ਨੋਕਰੀ ਤੋਂ ਕੱਢੇ ਗਏ ਏਅਰ ਇੰਡੀਆ ਦੇ ਪਾਇਲਟਾਂ ਨੂੰ ਰਾਹਤ

ਦਿੱਲੀ ਹਾਈਕੋਰਟ ਦਾ ਆਦੇਸ਼, ਸਭ ਨੂੰ ਬਹਾਲ ਕਰੋ

ਨਵੀਂ ਦਿੱਲੀ । ਏਅਰ ਇੰਡੀਆ ਵੱਲੋਂ ਨੌਕਰੀ ਤੋਂ ਕੱਢੇ ਜਾਣ ਦੇ ਆਦੇਸ਼ ਖਿਲਾਫ਼ ਦਿੱਲੀ ਹਾਈਕੋਰਟ ਪਹੁੰਚੇ ਪਾਇਲਟਾਂ ਨੂੰ ਵੱਡੀ ਰਾਹਤ ਮਿਲੀ ਹੈ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਦਿੱਲੀ ਹਾਈਕੋਰਟ ਨੇ ਪਿਛਲੇ ਸਾਲ ਅਗਸਤ ਤੋਂ ਕੋਈ ਪਾਇਲਟਾਂ ਦੀਆਂ ਸੇਵਾਵਾਂ ਸਮਾਪਤ ਕਰਨ ਦੇ ਏਅਰ ਇੰਡੀਆ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਸਾਰੇ ਪਾਇਲਟਾਂ ਦੀ ਬਹਾਲੀ ਦਾ ਨਿਰਦੇਸ਼ ਦਿੱਤਾ ਹੈ, ਜਿਨ੍ਹਾਂ ਦੀਆਂ ਸੇਵਾਵਾਂ ਏਅਰ ਇੰਡੀਆ ਵੱਲੌਂ ਸਮਾਪਤ ਕਰ ਦਿੱਤੀਆਂ ਗਈਆਂ ਸਨ।

ਇਨ੍ਹਾਂ ’ਚੋਂ ਕਈ ਇਕਰਾਰ ’ਤੇ ਸਨ ਦਿੱਲੀ ਹਾਈਕੋਰਟ ਨੇ ਕਿਹਾ ਕਿ ਏਅਰ ਇੰਡੀਆ ਨੂੰ ਬਹਾਲ ਕੀਤੇ ਗਏ ਪਾਇਲਟਾਂ ਨੂੰ ਵਾਪਸ ਤਨਖਾਹ ਦੇਣੀ ਪਵੇਗੀ ਮੰਗਲਵਾਰ ਨੂੰ ਸੁਣਵਾਈ ਦੌਰਾਨ ਹਾਈਕੋਰਟ ਨੇ ਇਹ ਵੀ ਕਿਹਾ ਕਿ ਕੰਟਰੈਕਟ ’ਤੇ ਰੱਖੇ ਗਏ ਪਾਇਲਟਾਂ ਦਾ ਭਵਿੱਖ ’ਚ ਇਕਰਾਰ ਵਧਾਉਣ ਦਾ ਫੈਸਲਾ ਉਨ੍ਹਾਂ ਪਰਫਾਰਮੇਸ ਦੇ ਅਧਾਰ ’ਤੇ ਏਅਰ ਇੰਡੀਆ ਕਰੇਗੀ ਕੋਰਟ ਨੇ ਕਿਹਾ ਕਿ ਇਸ ’ਤੇ ਵਿਸਥਾਰ ਫੈਸਲਾ ਬੁੱਧਵਾਰ ਨੂੰ ਜਾਰੀ ਕੀਤਾ ਜਾਵੇਗਾ।

ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ ਨੌਕਰੀ ਤੋਂ ਕੱਢੇ ਜਾਣ ’ਤੇ 13 ਅਗਸਤ ਦੇ ਆਦੇਸ਼ ਨੂੰ ਚੁਣੌਤੀ ਦਿੰਦਿਆਂ ਪਾਇਲਟਾਂ ਨੇ ਦਿੱਲੀ ਹਾਈਕੋਰਟ ’ਚ ਏਅਰ ਇੰਡੀਆ ਦੇ ਫੈਸਲੇ ਖਿਲਾਫ਼ ਪਟੀਸ਼ਨ ਦਿੱਤੀ ਸੀ ਦੱਸਣਯੋਗ ਹੈ ਕਿ ਏਅਰ ਇੰਡੀਆ ਨੇ ਪਿਛਲੇ ਸਾਲ 40 ਤੋਂ ਵੱਧ ਪਾਇਲਟਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਇਨ੍ਹਾਂ ’ਚ ਕੁਝ ਪਾਇਲਟਾਂ ਨੇ ਪਹਿਲਾਂ ਤਾਂ ਤਿਆਗ ਪੱਤਰ ਦੇ ਦਿੱਤਾ ਸੀ ਪਰ ਬਾਅਦ ’ਚ ਤਿਆਗ ਪੱਤਰ ਵਾਪਸ ਲੈਣ ਦੀ ਮੰਗ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।