ਪੰਜਾਬ

ਰੰਧਾਵਾ ਨੇ ਆਪਣੇ ਹੀ ਮੰਤਰੀ ਖਿਲਾਫ਼ ਕੀਤੇ ਸਵਾਲ

Randhawa, questions, against, minister

ਕਿਹਾ, ਸ਼ਹੀਦੀ ਦਿਹਾੜਿਆਂ ਦੇ ਨੇੜੇ ਨਹੀਂ ਕਰਵਾਉਣੀਆਂ ਸਨ ਪੰਚਾਇਤੀ ਚੋਣਾਂ

ਫਤਹਿਗੜ੍ਹ ਸਾਹਿਬ, ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਚਾਇਤੀ ਚੋਣਾਂ ਦੇ ਮਾਮਲੇ ‘ਚ ਆਪਣੀ ਹੀ ਸਰਕਾਰ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਰੰਧਾਵਾ ਅੱਜ ਇੱਥੇ ਸ਼ਹੀਦੀ ਜੋੜ ਮੇਲ ‘ਚ ਮੱਥਾ ਟੇਕਣ ਆਏ ਸਨ
ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਹੀਨਾ ਸ਼ਹੀਦੀਆਂ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਅਜਿਹੇ ਗਮਗੀਨ ਮਾਹੌਲ ‘ਚ ਪੰਚਾਇਤੀ ਚੋਣਾਂ ਕਰਵਾਉਣੀਆਂ ਠੀਕ ਨਹੀਂ ਸਨ ਚੋਣਾਂ ਨੂੰ ਅੱਗੇ ਪਾਇਆ ਜਾ ਸਕਦਾ ਸੀ ਉਨ੍ਹਾਂ ਕਿਹਾ ਕਿ ਘੱਟੋ-ਘੱਟ ਜਿਹੜੇ ਜ਼ਿਲ੍ਹਿਆਂ ‘ਚ ਇਹ ਸ਼ਹੀਦੀਆਂ ਹੋਈਆਂ ਸਨ, Àਨ੍ਹਾਂ ਜ਼ਿਲ੍ਹਿਆਂ ‘ਚ ਚੋਣਾਂ ਲਈ ਹੋਰ ਸਮਾਂ ਤੈਅ ਕਰਨਾ ਚਾਹੀਦਾ ਸੀ
ਰੰਧਾਵਾ ਦੇ ਇਸ ਬਿਆਨ ਨਾਲ ਦੋ ਮੰਤਰੀਆਂ ਦਰਮਿਆਨ ਮਤਭੇਦ ਸਾਹਮਣੇ ਆਏ ਹਨ ਆਉਂਦੇ ਦਿਨਾਂ ‘ਚ ਦੋਵਾਂ ਮੰਤਰੀਆਂ ‘ਚ ਖਿੱਚੋਤਾਣ ਵਧ ਸਕਦੀ ਹੈ
ਜ਼ਿਕਰਯੋਗ ਹੈ?ਕਿ ਦਸੰਬਰ ਦੇ ਮਹੀਨੇ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜ਼ਾਂਦਿਆਂ ਦੀਆਂ ਸ਼ਹਾਦਤਾਂ ਹੋਈਆਂ?ਸਨ ਇਨ੍ਹਾਂ ਮਹੀਨਿਆਂ ‘ਚ ਸਿੱਖ ਭਾਈਚਾਰਾ ਜਸ਼ਨ   ਵਾਲੇ ਪ੍ਰੋਗਰਾਮਾਂ ਤੋਂ ਗੁਰੇਜ ਕਰਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top