ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅੱਜ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਪੱਛੜ ਰਹੇ ਖੇਤਰਾਂ ‘ਚ ਕਰਜ਼ੇ ਦੀ ਮੰਗ ਨੂੰ ਉਤਸ਼ਾਹਿਤ ਕਰਨ ਲਈ ਕਰਜੇ ‘ਤੇ ਵਿਆਜ ਦਰਾਂ ‘ਚ ਕਟੌਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੈਕਾਂ ਨੂੰ ਘੱਟ ਲਾਗਤ ਦੀ ਜਮ੍ਹਾ ਰਾਸ਼ੀਆਂ ਦਾ ਹੜ੍ਹ ਤੇ ਆਰਬੀਆਈ ਵੱਲੋਂ ਪਹਿਲਾਂ ਕੀਤੀ ਗਈ ਨੀਤੀਗਤ ਵਿਆਜ ਦਰਾਂ ਚ ਕਟੌਤੀ ਦਾ ਫਾਇਦਾ ਹੋਇਆ ਹੈ।
ਪਟੇਲ ਨੇ ਕਿਹਾ ਕਿ ਅਸੀਂ ਰੇਪੋ ਦਰ ‘ਚ ਜੋ ਕਟੌਤੀ ਕੀਤੀ ਹੈ ਤੇ ਨਾਲ ਹੀ ਬੈਂਕਾਂ ਕੋਲ ਜੋ ਨਗਦੀ ਜਮ੍ਹਾ ਦਾ ਹੜ੍ਹ ਆਇਆਹੈ ਜੋ ਕਿ ਜਮ੍ਹਾ ਹੈ, ਉਸ ਦਾ ਉਨ੍ਹਾਂ ਨੂੰ ਫਾਇਦਾ ਹੋਇਆ ਹੈ।