ਨਾਮ ਚਰਚਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

0
225
Ration Distribute Sachkahoon

ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਈ ਬਲਾਕ ਪੱਧਰੀ ਨਾਮ ਚਰਚਾ

10 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਪਟਿਆਲਾ, ਧਬਲਾਨ, ਹਰਦਾਸਪੁਰ ਤੇ ਮੰਡੋੜ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਪੁੱਜ ਗੁਰੂ ਜੱਸ ਗਾਇਆ। ਇਸ ਮੌਕੇੇ ਜ਼ਿੰਮੇਵਾਰਾਂ ਵੱਲੋਂ ਪਵਿੱਤਰ ਨਾਅਰਾ ਲਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ ਤੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਤੇ ਵਿਆਖਿਆ ਪੜ੍ਹ ਕੇ ਸੁਣਾਈ। ਇਸ ਮੌਕੇ ਜ਼ਿੰਮੇਵਾਰਾਂ ਨੇ ਸੰਬੋਧਨ ਕਰਦਿਆ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ 134 ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਸਹਿਯੋਗ ਕਰਨ ਲਈ ਪੇ੍ਰਰਿਤ ਕੀਤਾ।

ਉਨ੍ਹਾਂ ਕਿਹਾ ਕਿ ਸਾਧ-ਸੰਗਤ ਨੂੰ ਜੋ ਵੀ ਸੇਵਾ ਦਾ ਸੁਨੇਹਾ ਮਿਲਦਾ ਹੈ ਉਸ ’ਤੇ ਵੱਧ ਚੜ੍ਹ ਕੇ ਅਮਲ ਕਰਦਿਆਂ ਤਨ ਮਨ ਧਨ ਨਾਲ ਸੇਵਾ ਕੀਤੀ ਜਾਵੇ। ਇਸ ਮੌਕੇ ਸਾਧ-ਸੰਗਤ ਵੱਲੋਂ 10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਸਮੂਹ ਬਲਾਕਾਂ ਦੇ 15 ਮੈਂਬਰ, ਪਿੰਡਾਂ-ਸ਼ਹਿਰਾਂ ਦੇ ਭੰਗੀਦਾਸ, ਸੁਜਾਨ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

ਨਾਮ ਚਰਚਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਬਲਾਕ ਨਾਭਾ, ਮੱਲੇਵਾਲ, ਭਾਦਸੋਂ, ਸਾਧੋਹੇੜੀ ਦੀ ਸਾਧ-ਸੰਗਤ ਵੱਲੋਂ ਪਿੰਡ ਬੋੜਾ ਸਥਿਤ ਨਾਮ ਚਰਚਾ ਘਰ ਵਿਖੇ ਨਾਮ ਚਰਚਾ ਕਰਵਾਈ ਗਈ। ਬਲਾਕ ਭੰਗੀਦਾਸ ਰਾਜੇਸ ਇੰਸਾਂ ਵੱਲੋਂ ਨਾਅਰਾ ਲਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਾਧ-ਸੰਗਤ ਨੇ ਕਵੀਰਾਜ ਵੀਰਾਂ ਵੱਲੋਂ ਕੀਤੀ ਸ਼ਬਦਬਾਣੀ ਨੂੰ ਸ਼ਰਧਾ ਪੂਰਵਕ ਸਰਵਣ ਕੀਤਾ। ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ੍ਹੇ ਗਏ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਕੋਰੋਨਾ ਦੀ ਮਹਾਂਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਸੋਸਲ ਡਿਸਟੈਂਸ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ।

Ration Distribute

45 ਮੈਂਬਰ ਵਿਜੈ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਭਲਾਈ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ 15 ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਦੀ ਤਰ੍ਹਾਂ ਰਾਸ਼ਨ ਜਿਵੇਂ ਆਟਾ-ਦਾਲ, ਘਿਓ, ਖੰਡ, ਚਾਹ, ਸਾਬਣ, ਨਮਕ, ਤੇਲ ਆਦਿ ਵੰਡਿਆ ਗਿਆ । ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚੱਲ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਵੀ ਪ੍ਰੇਰਿਤ ਕੀਤਾ। ਇਸ ਮੌਕੇ 15 ਮੈਂਬਰ, ਸੁਜਾਣ ਭੈਣ, ਪਿੰਡਾਂ ਸਹਿਰਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਯੂਥ ਫੈਡਰੇਸਨ ਅਤੇ ਵੱਖ-ਵੱਖ ਸੰਮਤੀਆ ਦੇ ਸੇਵਾਦਾਰ ਸਮੇਤ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ