Breaking News

ਜ਼ਮੀਨ ਐਕਵਾਇਰ ਕਰਨ ਦਾ ਵਿਰੋਧ

Resist, Acquire, Land

ਗੁਜਰਾਤ ਦੇ ਪੰਜ ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਇੱਛਾ ਮੌਤ

ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗੁਜਰਾਤ ਦੇ ਸੀਐਮ ਨੂੰ ਭੇਜੀ ਚਿੱਠੀ

ਏਜੰਸੀ, ਅਹਿਮਾਦਬਾਦ 

ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ‘ਚ ਕਰੀਬ 5,000 ਤੋਂ ਜ਼ਿਆਦਾ ਕਿਸਾਨ ਰਾਜ ਬਿਜਲੀ ਉਪਕ੍ਰਮ ਵੱਲੋਂ ਭੂਮੀ ਐਕਵਾਇਰ ਕੀਤੇ ਜਾਣ  ਖਿਲਾਫ਼ ਸੰਘਰਸ਼ਸ਼ੀਲ ਹਨ। ਇਨ੍ਹਾਂ ਕਿਸਾਨ ਪਰਿਵਾਰਾਂ ਨੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇੱਛਾ ਮੌਤ ਦੀ ਆਗਿਆ ਮੰਗੀ ਹੈ। ਕਿਸਾਨ ਸੰਗਠਨ ਦੇ ਇੱਕ ਆਗੂ ਨੇ ਅਜਿਹਾ ਦਾਅਵਾ ਕੀਤਾ ਹੈ। ਕਿਸਾਨਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਇੱਕ ਸੰਗਠਨ ਗੁਜਰਾਤ ਖੇਦੁਜ ਸਮਾਜ ਦੇ ਮੈਂਬਰ ਤੇ ਇੱਕ ਸਥਾਨਕ ਕਿਸਾਨ ਕੇਂਦਰ ਸਿੰਘ ਗੋਹਿਲ ਨੇ ਦਾਅਵਾ ਕੀਤਾ ਕਿ ਇਸ ਕਦਮ ਨਾਲ ਪ੍ਰਭਾਵਿਤ ਹੋਣ ਵਾਲੇ 12 ਪਿੰਡਾਂ ਦੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਾ ਕੇ ਕੁੱਲ 5,259 ਵਿਅਕਤੀਆਂ ਨੇ ਇੱਛਾ ਮੌਤ ਦੀ ਮੰਗ ਕੀਤੀ ਹੈ। ਕਿਉਂਕਿ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਨੂੰ ਸੂਬਾ ਸਰਕਾਰ ਤੇ ਗੁਜਰਾਤ ਬਿਜਲੀ ਨਿਗਮ ਲਿਮਟਿਡ (ਜੀਪੀਸੀਐੱਲ) ਵੱਲੋਂ ਜ਼ਬਰਦਸਤੀ ਖੋਇਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top