈਥੀ ਟਿੱਪਣੀ ਮਾਮਲੇ ’ਚ ਰਾਮਦੇਵ ਪੁੱਜਾ ਸੁਪਰੀਮ ਕੋਰਟ

0
158

ਐਲੋਪੈਥੀ ਟਿੱਪਣੀ ਮਾਮਲੇ ’ਚ ਰਾਮਦੇਵ ਪੁੱਜਾ ਸੁਪਰੀਮ ਕੋਰਟ

ਨਵੀਂ ਦਿੱਲੀ । ਐਲੋਪੈਥੀ ਬਾਰੇ ਕੀਤੀ ਗਈ ਆਪਣੀ ਵਿਵਾਦਿਤ ਟਿੱਪਣੀ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਦਰਜ ਐਫਆਈਆਰ ਨੂੰ ਦਿੱਲੀ ਟਰਾਂਸਫਰ ਕੀਤੇ ਜਾਣ ਸਬੰਧੀ ਰਾਮਦੇਵ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ ।

ਰਾਮਦੇਵ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕਰਕੇ ਵੱਖ-ਵੱਖ ਸੂਬਿਆਂ ’ਚ ਦਰਜ ਐਫਆਈਆਰ ਦੇ ਮੱਦੇਨਜ਼ਰ ਕਿਸੇ ਵੀ ਪ੍ਰਕਾਰ ਦੀ ਸਜ਼ਾ ’ਤੇ ਕਾਰਵਾਈ ਕਰਨ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ ਰਾਮਦੇਵ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦਰਜ ਐਫਆਈਆਰ ਨੂੰ ਇਕੱਠੇ ਕੀਤੇ ਜਾਣ ਦੀ ਮੰਗ ਕੀਤੀ ਹੈ ਇੰਨਾ ਹੀ ਨਹੀਂ ਉਨ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੀ ਪਟਨਾ ਤੇ ਰਾਏਪੁਰ ਇਕਾਈ ਵੱਲੋਂ ਦਰਜ ਮੁਕੱਦਮਿਆਂ ’ਚ ਕੋਈ ਵੀ ਸਜ਼ਾ ਵਾਲੀ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।