ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ’ਚ 45 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਸੱਚ ਕਹੂੰ ਦੇ ਲੱਕੀ ਡਰਾਅ ਜੇਤੂਆਂ ਨੂੰ ਵੰਡੇ ਇਨਾਮ

ਪੂਜਨੀਕ ਗੁਰੂ ਜੀ ਨੇ ਸਾਨੂੰ ‘ਸੱਚ ਕਹੂੰ’ ਦੇ ਰੂਪ ਵਿੱਚ ਤੋਹਫ਼ਾ ਦਿੱਤਾ ਹੈ, ਇਸ ਲਈ ਸਾਨੂੰ ਹਰ ਘਰ ਸੱਚ ਕਹੂੰ ਅਖ਼ਬਾਰ ਲਵਾਉਣਾ ਚਾਹੀਦਾ ਹੈ : 45 ਮੈਂਬਰ

ਸਾਲ 2022 ’ਚ ਹੁਣ ਤੱਕ 567 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਹੈ ਰਾਸ਼ਨ : ਜਿੰਮੇਵਾਰ

ਮਲੋਟ, (ਮਨੋਜ)। ਐਤਵਾਰ ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਬਲਾਕ ਪੱਧਰੀ ਨਾਮ-ਚਰਚਾ ਧੂਮਧਾਮ ਨਾਲ ਹੋਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਗੁਰੂ ਜੱਸ ਸਰਵਣ ਕੀਤਾ। ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ ਵੱਖ ਕਵੀਰਾਜ ਵੀਰਾਂ ਨੇ ਸ਼ਬਦ ਬਾਣੀ ਸੁਣਾਈ ਅਤੇ ਅੰਤ ਵਿੱਚ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਵੀ ਪੜ੍ਹੇ ਗਏ। ਨਾਮ-ਚਰਚਾ ਵਿੱਚ 45 ਮੈਂਬਰ ਪੰਜਾਬ ਭੈਣਾਂ ਰਾਜਵਿੰਦਰ ਇੰਸਾਂ, ਭੈਣ ਰੀਟਾ ਇੰਸਾਂ, ਭੈਣ ਕਿਰਨ ਇੰਸਾਂ, ਭੈਣ ਸੱਤਿਆ ਇੰਸਾਂ ਅਤੇ 45 ਮੈਂਬਰ ਪੰਜਾਬ ਯੂਥ ਦੀਪਕ ਇੰਸਾਂ ਨੇ ਸ਼ਿਰਕਤ ਕਰਕੇ ਸਾਧ-ਸੰਗਤ ਨੂੰ ਰੋਜ਼ਾਨਾ ‘ਸੱਚ ਕਹੂੰ’ ਅਖ਼ਬਾਰ ਦੇ ਲੱਕੀ ਡਰਾਅ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।

ਇਸ ਮੌਕੇ 45 ਮੈਂਬਰ ਭੈਣ ਰਾਜਵਿੰਦਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਸੱਚ ਕਹੂੰ ਦੇ ਰੂਪ ਵਿੱਚ ਤੋਹਫ਼ਾ ਦਿੱਤਾ ਹੈ ਅਤੇ ਇਸ ਵਿੱਚ ਰੂਹਾਨੀ ਸਤਿਸੰਗ, ਮਜਲਿਸ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਸਾਫ਼ ਸੁਥਰੀਆਂ ਖ਼ਬਰਾਂ ਆਉਂਦੀਆਂ ਹਨ ਇਸ ਲਈ ਸਾਨੂੰ ਹਰ ਘਰ ਵਿੱਚ ਸੱਚ ਕਹੂੰ ਅਖ਼ਬਾਰ ਲਵਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮੂਹ ਸਾਧ-ਸੰਗਤ ਨੂੰ ਵੱਧ ਤੋਂ ਵੱਧ ਅਖੰਡ ਸਿਮਰਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਸੱਚਾ ਸੌਦਾ ਦੀ ਸੇਵਾ ਭਾਗਾਂ ਵਾਲੇ ਜੀਵਾਂ ਦੇ ਹਿੱਸੇ ਹੀ ਆਉਂਦੀ ਹੈ। ਇਸ ਮੌਕੇ ਬਲਾਕ ਕਮੇਟੀ ਦੁਆਰਾ ਬਲਾਕ ਮਲੋਟ ਦੀ ਸਾਧ-ਸੰਗਤ ਦੇ ਸਹਿਯੋਗ ਨਾਲ 117ਵੇਂ ਮਾਨਵਤਾ ਭਲਾਈ ਕਾਰਜ ਤਹਿਤ ‘ਫੂਡ ਬੈਂਕ’ ਵਿੱਚੋਂ 45 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

 

ਸਾਲ 2022 ’ਚ ਹੁਣ ਤੱਕ 567 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਹੈ ਰਾਸ਼ਨ

ਜਿੰਮੇਵਾਰਾਂ ਨੇ ਦੱਸਿਆ ਕਿ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਸਾਲ 2022 ’ਚ ਹੁਣ ਤੱਕ 567 ਲੋੜਵੰਦ ਪਰਿਵਾਰਾਂ ਨੂੰ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਨਾਲ ਰਾਸ਼ਨ ਵੰਡਿਆ ਜਾ ਚੁੱਕਿਆ ਹੈ ਅਤੇ ਅੱਗੇ ਤੋਂ ਵੀ ਇਹ ਸੇਵਾ ਜਾਰੀ ਰਹੇਗੀ।

ਐਮ.ਐਸ.ਜੀ. ਕੰਪਨੀ ਦਾ ਵੰਡਿਆ ਗਿਆ ਰਾਸ਼ਨ

ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੁਆਰਾ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ‘ਐਮ.ਐਸ.ਜੀ.’ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਅਤੇ ਖ਼ੁੱਦ ਪੂਜਨੀਕ ਗੁਰੂ ਜੀ ਇਸ ਕੰਪਨੀ ਦੇ ਬ੍ਰਾਂਡ ਅੰਬੈਸਡਰ ਵੀ ਹਨ। ਇਸ ਲਈ ਰਾਸ਼ਨ ਦੀ ਸ਼ੁੱਧਤਾ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਲੋੜਵੰਦ ਪਰਿਵਾਰਾਂ ਨੂੰ ਐਮ.ਐਸ.ਜੀ. ਕੰਪਨੀ ਦਾ ਰਾਸ਼ਨ ਵੰਡਿਆ ਗਿਆ ਹੈ।

ਇਹ ਜਿੰਮੇਵਾਰ ਅਤੇ ਸੇਵਾਦਾਰ ਮੌਜੂਦ ਸਨ

ਇਸ ਮੌਕੇ ਬਲਾਕ ਭੰਗੀਦਾਸ ਗੋਰਖ ਸੇਠੀ ਇੰਸਾਂ, 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਹਰਪਾਲ ਇੰਸਾਂ (ਰਿੰਕੂ), ਗੁਰਭਿੰਦਰ ਸਿੰਘ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਕੁਲਭੂਸ਼ਣ ਇੰਸਾਂ, ਸੰਜੀਵ ਭਠੇਜਾ ਇੰਸਾਂ, ਰਮੇਸ਼ ਇੰਸਾਂ (ਭੋਲਾ), ਸੌਰਵ ਜੱਗਾ ਇੰਸਾਂ, ਕਮਲ ਇੰਸਾਂ ਤੋਂ ਇਲਾਵਾ ਸੁਜਾਨ ਭੈਣਾਂ ਦੀ ਜਿੰਮੇਵਾਰ ਭੈਣ ਅਮਰਜੀਤ ਕੌਰ ਇੰਸਾਂ, ਭੈਣ ਨਗਮਾ ਇੰਸਾਂ, ਭੈਣ ਸਰੋਜ ਇੰਸਾਂ, ਭੈਣ ਸਤਵੰਤ ਇੰਸਾਂ, ਭੈਣ ਕੋਮਲ ਇੰਸਾਂ, ਭੈਣ ਪਰਮਜੀਤ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਜਿੰਮੇਵਾਰ ਭੈਣਾਂ ਰੀਟਾ ਗਾਬਾ ਇੰਸਾਂ ਅਤੇ ਪ੍ਰਵੀਨ ਇੰਸਾਂ, ਸੇਵਾਦਾਰ ਭੈਣਾਂ ਆਗਿਆ ਕੌਰ ਇੰਸਾਂ, ਸੇਵਾਦਾਰ ਸੰਜੀਵ ਧਮੀਜਾ ਤੋਂ ਇਲਾਵਾ ਸੱਚ ਕਹੂੰ ਏਜੰਸੀ ਹੋਲਡਰ ਅਰੁਣ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਅਤੁੱਲ ਇੰਸਾਂ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ