ਦੇਸ਼

ਆਰਬੀਆਈ ਦੇ ਨਵੇਂ ਗਵਰਨਰ ਸ਼ਕਤੀਕਾਂਤ ਦਾਸ ਭ੍ਰਿਸ਼ਟਾਚਾਰ ‘ਚ ਸ਼ਾਮਲ : ਸਵਾਮੀ

RBI, governor, Shaktikant Das, volved, corruption: Swami

ਹੈਦਰਾਬਾਦ, ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਦੋਸ਼ ਲਾਇਆ ਕਿ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਭ੍ਰਿਸ਼ਟਾਚਾਰ ‘ਚ ਸ਼ਾਮਲ ਸਨ ਸਵਾਮੀ ਨੇ ਹਾਲ ‘ਚ ਆਰਬੀਆਈ ਦੇ ਗਵਰਨਰ ਅਹੁਦੇ ‘ਤੇ ਹੋਈ ਉਨ੍ਹਾਂ ਦੀ ਨਿਯੁਕਤੀ ਨੂੰ ਹੈਰਾਨੀ ਭਰਿਆ ਦੱਸਿਆ ਹੈ ਹਾਲਾਂਕਿ ਸੁਬਰਾਮਣੀਅਮ ਸਵਾਮੀ ਨੇ ਭ੍ਰਿਸ਼ਟਾਚਾਰ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ ਉਹ ਪਹਿਲਾਂ ਵੀ ਅਜਿਹੇ ਦੋਸ਼ ਲਾ ਚੁੱਕੇ ਹਨ ਸਵਾਮੀ ਨੇ ਹੈਦਰਾਬਾਦ ਦੇ ਇੰਡੀਅਨ ਸਕੂਲ ਆਫ਼ ਬਿਜਨੈਸ ਦੇ ਗੱਲਬਾਤ ਪੱਤਰ ‘ਚ ਕਿਹਾ, ‘ਆਰਬੀਆਈ ਦੇ ਨਵੇਂ ਗਵਰਨਰ ਬੇਹੱਦ ਭ੍ਰਿਸ਼ਟ ਹਨ ਮੈਂ ਉਨ੍ਹਾਂ (ਵਿੱਤ ਮੰਤਰਾਲੇ ਤੋਂ) ਹਟਵਾ ਦਿੱਤਾ ਸੀ ਮੈਂ ਸ਼ਕਤੀਕਾਂਤ ਦਾਸ ਨੂੰ ਭ੍ਰਿਸ਼ਟ ਵਿਅਕਤੀ ਕਹਿ ਰਿਹਾ ਹਾਂ ਮੈਂ ਹੈਰਾਨ ਹਾਂ ਕਿ ਜਿਸ ਵਿਅਕਤੀ ਨੂੰ ਭ੍ਰਿਸ਼ਟਾਚਾਰ ਦੇ ਚੱਲਦੇ ਮੈਂ ਵਿੱਤ ਮੰਤਰਾਲੇ ਤੋਂ ਹਟਵਾ ਦਿੱਤਾ ਸੀ ਉਸ ਨੂੰ ਗਵਰਨਰ ਬਣਾਇਆ ਗਿਆ’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top