ਰਾਜਨੀਤਿਕ ਜਾਂਚ ਹੀ ਕਰਦੇ ਰਹੇ ਰਣਬੀਰ ਖਟੜਾ ਤੇ ਵਿਜੈ ਕੁੰਵਰ ਪ੍ਰਤਾਪ

0
276

ਰਾਜਨੀਤਿਕ ਜਾਂਚ ਹੀ ਕਰਦੇ ਰਹੇ ਰਣਬੀਰ ਖਟੜਾ ਤੇ ਵਿਜੈ ਕੁੰਵਰ ਪ੍ਰਤਾਪ

(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਬੇਅਦਬੀ ਤੇ ਕੋਟਕਪੁਰਾ ਗੋਲੀਕਾਂਡ ਵਰਗੀਆਂ ਦੁਖਦਾਈ ਘਟਨਾਵਾਂ ਦੇ ਮਾਮਲੇ ਛੇ ਸਾਲਾਂ ਬਾਅਦ ਵੀ ਉਲਝੇ ਪਏ ਹਨ। ਦੋ ਕਮਿਸ਼ਨ ਤੇ ਤਿੰਨ ਸਿਟਾਂ ਦਾ ਗਠਨ ਕੀਤਾ ਗਿਆ ਪਰ ਪੁਲਿਸ ਸਹੀ ਤੇ ਤੱਥਪਰਕ ਜਾਂਚ ਹੀ ਨਹੀਂ ਕਰ ਸਕੀ। ਉਲਟਾ ਨਿਰਦੋਸ਼ ਡੇਰਾ ਸ਼ਰਧਾਲੂਆਂ ਖਿਲਾਫ਼ ਝੂਠੇ ਮੁਕੱਦਮੇ ਮੜ੍ਹ ਦਿੱਤੇ ਗਏ।

ਅਸਲ ’ਚ ਪੁਲਿਸ ਜਾਂਚ ਨਿਰਪੱਖ, ਵਿਗਿਆਨਕ ਤੇ ਪੇਸ਼ੇਵਾਰਾਨਾ ਤਰੀਕੇ ਨਾਲ ਕਰਨ ਦੀ ਬਜਾਇ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਹੁੰਦੀ ਰਹੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੋਟਕਪੂਰਾ ਗੋਲੀਕਾਂਡ ਦੀ, ਜਿਸ ਦੀ ਜਾਂਚ ਕਰਨ ਲਈ ਤੱਤਕਾਲੀਨ ਆਈਜੀ ਵਿਜੈ ਕੁੰਵਰ ਪ੍ਰਤਾਪ ਸਿੰਘ ਦੀ ਅਗਵਾਈ ’ਚ ਸਪੈਸ਼ਲ ਜਾਂਚ ਟੀਮ ਬਣਾਈ ਗਈ। ਜਾਂਚ ਦੌਰਾਨ ਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਰਾਜਨੀਤਿਕ ਬਦਲਾਖੋਰੀ ਦੇ ਦੋਸ਼ਾਂ ’ਚ ਘਿਰੇ ਰਹੇ। ਉਸ ’ਤੇ ਕਈ ਸਾਲਾਂ ਤੱਕ ਇਹੀ ਦੋਸ਼ ਲੱਗਦੇ ਰਹੇ ਕਿ ਕੁੰਵਰ ਵਿਜੈ ਪ੍ਰਤਾਪ ਜਾਂਚ ਦੇ ਬਹਾਨੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰ ਰਿਹਾ ਹੈ।

ਚੋਣਾਂ ਦੌਰਾਨ ਵੀ ਕੁੰਵਰ ਵਿਜੈ ਪ੍ਰਤਾਪ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ, ਜਿਸ ਨਾਲ ਉਕਤ ਪਾਰਟੀ ਨੂੰ ਨੁਕਸਾਨ ਹੋਵੇ ਕੁੰਵਰ ਪ੍ਰਤਾਪ ਸਿਆਸੀ ਆਗੂਆਂ ਵਾਂਗ ਵਿਹਾਰ ਕਰਦੇ ਨਜ਼ਰ ਆਏ ਇਸ ਐਸਆਈਟੀ ਨੇ ਪੱਖਪਾਤੀ ਢੰਗ ਨਾਲ ਤੇ ਸਿਆਸੀ ਨਜ਼ਰੀਏ ਨਾਲ ਜਾਂਚ ਕੀਤੀ। ਹਾਈਕੋਰਟ ਨੇ ਨਾ ਸਿਰਫ਼ ਐਸਆਈਟੀ ਦੀ ਰਿਪੋਰਟ ਸਗੋਂ ਪੂਰੀ ਐਸਆਈਟੀ ਨੂੰ ਹੀ ਨਕਾਰ ਦਿੱਤਾ।

ਦਰਅਸਲ ਇਸ ਐਸਆਈਟੀ ਨੇ ਜਾਂਚ ਤਾਂ ਗੋਲੀਕਾਂਡ ਦੀ ਕਰਨੀ ਸੀ, ਕਿ ਗੋਲੀ ਕਿਸਨੇ ਚਲਾਈ? ਪਰ ਐਸਆਈਟੀ ਨੇ ਕਿਤੋਂ ਦੀ ਇੱਟ ਕਿਤੋ ਦਾ ਰੋੜਾ ਜੋੜ ਕੇ ਇੱਕ ਫਿਲਮੀ ਸਟੋਰੀ ਦੀ ਸਿਪਟ ਲਿਖ ਮਾਰੀ। ਹਾਈਕੋਰਟ ਨੇ ਐਸਆਈਟੀ ਨੂੰ ਝਾੜ ਪਾਉਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਤੇ ਪਰਿਕਲਪਨਾ ’ਤੇ ਆਧਾਰਿਤ ਦੱਸਿਆ ਦਰਅਸਲ, ਕੁੰਵਰ ਵਿਜੈ ਨੇ ਆਪਣੀ ਸਟੋਰੀ ’ਚ ਫਿਲਮੀ ਅਦਾਕਾਰ ਅਕਸ਼ੇ ਕੁਮਾਰ ਤੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੂੰ ਫਿਲਮੀ ਅੰਦਾਜ਼ ’ਚ ਹੀ ਇਸ ਮਾਮਲੇ ਨਾਲ ਜੋੜ ਦਿੱਤਾ।

ਵਿਜੈ ਕੁੰਵਰ ਪ੍ਰਤਾਪ ’ਤੇ ਸਿਆਸਤ ਕਰਨ ਦੇ ਦੋਸ਼ ਆਖਰ ਸੱਚ ਸਾਬਿਤ ਹੋ ਗਏ, ਜਦੋਂ ਉਹ ਇੱਕ ਰਾਜਨੀਤਿਕ ਪਾਰਟੀ ’ਚ ਸ਼ਾਮਲ ਹੋ ਗਏ ਇਹੀ ਸੱਚਾਈ ਬਰਗਾੜੀ ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ’ਚ ਜਾਂਚ ਕਰਨ ਵਾਲੀ ਐਸਆਈਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਬਾਰੇ ਸਾਹਮਣੇ ਆਈ ਖੱਟੜਾ ਨੇ ਵੀ ਉਹੀ ਸਭ ਕੀਤਾ, ਜਿਵੇਂ ਉਸ ਨੂੰ ਰਾਜਨੀਤਿਕ ਇਸ਼ਾਰਾ ਹੋ ਰਿਹਾ ਸੀ।

ਪਹਿਲਾਂ ਉਹ ਦੋ ਭਰਾ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਨੂੰ ਗਿ੍ਰਫ਼ਤਾਰ ਕਰਦੇ ਹਨ ਤੇ ਜ਼ੋਰ-ਸ਼ੋਰ ਨਾਲ ਦਾਅਵਾ ਕਰਦੇ ਹਨ ਕਿ ਬੇਅਦਬੀ ਦਾ ਮਾਮਲਾ ਸੁਲਝਾ ਲਿਆ ਗਿਆ ਹੈ ਖੱਟੜਾ ਦੀ ਕਾਰਵਾਈ ਤੋਂ ਬਾਅਦ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਪ੍ਰੈੱਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਮੀਡੀਆ ਸਾਹਮਣੇ ਰੱਖਦੇ ਹਨ। ਜਦੋਂ ਸਮਾਂ ਬਦਲਦਾ ਹੈ, ਸਰਕਾਰ ਬਦਲਦੀ ਹੈ ਤਾਂ ਰਾਜਨੀਤਿਕ ਆਕਾ ਬਦਲ ਜਾਂਦੇ ਹਨ ਹੁਣ ਖਟੜਾ ਮੌਕੇ ਦੀ ਤਲਾਸ਼ ਕਰਦੇ ਹਨ ਤੇ ਮਹਿੰਦਰਪਾਲ ਬਿੱਟੂ ਸਮੇਤ ਕਈ ਡੇਰਾ ਸ਼ਰਧਾਲੂਆਂ ਨੂੰ ਬੇਅਦਬੀ ਦੇ ਮਾਮਲੇ ‘ਚ ਗਿ੍ਰਫ਼ਤਾਰ ਕਰਕੇ ਉਨ੍ਹਾਂ ’ਤੇ ਅੱਤਿਆਚਾਰ ਕਰਕੇ ਜ਼ਬਰਦਸਤੀ ਬਿਆਨ ਲਿਖਵਾ ਲੈਂਦੇ ਹਨ।

ਖੱਟੜਾ ਦੀ ਸ਼ਾਤਰਾਨਾ ਚਾਲ ਵੇਖੋ, ਉਹ ਬੇਅਦਬੀ ਦੇ ਮਾਮਲੇ ’ਚ ਗਿ੍ਰਫ਼ਤਾਰੀ ਕਰਨ ਦਾ ਤਾਂ ਅਧਿਕਾਰ ਹੀ ਨਹੀਂ ਰੱਖਦੇ ਸਨ, ਪਰੰਤੂ ਨਵੀਂ ਚਾਲ ਚੱਲਦਿਆਂ ਉਸ ਨੇ ਬੱਸਾਂ ਦੀ ਸਾੜ-ਫੂਕ ਦੇ ਕਿਸੇ ਮਾਮਲੇ ’ਚ ਡੇਰਾ ਸ਼ਰਧਾਲੂਆਂ ਦੀ ਗਿ੍ਰਫ਼ਤਾਰੀ ਨੂੰ ਦਿਖਾਇਆ ਤੇ ਮਨਘੜਤ ਤਰੀਕੇ ਨਾਲ ਬੇਅਦਬੀ ਦੇ ਕੇਸ ’ਚ ਪਾ ਕੇ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਕਿ ਉਸਨੇ ਬੇਅਦਬੀ ਦਾ ਮਾਮਲਾ ਸੁਲਝਾ ਦਿੱਤਾ ਹੈ।

ਇਸ ਜਲਦਬਾਜ਼ੀ ’ਚ ਖੱਟੜਾ ਇਹ ਵੀ ਭੁੱਲ ਗਿਆ ਕਿ ਜਿਸ ਜਸਵਿੰਦਰ ਤੇ ਰੁਪਿੰਦਰ ਤੋਂ ਪੁਲਿਸ ਨੇ ਬੇਅਦਬੀ ਦਾ ਕਬੂਲਨਾਮਾ ਕੀਤਾ ਸੀ, ਉਹ ਤਾਂ ਹਾਲੇ ਜਿਉ ਦਾ ਤਿਉ ਹੈ ਖੱਟੜਾ ਦੀ ਜਾਂਚ ’ਤੇ ਵੀ ਸਵਾਲ ਉੱਠੇ ਤੇ ਹਾਈਕੋਰਟ ਨੇ ਉਸ ਨੂੰ ਐਸਆਈਟੀ ਮੁਖੀ ਅਹੁਦੇ ਤੋਂ ਹਟਾ ਕੇ ਨਵਾਂ ਮੁਖੀ ਲਾਉਣ ਦੇ ਆਦੇਸ਼ ਦਿੱਤੇ।

ਖੱਟੜਾ ਦੀ ਰਾਜਨੀਤਿਕ ਪਾਰਟੀਆਂ ਨਾਲ ਗੰਢਤੁੱਪ ਵੀ ਹੁਣ ਹੋਰ ਵੀ ਸਾਫ਼ ਨਜ਼ਰ ਆ ਰਹੀ ਹੈ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਖੱਟੜਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਮਿਲ ਕੇ ਕੋਈ ਸਾਜਿਸ਼ ਘੜ ਰਹੇ ਹਨ ਉਕਤ ਪਾਰਟੀ ਨੇ ਇਹ ਵੀ ਕਿਹਾ ਕਿ ਖੱਟੜਾ ਉਨ੍ਹਾਂ ਦੀ ਪਾਰਟੀ ਖਿਲਾਫ਼ ਕਿਸੇ ਮਹਿਲਾ ਦਾ ਬਿਆਨ ਦਿਵਾਉਣ ਦੀ ਤਿਆਰੀ ’ਚ ਹਨ ਅਕਾਲੀ ਦਲ ਦੀ ਸ਼ੰਕਾ ਸੱਚ ਵੀ ਸਾਬਿਤ ਹੋਈ ਤੇ ਅਗਲੇ ਹੀ ਦਿਨ ਉਕਤ ਮਹਿਲਾ ਨੇ ਪਾਰਟੀ ਖਿਲਾਫ਼ ਬਿਆਨ ਵੀ ਦੇ ਦਿੱਤਾ।

ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਖੱਟੜਾ ਨੂੰ ਕੋਈ ਵੱਡਾ ਅਹੁਦਾ ਦੇਣ ਤੇ ਉਸ ਦੇ ਪੁੱਤਰ ਸਤਬੀਰ ਸਿੰਘ ਖੱਟੜਾ ਨੂੰ ਕੋਈ ਸਿਆਸੀ ਲਾਭ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਤਬੀਰ ਖੱਟੜਾ ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ’ਚ ਰਿਹਾ ਹੈ ਤੇ 2017 ’ਚ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਚੁੱਕਿਆ ਹੈ। ਹੁਣ ਸਤਬੀਰ ਖੱਟੜਾ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਆਪਣੇ ਪੁੱਤਰ ਨੂੰ ਰਾਜਨੀਤੀ ’ਚ ਸਥਾਪਿਤ ਕਰਨ ਲਈ ਰਣਬੀਰ ਖਟੜਾ ਕੀ-ਕੀ ਗੁਲ ਖਿਲਾਉਣਗੇ, ਇਹ ਦੇਖਣਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ