Breaking News

ਅਗਵਾ ਭਾਰਤੀਆਂ ਦੀ ਰਿਹਾਈ ਛੇਤੀ ਹੋਵੇ : ਯੂਐੱਨ

Release, Kidnapping, Indians, Soon, UN

ਏਜੰਸੀ, ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਨੇ ਅਫ਼ਗਾਨਿਸਤਾਨ ‘ਚ ਅਗਵਾ ਹੋਏ ਸੱਤ ਭਾਰਤੀ ਇੰਜੀਨੀਅਰਾਂ ਦੀ ਤੁਰੰਤ ਤੇ ਸੁਰੱਖਿਅਤ ਰਿਹਾਈ ਦੀ ਅਪੀਲ ਕੀਤੀ ਹੈ। ਤਾਲਿਬਾਨ ਨੇ ਬੀਤੇ ਐਤਵਾਰ ਨੂੰ ਬਗਲਾਨ ਸੂਬੇ ‘ਚ ਸੱਤ ਭਾਰਤੀ ਇੰਜੀਨੀਅਰਾਂ ਨੂੰ ਅਗਵਾ ਕਰ ਲਿਆ ਸੀ। ਅਗਵਾ ਭਾਰਤੀ ਅਫ਼ਗਾਨਿਸਤਾਨ ‘ਚ ਇੱਕ ਬਿਜਲੀ ਸਬ-ਸਟੇਸ਼ਨ ਪ੍ਰੋਜੈਕਟ ਦੇ ਨਿਰਮਾਣ ‘ਤੇ ਕੰਮ ਕਰ ਰਹੇ ਸਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਦੇ ਬੁਲਾਰੇ ਸਟੀਫਨ ਦੁਜੈਰਿਕ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਭਾਰਤੀਆਂ ਦੀ ਛੇਤੀ ਤੇ ਸੁਰੱਖਿਅਤ ਰਿਹਾਈ ਦੀ ਅਪੀਲ ਕਰਦੇ ਹਾਂ। ਬੁੱਧਵਾਰ ਨੂੰ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਸਲਾਹੂਦੀਨ ਰੱਬਾਨੀ ਨੇ ਵੀ ਭਾਰਤੀ ਰਾਜਦੂਤ ਵਿਨੈ ਕੁਮਾਰ ਨਾਲ ਮੁਲਾਕਾਤ ਦੌਰਾਨ ਭਾਰਤੀ ਇੰਜੀਨੀਅਰਾਂ ਦੀ ਸੁਰੱਖਿਅਤ ਰਿਹਾਈ ਦਾ ਭਰੋਸਾ ਦਿੱਤਾ। ਰੱਬਾਨੀ ਨੇ ਇਸ ਮਸਲੇ ‘ਤੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਟੈਲੀਫੋਨ ‘ਤੇ ਗੱਲਬਾਤ ਵੀ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top