ਰਿਫ਼ਾਇਨਰੀ ‘ਚ 22 ਹਜ਼ਾਰ ਕਰੋੜ ਦੀ ਲਾਗਤ ਨਾਲ ਬਣ ਰਿਹੈ ਪੈਟਰੋ ਕੈਮੀਕਲ ਯੂਨਿਟ

0
PetroChemical, Unit, Rs 22,000 crore , Refinery.

1 ਹਜ਼ਾਰ ਇੰਜੀਨੀਅਰ ਨੂੰ ਸਿੱਧੇ ਤੇ 1 ਲੱਖ ਤੱਕ ਆਮ ਲੋਕਾਂ ਨੂੰ ਅਸਿੱਧੇ ਤੌਰ ‘ਤੇ ਮਿਲਣਗੇ ਰੁਜ਼ਗਾਰ ਦੇ ਮੌਕੇ

ਅਪਰੈਲ 2021 ‘ਚ ਇਹ ਯੂਨਿਟ ਸ਼ੁਰੂ ਕਰੇਗਾ ਉਦਪਾਦਨ

ਸੁਖਜੀਤ ਮਾਨ/ਬਠਿੰਡਾ। ਕਿਸੇ ਵੀ ਮੁਲਕ ਜਾਂ ਸੂਬੇ ਨੂੰ ਆਰਥਿਕ ਤੌਰ ‘ਤੇ ਬੁਲੰਦੀਆਂ ਵੱਲ ਲਿਜਾਣ ਵਿੱਚ ਉੱਥੇ ਸਥਿਤ ਉਦਯੋਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਦਯੋਗ ਨੂੰ ਸਥਾਪਤ ਤੇ ਪ੍ਰਫੁੱਲਿਤ ਕਰਨ ‘ਚ ਉੱਥੋਂ ਦੀਆਂ ਸਰਕਾਰ ਵੱਲੋਂ ਇਨਵੈਸਟਰਾਂ ਨੂੰ ਦਿੱਤਾ ਗਿਆ ਸਹਿਯੋਗ ਹੋਰ ਵੀ ਸਹਾਈ ਸਿੱਧ ਹੁੰਦਾ ਹੈ। ਸਰਕਾਰਾਂ ਵੱਲੋਂ ਮਿਲੇ ਸਹਿਯੋਗ ਸਦਕਾ ਆਇਲ ਸੈਕਟਰ ‘ਚ ਜਿੰਨੀ ਇਨਵੈਸਟਮੈਂਟ ਪੰਜਾਬ ਅੰਦਰ ਹੋਈ ਹੈ ਓਨੀ ਹੋਰ ਕਿਸੇ ਵੀ ਸੂਬੇ ਅੰਦਰ ਅੱਜ ਤੱਕ ਨਹੀਂ ਹੋਈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਿਫ਼ਾਇਨਰੀ ਦੇ ਉਪ ਪ੍ਰਧਾਨ ਕ੍ਰਿਸ਼ਨ ਟੁਟੇਜ਼ਾ ਤੇ ਰਾਮੇਸ਼ ਚੁੱਘ ਅਤੇ ਪੈਟਰੋ ਕੈਮੀਕਲ ਯੂਨਿਟ ਦੇ ਉਪ ਪ੍ਰਧਾਨ  ਐਮ. ਬੀ. ਗੋਇਲ ਨੇ ਇੱਥੇ ਸਥਿਤ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ 22 ਹਜ਼ਾਰ ਕਰੋੜ ਦੀ ਲਾਗਤ ਨਾਲ ਤਿਆਰ ਹੋ ਰਿਹਾ ਪੈਟਰੋ ਕੈਮੀਕਲ ਯੂਨਿਟ ਅਪਰੈਲ 2021 ‘ਚ ਉਤਪਾਦਨ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਚਾਲੂ ਹੋਣ ਨਾਲ 1 ਹਜ਼ਾਰ ਇੰਜੀਨੀਅਰਾਂ ਨੂੰ ਸਿੱਧੇ ਅਤੇ 10 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਆਮ ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਮਿਲਣਗੇ।

ਡੀਜ਼ਲ ਦਾ ਕੰਮ ਸ਼ੁਰੂ ਕਰਨ ਦਾ ਟੀਚਾ 2020 ਤੋਂ ਮਿਥਿਆ ਗਿਆ ਹੈ

ਉਨ੍ਹਾਂ ਇਸ ਰਿਫਾਇਨਰੀ ਦੀ ਵਿਸ਼ੇਸ਼ਤਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਭਾਰਤ ਦੇ ਸਾਰੇ ਪੈਟਰੋਲ ਪੰਪਾਂ ਵਿਖੇ ਡੀ. ਐਸ. ਸਿਕਸ ਪੈਟਰੋਲ, ਡੀਜ਼ਲ ਦਾ ਕੰਮ ਸ਼ੁਰੂ ਕਰਨ ਦਾ ਟੀਚਾ 2020 ਤੋਂ ਮਿਥਿਆ ਗਿਆ ਹੈ ਪਰ ਇਸ ਰਿਫ਼ਾਇਨਰੀ ਵਿਖੇ ਜਨਵਰੀ 2019 ਤੋਂ ਡੀ. ਐਸ. ਸਿਕਸ ਪੈਟਰੋਲ, ਡੀਜ਼ਲ ਦਾ ਉਤਪਾਦਨ ਦਿੱਲੀ ਆਦਿ ਵਰਗੇ ਮਹਾਂਨਗਰਾਂ ਵਿਚ ਕੀਤਾ ਜਾ ਰਿਹਾ।

ਰਿਫਾਇਨਰੀ ‘ਤੇ ਬੁਰਜ਼ ਖ਼ਲੀਫਾ ਤੋਂ ਵੀ ਵੱਧ ਹੋ ਰਹੀ ਹੈ ਸਟੀਲ ਦੀ ਵਰਤੋਂ

ਟੁਟੇਜ਼ਾਰਿਫ਼ਾਇਨਰੀ ਦੇ ਉਪ ਪ੍ਰਧਾਨ  ਕ੍ਰਿਸ਼ਨ ਟੁਟੇਜ਼ਾ ਤੇ ਹੋਰਨਾਂ ਨੇ ਇਹ ਵੀ ਦੱਸਿਆ ਕਿ ਇਸ ਰਿਫ਼ਾਇਨਰੀ ‘ਤੇ ਬੁਰਜ਼ ਖ਼ਲੀਫਾ ਤੋਂ ਵੀ ਵਧੇਰੇ ਸਟੀਲ ਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੂਨਿਟ ਦੀ 140 ਮੀਟਰ ਉੱਚਾਈ ਵਾਲੀ ਚਿਮਨੀ ਵੀ ਬਣੇਗੀ। ਇਸ ਤੋਂ ਇਲਾਵਾ ਇੱਥੇ ਵਰਤੋਂ ਹੋ ਰਹੀ ਪਾਇਪ ਦੀ ਲੰਬਾਈ 3 ਹਜ਼ਾਰ ਕਿਲੋਮੀਟਰ ਤੋਂ ਵੀ ਕਿਤੇ ਵਧੇਰੇ ਹੈ।

ਤੇਲ ਸੈਕਟਰ ਦੀ ਭਾਰਤ ਭਰ ‘ਚੋਂ ਵੱਧ ਇਨਵੈਸਟਮੈਂਟ ਹੋਈ ਬਠਿੰਡਾ ਜ਼ਿਲ੍ਹੇ ‘ਚ

ਪ੍ਰੈੱਸ ਕਾਨਫਰੰਸ ਦੌਰਾਨ ਰਿਫਾਇਨਰੀ ਪ੍ਰਬੰਧਕਾਂ ਨੇ ਦੱਸਿਆ ਕਿ  ਤੇਲ ਸੈਕਟਰ ਵਿਚ ਜਿੰਨੀ ਇਨਵੈਸਟਮੈਂਟ ਪੰਜਾਬ ਖ਼ਾਸ ਕਰਕੇ ਬਠਿੰਡਾ ਜ਼ਿਲ੍ਹੇ ਅੰਦਰ ਹੋਈ ਹੈ ਓਨੀ ਭਾਰਤ ਦੇ ਹੋਰ ਕਿਸੇ ਵੀ ਸੂਬੇ ਅੰਦਰ ਨਹੀਂ ਹੋਈ। ਪੈਟਰੋ ਕੈਮੀਕਲ ਯੂਨਿਟ ਬਾਰੇ  ਉਨ੍ਹਾਂ ਦੱਸਿਆ ਕਿ ਬਣਨ ਵਾਲੇ ਇਸ ਨਵੇਂ ਪੈਟਰੋ ਕੈਮੀਕਲ ਯੂਨਿਟ ਵਿਖੇ ਪਲਾਸਟਿਕ ਤੋਂ ਬਣਨ ਵਾਲਾ ਮਟੀਰੀਅਲ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਥੇ ਬਾਹਰੋਂ ਮੰਗਵਾਉਣ ਵਾਲੀਆਂ ਵਸਤਾਂ ਜਿਵੇਂ ਕਿ ਭਾਰੀ ਕੰਟੇਨਰ ਆਦਿ ਵੀ ਇੱਥੇ ਹੀ ਤਿਆਰ ਕੀਤੇ ਜਾਣਗੇ।

  •  ਰਿਫ਼ਾਇਨਰੀ ਵਿਖੇ ਜਨਵਰੀ 2019 ਤੋਂ ਡੀ. ਐਸ. ਸਿਕਸ ਪੈਟਰੋਲ, ਡੀਜ਼ਲ ਦਾ ਉਤਪਾਦਨ ਦਿੱਲੀ ਆਦਿ ਵਰਗੇ ਮਹਾਂਨਗਰਾਂ ਵਿਚ ਕੀਤਾ ਜਾ ਰਿਹਾ।
  • 1 ਹਜ਼ਾਰ ਇੰਜੀਨੀਅਰ ਨੂੰ ਸਿੱਧੇ ਤੇ 1 ਲੱਖ ਤੱਕ ਆਮ ਲੋਕਾਂ ਨੂੰ ਅਸਿੱਧੇ ਤੌਰ ‘ਤੇ ਮਿਲਣਗੇ ਰੁਜ਼ਗਾਰ ਦੇ ਮੌਕੇ
  • ਕੇਂਦਰ ਸਰਕਾਰ ਵੱਲੋਂ ਭਾਰਤ ਦੇ ਸਾਰੇ ਪੈਟਰੋਲ ਪੰਪਾਂ ਵਿਖੇ ਡੀ. ਐਸ. ਸਿਕਸ ਪੈਟਰੋਲ, ਡੀਜ਼ਲ ਦਾ ਕੰਮ ਸ਼ੁਰੂ ਕਰਨ ਦਾ ਟੀਚਾ 2020 ਤੋਂ ਮਿਥਿਆ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।