ਸ਼ਕਤੀ ਸਿੰਘ ਦੇ ਘਰ ਦੀ ਰੇਕੀ ਕਰਨ ਵਾਲਿਆਂ ਦੀ ਹੋਈ ਪਛਾਣ, 5 ’ਤੇ ਮਾਮਲਾ ਦਰਜ

0
223

ਸ਼ਕਤੀ ਸਿੰਘ ਦੇ ਘਰ ਦੀ ਰੇਕੀ ਕਰਨ ਵਾਲਿਆਂ ਦੀ ਹੋਈ ਪਛਾਣ, 5 ’ਤੇ ਮਾਮਲਾ ਦਰਜ

ਫਰੀਦਕੋਟ, (ਸੱਚ ਕਹੂੰ ਨਿਊਜ਼) ਜ਼ਿਲ੍ਹੇ ਦੇ ਪਿੰਡ ਡੱਗੋ ਰੋਮਾਣਾ ਦੇ ਡੇਰਾ ਸ਼ਰਧਾਲੂ ਸ਼ਕਤੀ ਸਿੰਘ ਦੇ ਘਰ ਰੇਕੀ ਕਰਨ ਵਾਲਿਆਂ ’ਚੋਂ ਦੋ ਦੀ ਪਛਾਣ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਪੰਜ ਜਣਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਇਹਨਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ
ਇਸ ਸਬੰਧੀ ਕਥਿਤ ਬੇਅਦਬੀ ਮਾਮਲੇ ’ਚ ਨਾਮਜ਼ਦ ਤੇ ਜ਼ਮਾਨਤ ’ਤੇ ਆਏ ਡੇਰਾ ਸ਼ਰਧਾਲੂ ਸ਼ਕਤੀ ਸਿੰਘ ਵੱਲੋਂ ਪੁਲਿਸ ਨੂੰ ਕੀਤੀ ਸ਼ਿਕਾਇਤ ਅਨੁਸਾਰ ਬੀਤੇ ਦਿਨੀਂ ਬਾਅਦ ਦੁਪਿਹਰ ਇੱਕ ਨੌਜਵਾਨ ਜਿਸ ਦੇ ਨੀਲੇ ਰੰਗ ਦੀ ਕਮੀਜ਼ ਅਤੇ ਸਿਰ ’ਤੇ ਟੋਪੀ ਪਾਈ ਹੋਈ ਸੀ ਨੇ ਉਹਨਾਂ ਦੇ ਘਰ ਦਾ ਦਰਵਾਜਾ ਖੜਕਾਇਆ, ਜਦ ਪਰਿਵਾਰ ਵਾਲਿਆਂ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਸ਼ਕਤੀ ਸਿੰਘ ਨੂੰ ਮਿਲਣ ਲਈ ਕਿਹਾ ਤੇ ਜਬਰੀ ਘਰ ’ਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ

ਉਸ ਸਮੇਂ ਉਹ ਆਪ ਘਰ ਨਹੀਂ ਸੀ ਤੇ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਜਦ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਵਿਅਕਤੀ ਨਾਲ ਚਾਰ ਹੋਰ ਨੌਜਵਾਨ ਇੱਕ ਕਾਰ ’ਤੇ ਸਵਾਰ ਹੋ ਕੇ ਆਏ ਸਨ ਉਹਨਾਂ ਕਿਹਾ ਕਿ ਉਕਤ ਵਿਅਕਤੀ ਉਹਨਾਂ ਦੇ ਘਰ ਦੀ ਰੇਕੀ ਕਰਕੇ ਉਸ ਨੂੰ (ਸ਼ਕਤੀ ਸਿੰਘ) ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ

ਇਸ ਮਾਮਲੇ ਸਬੰਧੀ ਐੱਸ.ਪੀ. ਡਾ. ਬਾਲ ਕਿ੍ਰਸ਼ਨ ਸਿੰਗਲਾ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਸ਼ਕਤੀ ਸਿੰਘ ਦੁਆਰਾ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਵੱਲੋਂ ਜਦ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਤਾਂ ਡੇਰਾ ਸ਼ਰਧਾਲੂ ਦੇ ਘਰ ਦੇ ਬਾਹਰ ਜੋ ਵਿਅਕਤੀ ਦਿਸੇ ਸਨ ਉਹਨਾਂ ’ਚੋਂ ਦੋ ਦੀ ਸ਼ਨਾਖਤ ਹੋ ਗਈ ਹੈ ਜਿਹਨਾਂ ’ਚ ਸੁਖਜੀਤ ਸਿੰਘ ਅਤੇ ਭੋਲਾ ਸਿੰਘ ਨਿਵਾਸੀ ਜਿਉਣ ਵਾਲਾ ਤੇ 3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਗਿ੍ਰਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਕਤੀ ਸਿੰਘ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ