ਪੰਜਾਬ

150 ਇਨਫੈਂਟਰੀ ਬਟਾਲੀਅਨ ਟੈਰੀਟੋਰੀਅਲ ਆਰਮੀ ਪੰਜਾਬ ਵੱਲੋਂ 88 ਆਸਾਮੀਆਂ ਦੀ ਭਰਤੀ ਲਈ ਸੂਚਨਾ ਜਾਰੀ

150Infantry, Battalion, Territorial, Army, Punjab

150 ਇਨਫੈਂਟਰੀ ਬਟਾਲੀਅਨ ਟੈਰੀਟੋਰੀਅਲ ਆਰਮੀ ਪੰਜਾਬ ਵੱਲੋਂ 88 ਆਸਾਮੀਆਂ ਦੀ ਭਰਤੀ

ਪਟਿਆਲਾ। 150 ਇਨਫੈਂਟਰੀ ਬਟਾਲੀਅਨ ਟੈਰੀਟੋਰੀਅਲ ਆਰਮੀ ਪੰਜਾਬ ਵੱਲੋਂ 88 ਆਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਆਰਮੀ ਭਰਤੀ ਦਫ਼ਤਰ ਪਟਿਆਲਾ ਦੇ ਏ.ਆਰ.ਓ. ਸੂਬੇਦਾਰ ਮੇਜਰ ਸੀ.ਆਰ. ਲਿਆਨਾ ਨੇ ਦੱÎਿਸਆ ਕਿ ਇਸ ਭਰਤੀ ਵਿੱਚ ਜਨਰਲ ਸਿਪਾਹੀ 68, ਸਿਪਾਹੀ ਕਲਰਕ 4, ਟਰੇਡਜਮੈਨ, ਹਾਊਸ ਕੀਪਰ 3, ਹੇਅਰ ਡਰੈਸਰ 1, ਸ਼ੈਫ ਕਮਿਉਨਿਟੀ 7, ਵਾਸ਼ਰਮੈਨ 2, ਸਟੇਵਾਰਡ 1, ਮੈਸਕੀਪਰ 1 ਤੇ ਟੇਲਰ 1 ਰੱਖਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਚੰਡੀਗੜ੍ਹ ਦੇ ਉਮੀਦਵਾਰਾਂ ਦੀ ਭਰਤੀ 3 ਤੇ 4 ਦਸੰਬਰ ਨੂੰ ਸਵੇਰੇ 6 ਵਜੇ ਚੌਧਰੀ ਸਵਰਨ ਕੁਮਾਰ ਐਗਰੀਕਲਚਰ ਯੂਨੀਵਰਸਿਟੀ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਸਟੇਡੀਅਮ ਵਿਖੇ ਕੀਤੀ ਜਾਵੇਗੀ। ਸੂਬੇਦਾਰ ਮੇਜਰ ਸੀ.ਆਰ. ਲਿਆਨਾ ਨੇ ਦੱÎਸਿਆ ਕਿ ਸਰੀਰਕ ਅਤੇ ਮੈਡੀਕਲ ਪ੍ਰੀਖਿਆ ਪਾਸ ਉਮੀਦਵਾਰਾਂ ਦਾ ਬਾਅਦ ਵਿੱਚ ਲਿਖਤੀ ਇਮਤਿਹਾਨ ਵੀ ਲਿਆ ਜਾਵੇਗਾ। ਜਿਸ ਦੀਆਂ ਤਾਰੀਖਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top