ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 19 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 19 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

(ਗੁਰਮੇਲ ਗੋਗੀ) ਨਿਹਾਲ ਸਿੰਘ ਵਾਲਾ। ਮਾਨਵਤਾ ਭਲਾਈ ਕਾਰਜਾਂ ਤਹਿਤ ਕੈਨੇਡਾ ਨਿਵਾਸੀ ਡੇਰਾ ਸ਼ਰਧਾਲੂ ਜਸਕੀਰਤ ਸਿੰਘ ਇੰਸਾਂ ਤੇ ਅਰਸ਼ਦੀਪ ਸਿੰਘ ਇੰਸਾਂ ਨੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 19 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਸੋਈ ਦਾ ਰਾਸ਼ਨ ਦੇ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਬਲਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 55ਵੇਂ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਪਿੰਡਾਂ ਅੰਦਰ ਰੋਜ਼ਾਨਾ ਸਾਧ-ਸੰਗਤ ਖੁਸ਼ੀ ਮਨਾਉਣ ਦੇ ਨਾਲ-ਨਾਲ ਇਨਸਾਨੀਅਤ ਦੀ ਬਿਹਤਰੀ ਦੇ ਕਾਰਜ ਵੀ ਕਰ ਰਹੀ ਹੈ।

ਇਸੇ ਲੜੀ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਵਿਖੇ ਕੈਨੇਡਾ ਨਿਵਾਸੀ ਜਸਪ੍ਰੀਤ ਸਿੰਘ ਇੰਸਾਂ ਅਤੇ ਅਰਸ਼ਦੀਪ ਸਿੰਘ ਇੰਸਾਂ ਪੁੱਤਰ ਪੰਦਰਾਂ ਮੈਂਬਰ ਗੁਰਮੇਲ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਫ਼ਜ਼ੂਲ ਖ਼ਰਚੀ ਕਰਨ ਦੀ ਬਜਾਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਮਹਾਨ, ਉੱਚ ਅਤੇ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਆਰਥਿਕ ਤੌਰ ’ਤੇ ਲੋੜਵੰਦ 19 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਵੰਡਿਆ ਹੈ ਇਸ ਮੌਕੇ ਬਲਾਕ ਭੰਗੀਦਾਸ ਬਲਜਿੰਦਰ ਸਿੰਘ ਇੰਸਾਂ, 15 ਮੈਂਬਰ ਪਰਮਜੀਤ ਕੁਮਾਰ ਇੰਸਾਂ, 15 ਮੈਂਬਰ ਗੁਰਮੇਲ ਸਿੰਘ ਇੰਸਾਂ, ਬਨਵਾਰੀ ਲਾਲ ਇੰਸਾਂ, ਭੰਗੀਦਾਸ ਸੁਖਵੀਰ ਸਿੰਘ ਇੰਸਾਂ, ਬਾਬਾ ਗੁਰਮੇਲ ਸਿੰਘ ਇੰਸਾਂ, ਨਿਸ਼ਾਨ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਜਰਨੈਲ ਕੌਰ ਇੰਸਾਂ, ਸੁਜਾਨ ਭੈਣ ਪਰਮਜੀਤ ਕੌਰ ਇੰਸਾਂ, ਜਸਮੇਲ ਕੌਰ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ