ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 55 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

rasan

(ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 55ਵੇਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਮੋਗਾ ਦੀ ਸਾਧ-ਸੰਗਤ ਵੱਲੋਂ ਰਾਸ਼ਨ ਵੰਡ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ 55 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਜਾਣਕਾਰੀ ਦਿੰਦਿਆਂ ਜ਼ਿੰਮੇਵਾਰ ਗੁਰਚਰਨ ਸਿੰਘ ਇੰਸਾਂ ਤੇ ਹਰਭਜਨ ਸਿੰਘ ਇੰਸਾਂ 25 ਮੈਂਬਰ ਨੇ ਦੱਸਿਆ ਕਿ ਇਹ ਰਾਸ਼ਨ ਹਰ ਮਹੀਨੇ ਹੀ ਜ਼ਰੂਰਤਮੰਦਾਂ ਨੂੰ ਵੰਡਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਹੀ ਸੰਭਵ ਹੋ ਰਿਹਾ ਹੈ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਸਾਧ-ਸੰਗਤ ਹਫਤੇ ’ਚ ਇੱਕ ਦਿਨ ਵਰਤ ਰੱਖ ਕੇ ਉਸ ਦਿਨ ਦਾ ਜੋ ਵੀ ਰਾਸ਼ਨ ਬਚਦਾ ਹੈ। ਉਸ ਰਾਸ਼ਨ ਨੂੰ ਜ਼ਰਰੂਤਮੰਦਾਂ ’ਚ ਵੰਡਿਆ ਜਾਂਦਾ ਹੈ ਇਸ ਮੌਕੇ ਸੁਰਜੀਤ ਸਿੰਘ ਇੰਸਾਂ, ਸਤਪਾਲ ਸਿੰਘ ਇੰਸਾਂ, ਸੋਹਣ ਸਿੰਘ ਰੀਡਰ ਇੰਸਾਂ, ਸੋਨੂ ਇੰਸਾਂ, ਮੱਖਣ ਸਿੰਘ ਇੰਸਾਂ, ਰਜਿੰਦਰਪਾਲ ਸਿੰਘ ਇੰਸਾਂ, ਜਿੰਦਰਪਾਲ ਇੰਸਾਂ 15 ਮੈਂਬਰ, ਸੁਖਮੰਦਰ ਸਿੰਘ ਇੰਸਾਂ 15 ਮੈਂਬਰ, ਲੱਕੀ ਗਿੱਲ ਇੰਸਾਂ, ਨਿਰਮਲ ਸਿੰਘ ਇੰਸਾਂ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ