ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨਾਂ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਦਿੱਤਾ ਰਾਸ਼ਨ

last-ddd-696x398

ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨਾਂ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਦਿੱਤਾ ਰਾਸ਼ਨ

(ਸੱਚ ਕਹੂੰ ਨਿਊਜ਼) ਸਰਦੂਲਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸ਼ੀ ’ਚ ਨਾਮ ਚਰਚਾ ਕਰਕੇ ਪਿੰਡ ਹੀਰਕੇ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਪੂਜਨੀਕ ਗੁਰੂ ਜੀੇ ਦੇ ਬਰਨਾਵਾ ਯੂਪੀ ਆਸ਼ਰਮ ਪਧਾਰਨ ਅਤੇ ਸੋਸ਼ਲ ਮੀਡੀਆ ਰਾਹੀਂ ਰੋਜ਼ਾਨਾ ਸਾਧ-ਸੰਗਤ ਨੂੰ ਦਰਸ਼ਨ ਦੇਣ ਦੀ ਖੁਸ਼ੀ ’ਚ ਪਿੰਡ ਹੀਰਕੇ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ ਕੀਤੀ ਗਈ। ਇਸ ਦੌਰਾਨ ਦੀਵੇ ਜਗਾ ਕੇ ਅਤੇ ਰੰਗੋਲੀ ਬਣਾ ਕੇ ਸਾਧ-ਸੰਗਤ ਨੇ ਖੁਸ਼ੀ ਮਨਾਈ। ਨਾਮ ਚਰਚਾ ’ਚ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਦਿਆਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸਾਧ-ਸੰਗਤ ਨਾਮ ਚਰਚਾ ’ਚ ਪਹੁੰਚੀ।

rangol

ਜਿਸ ਦਿਨ ਤੋਂ ਪੂਜਨੀਕ ਗੁਰੂ ਜੀ ਯੂਪੀ ਆਸ਼ਰਮ ਪਧਾਰੇ ਹਨ ਉਸੇ ਦਿਨ ਤੋਂ ਸਾਧ-ਸੰਗਤ ਰੋਜ਼ਾਨਾ ਆਪੋ-ਆਪਣੇ ਬਲਾਕਾਂ ‘ਚ ਨੱਚ ਗਾ ਕੇ, ਮਿਠਿਆਈਆਂ ਵੰਡ ਕੇ, ਆਤਿਸ਼ਬਾਜੀ ਚਲਾ ਕੇ ਅਤੇ ਪੂਜਨੀਕ ਗੁਰੂ ਜੀ ਵੱਲੋਂ ਦੱਸੇ 139 ਮਾਨਵਤਾ ਭਲਾਈ ਕਾਰਜ ਕਰਕੇ ਆਪਣੇ-ਆਪਣੇ ਅੰਦਾਜ ਵਿੱਚ ਖੁਸ਼ੀ ਮਨਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ