Breaking News

ਰਵਿੰਦਰ ਜਡੇਜ਼ਾ ਦੀ ਪਤਨੀ ਦੀ ਪੁਲਿਸ ਕਾਂਸਟੇਬਲ ਵੱਲੋਂ ਕੁੱਟਮਾਰ

Ravindra Jadeja, Wife, Beaten, Police, Constable

ਗੁਜਰਾਤ, ਏਜੰਸੀ

ਭਾਰਤੀ ਕ੍ਰਿਕਟਰ ਟੀਮ ਦੇ ਖਿਡਾਰੀ ਰਵਿੰਦਰ ਜਡੇਜਾ ਦੀ ਪਤਨੀ ਰੀਵਾਬਾ ਨਾਲ ਗੁਜਰਾਤ ਦੇ ਜਾਮਨਗਰ ‘ਚ ਇੱਕ ਪੁਲਿਸ ਕਾਂਸਟੇਬਲ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਰੀਵਾਬਾ ਆਪਣੀ ਬੀਐਮਡਬਲਿਊ  ਕਾਰ ‘ ਚ ਜਾ ਰਹੀ ਸੀ ਤਾਂ ਕਾਰ ਇੱਕ ਪੁਲਿਸ ਕਰਮਚਾਰੀ ਦੀ ਮੋਟਰਸਾਈਕਲ ਨਾਲ ਟਕਰਾ ਗਈ। ਰਿਵਾਬਾ ਅਨੁਸਾਰ ਪੁਲਿਸ ਕਰਮਚਾਰੀ ਨੇ ਇਸ ਕਾਰਨ ਉਸ ਦੇ ਵਾਲ ਫੜ ਕੇ ਖਿੱਚੇ  ਅਤੇ ਉਸ ਦਾ ਸਿਰ ਕਾਰ ਨਾਲ ਮਾਰਿਆ। ਇਸ ਘਟਨਾ ਤੋਂ ਬਾਅਦ ਰਿਵਾਬਾ ਸਿੱਧੇ ਐੱਸਪੀ ਦਫਤਰ ਪਹੁੰਚੀ ਅਤੇ ਮੁਲਜਮ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਪੁਲਿਸ ਨੇ ਹਰਕਤ ‘ਚ ਆਉਂਦਿਆਂ ਹਮਲਾਵਰ ਪੁਲਿਸ ਵਾਲੇ ਜਿਸ ਦੀ ਪਹਿਚਾਣ ਸਿਟੀ ਡੀ ਡਿਵੀਨ ਥਾਣੇ ‘ਚ ਤਾਇਨਾਤ ਸੰਜੇ ਕਰੰਗੀਆ ਦੇ ਰੂਪ ‘ਚ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ।

ਉੱਧਰ ਸੋਸ਼ਲ ਮੀਡੀਆ ‘ਤੇ ਵੀ ਕ੍ਰਿਕਟ ਫੈਨ ‘ਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ, ਜਿਹਨਾਂ ਦਾ ਕਹਿਣਾ ਹੈ ਕਿ ਇਸ ਪੁਲਿਸ ਵਾਲੇ ਨੂੰ ਛੱਡਣਾ ਨਹੀਂ ਚਾਹੀਦਾ ਜੋ ਇੱਕ ਔਰਤ ‘ਤੇ ਹੱਥ ਚੁੱਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top