ਤੇਜ਼ੀ ਨਾਲ ਵਧਦਾ ਤਾਪਮਾਨ ਵਾਤਾਵਰਨ ਲਈ ਗੰਭੀਰ ਖਤਰਾ

tree

ਤੇਜ਼ੀ ਨਾਲ ਵਧਦਾ ਤਾਪਮਾਨ ਵਾਤਾਵਰਨ ਲਈ ਗੰਭੀਰ ਖਤਰਾ

ਪਿਛਲੇ ਦਿਨਾਂ ਦੀ ਰਾਹਤ ਤੋਂ ਬਾਅਦ ਉੱਤਰ ਅਤੇ ਪੱਛਮ ਭਾਰਤ ’ਚ ਇੱਕ ਵਾਰ ਫ਼ਿਰ ਗਰਮ ਹਵਾਵਾਂ ਚੱਲਣ ਦਾ ਅਨੁਮਾਨ ਹੈ । ਦੇਸ਼ ਦੇ ਹੋਰ ਹਿੱਸਿਆਂ ’ਚ ਆਸਮਾਨੀ ਚੱਕਰਵਾਤ ਦੇ ਅਸਰ ਨਾਲ ਕੁਝ ਰਾਹਤ ਹੈ। ਜਿੱਥੇ ਲੂ ਚੱਲਣ ਅਤੇ ਤਾਪਮਾਨ ਵਧਣ ਦੀ ਸੰਭਾਵਨਾ ਹੈ, ਉਥੋਂ ਦੀ ਸਥਿਤੀ ’ਤੇ ਮੌਸਮ ਵਿਗਿਆਨੀਆਂ ਦੀ ਨਜ਼ਰ ਹੈ ਮੌਸਮ ਵਿਭਾਗ ਨੇ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ ’ਚ ਇੱਕ ਵਾਰ ਫ਼ਿਰ ਭਿਆਨਕ ਗਰਮੀ ਅਤੇ ਲੂ ਚੱਲਣ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ ਦਿੱਲੀ-ਐਨਸੀਆਰ ਅਤੇ ਆਸਪਾਸ ਦੇ ਰਾਜਾਂ ’ਚ ਪੰਜ ਦਿਨਾਂ ਤੱਕ ਮੌਸਮ ਝੁਲਸਣ ਵਾਲਾ ਰਹੇਗਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਲਈ ਰੇਡ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ ਨੇ ਵੀਕੇਂਡ ’ਚ ਰਾਜਧਾਨੀ ਦਿੱਲੀ ਲਈ ਭਿਆਨਕ ਲੂ ਦੀ ਚਿਤਵਾਨੀ ਜਾਰੀ ਕੀਤੀ ਹੈ ਕਿਉਂਕਿ ਦਿੱਲੀ ’ਚ ਇਨ੍ਹੀਂ ਦਿਨੀਂ ਤਾਪਮਾਨ 40-46 ਡਿਗਰੀ ਸੈਲਸੀਅਸ ਵਿਚਕਾਰ ਬਣਿਆ ਹੋਇਆ ਹੈ। ਤਾਪਮਾਨ ’ਚ ਵਾਧੇ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਲੋਕਾਂ ਦੀ ਭਰਪੂਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਗਰਮੀ ਤੋਂ ਬਚਾਅ ਕਰਨ ਬੱਚਿਆਂ ਸਬੰਧੀ ਵਿਸੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਸਕੂਲੀ ਪੋਸ਼ਾਕ ਬਾਰੇ ਨਿਯਮਾਂ ’ਚ ਢਿੱਲ ਦਿੱਤੀ ਜਾਵੇ, ਬਾਹਰ ਦੀਆਂ ਗਤੀਵਿਧੀਆਂ ਨੂੰ ਘੱਟ ਕੀਤਾ ਜਾਵੇ ਅਤੇ ਸਕੂਲਾਂ ’ਚ ਸਮੇਂ ’ਚ ਬਦਲਾਅ ਕੀਤਾ ਜਾਵੇ ਸਾਲ 2022 ਦੁਨੀਆ ਦੇ ਇਤਿਹਾਸ ’ਚ ਸਭ ਤੋਂ ਗਰਮ ਸਾਲਾਂ ’ਚੋਂ ਇੱਕ ਹੋ ਸਕਦਾ ਹੈ।

ਭਾਰਤ ’ਚ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ’ਚ ਇਤਿਹਾਸਕ ਰੂਪ ਨਾਲ ਸਭ ਤੋਂ ਜਿਆਦਾ ਗਰਮੀ ਸਾਬਤ ਹੋਈ ਹੈ ਆਮ ਤੌਰ ’ਤੇ ਸਾਡੇ ਦੇਸ਼ ’ਚ ਬਹੁਤ ਵੱਡੇ ਹਿੱਸਿਆਂ ’ਚ ਗਰਮੀ ਦਾ ਮੌਸਮ ਜੁਲਾਈ ਦੇ ਸ਼ੁਰੂਆਤੀ ਦਿਨਾਂ ਤੱਕ ਰਹਿੰਦਾ ਹੈ, ਜੋ ਮਾਨਸੂਨ ਦੇ ਦੇਰ ਨਾਲ ਆਉਣ ਨਾਲ ਵਧ ਵੀ ਸਕਦਾ ਹੈ ਇਸ ਲਈ ਅਸੀਂ ਹਾਲੇ ਦੋ ਮਹੀਨਿਆਂ ਤੱਕ ਸਭ ਤੋਂ ਜਿਆਦਾ ਤਾਪਮਾਨ ਦਾ ਸਾਹਮਣਾ ਕਰਨਾ ਹੈ ਜਲਵਾਯੂ ਪਰਿਵਰਤਨ ਦੇ ਕਾਰਨ ਆਫ਼ਤਾਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਜਲ ਸਰੋਤਾਂ ’ਤੇ ਵੀ ਦਬਾਅ ਵਧਦਾ ਜਾ ਰਿਹਾ ਹੈ ਅਜਿਹੇ ’ਚ ਸਾਨੂੰ ਕੁਦਰਤ ਦੀ ਕਰੋਪੀ ਦੇ ਨਾਲ ਜਿਉਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਵਾਤਾਵਰਨ ਸੁਰੱਖਿਆ ’ਤੇ ਵੀ ਪਹਿਲ ਨਾਲ ਧਿਆਨ ਦੇਣਾ ਚਾਹੀਦਾ ਹੈ

ਆਮਲੀ ਤਪਸ਼ ਦਾ ਖਤਰਨਾਕ ਪ੍ਰਭਾਵ ਹੁਣ ਸਾਫ ਤੌਰ ’ਤੇ ਵਿਖਾਈ ਦੇਣ ਲੱਗਿਆ ਹੈ । ਵਾਤਾਵਰਨ ਦੇ ਲਗਾਤਾਰ ਬਦਲਦੇ ਰੂਪ ਨੇ ਬਿਨਾਂ ਸ਼ੱਕ ਵਧਦੇ ਮਾੜੇ ਨਤੀਜਿਆਂ ਨੇ ਸੋਚਣ ’ਤੇ ਮਜ਼ਬੂਰ ਕੀਤਾ ਹੈ ਉਦਯੋਗਿਕ ਗੈਸਾਂ ਲਗਾਤਾਰ ਵਧਦੀ ਨਿਕਾਸੀ ਅਤੇ ਜੰਗਲਾਂ ਦੀ ਤੇਜ਼ੀ ਨਾਲ ਹੋ ਰਹੀ ਘਾਟ ਕਾਰਨ ਓਜੇਨ ਗੈਸ ਦੀ ਪਰਤ ਦਾ ਨੁਕਸਾਨ ਹੋ ਰਿਹਾ ਹੈ।

ਸਮੁੱਚੀ ਧਰਤੀ ਦੇ ਤਾਮਮਾਨ ’ਚ ਲਗਾਤਾਰ ਹੁੰਦੇ ਇਸ ਵਾਧੇ ਕਾਰਨ ਵਿਸ਼ਵ ਦੇ ਵਾਤਾਵਰਨ ’ਤੇ ਗੰਭੀਰ ਖਤਰਾ ਮੰਡਰਾ ਰਿਹਾ ਹੈ, ਉਸ ਤੋਂ ਮੁਕਤੀ ਲਈ ਜਾਗਣਾ ਹੋਵੇਗਾ, ਸੰਵੇਦਨਸ਼ੀਲ ਹੋਣਾ ਹੋਵੇਗਾ ਅਤੇ ਵਿਸ਼ਵ ਦੇ ਸ਼ਕਤੀ ਸੰਪੰਨ ਰਾਸ਼ਟਰਾਂ ਨੂੰ ਸਹਿਯੋਗ ਲਈ ਕਮਰ ਕਸਣੀ ਹੋਵੇਗੀ ਤਾਂ ਹੀ ਅਸੀਂ ਜਲਵਾਯੂ ਸੰਕਟ ਨਾਲ ਨਿਪਟ ਸਕਾਂਗੇ ਨਹੀਂ ਤਾਂ ਇਹ ਵਿਸ਼ਵ ਮਾਨਵਤਾ ਪ੍ਰਤੀ ਵੱਡਾ ਅਪਰਾਧ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here