Breaking News

ਦੱਖਣੀ ਕਸ਼ਮੀਰ ‘ਚ ਰੇਲ ਸੇਵਾ ਬਹਾਲ

Restoration, Railway, Service, South Kashmir

ਪੁਲਿਸ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਰੇਲ ਸੇਵਾ ਕੀਤੀ ਬਹਾਲ

ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ‘ਚ ਸੁਰੱਖਿਆ ਕਾਰਨਾਂ ਕਾਰਨ ਇੱਕ ਦਿਨ ਲਈ ਨਿਲੰਬਿਤ ਰੇਲ ਸੇਵਾ ਨੂੰ ਵੀਰਵਾਰ ਨੂੰ ਬਹਾਲ ਕਰ ਦਿੱਤਾ ਗਿਆ। ਅਨੰਤਨਾਗ ਦੇ ਲਾਲ ਚੌਂਕ ‘ਤੇ ਕੱਲ੍ਹ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤੈਇਬਾ ਦੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਰੇਲ ਸੇਵਾ ਨੂੰ ਅਹਿਤੀਆਤਨ ਨਿਲੰਬਿਤ ਕਰ ਦਿੱਤਾ ਗਿਆ ਸੀ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਤੋਂ ਕੱਲ੍ਹ ਰਾਤ ਹਰੀ ਝੰਡੀ ਮਿਲਣ ਤੋਂ ਬਾਅਦ ਰੇਲ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਦੱਖਣ ਕਸ਼ਮੀਰ ‘ਚ ਬੜਗਾਮ-ਸ੍ਰੀਨਗਰ- ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਖੇਤਰ ਦੇ ਬਨੀਹਾਲ ਵੱਲ ਜਾਣ ਵਾਲੀ ਰੇਲ ਨਿਰਧਾਰਿਤ ਸਮੇਂ  ‘ਤੇ ਚੱਲੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

ਪ੍ਰਸਿੱਧ ਖਬਰਾਂ

To Top